ਕੰਨਾਂ ਦੇ ਟੌਪਸ ਤੇ ਦੋ ਅੰਗੂਠੀਆਂ ਲਾਹ ਕੇ ਫੁਰਰ ਹੋਏ ਲੁਟੇਰ,,ਕੇਸ ਦਰਜ਼, ਦੋਸ਼ੀਆਂ ਦੀ ਤਲਾਸ਼ ਜ਼ਾਰੀ
ਹਰਿੰਦਰ ਨਿੱਕਾ, ਬਰਨਾਲਾ 16 ਸਤੰਬਰ 2021
ਨਗਰ ਕੌਂਸਲ ਦੀ ਬਰਨਾਲਾ ਦੀ ਐਮ.ਸੀ. ਕਰਮਜੀਤ ਕੌਰ ਦੇ ਘਰ ਵੜ੍ਹਕੇ, ਦੋ ਲੁਟੇਰੇ, ਉਸ ਦੇ ਕੰਨਾਂ ਵਿੱਚ ਪਾਏ ਸੋਨੇ ਦੇ ਟੌਪਸ ਅਤੇ ਦੋ ਅੰਗੂਠੀਆਂ ਲਾਹ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਕੌਂਸਲਰ ਕਰਮਜੀਤ ਨੂੰ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ। ਜਿਸ ਨੂੰ ਇਲਠਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੌਂਸਲਰ ਕਰਮਜੀਤ ਕੌਰ ਪਤਨੀ ਸੁਖਪਾਲ ਸਿੰਘ ਰੁਪਾਣਾ ਵਾਸੀ ਐਸ.ਏ.ਐਸ. ਨਗਰ ਗਲੀ ਨੰਬਰ 4 ਬਰਨਾਲਾ ਨੇ ਦੱਸਿਆ ਕਿ 2 ਨੌਜਵਾਨ ਮੋਟਰਸਾਇਕਲ ਪਰ ,ਉਨਾਂ ਦੇ ਘਰ ਆਏ ਅਤੇ ਆਉਂਦਿਆਂ ਸਾਰ ਇੱਕ ਨੌਜਵਾਨ ਨੇ ਆਪਣੀ ਬੈਲਟ ਕੱਢ ਕੇ ਉਸ ਦੇ ਗਲ ਵਿਚ ਪਾ ਦਿੱਤੀ ਅਤੇ ਉਸ ਦੇ ਕੰਨ ਵਿੱਚ ਪਾਈਆ ਵਾਲੀਆ ਖਿੱਚ ਲਈਆ ਅਤੇ ਟੇਬਲ ਤੇ ਪਿਆ ਮੋਬਾਇਲ ਫੋਨ ਵੀ ਚੁੱਕ ਲਿਆ । ਲੁਟੇਰਿਆਂ ਨੇ ਉਸਦੀਆਂ ਅੱਖਾਂ ਵਿੱਚ ਕੋਈ ਸਪਰੇਅ ਛਿੜਕ ਦਿੱਤੀ ਅਤੇ ਲੋਹੇ ਦੇ ਕਿਰਚ ਨੁਮਾ ਤਿੱਖੇ ਹਥਿਆਰ ਨਾਲ ਉਸ ਤੇ ਹਮਲਾ ਵੀ ਕੀਤਾ। ਸ਼ੋਰ ਮਚਾਉਣ ਤੇ ਲੁਟੇਰਿਆਂ ਨੇ ਅਤੇ ਲੱਤਾਂ ਅਤੇ ਘਸੁੰਨਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ । ਲੁਟੇਰੇ ਉਸ ਦੇ ਕੰਨਾਂ ਦੇ ਟੌਪਸ ਅਤੇ ਉਂਗਲਾਂ ਵਿੱਚ ਪਾਈਆ ਅਗੂੰਠੀਆ ਲਾਹ ਕੇ ਫਰਾਰ ਹੋ ਗਏ। ਕੌਂਸਲਰ ਨੇ ਦੋੱਸਿਆ ਕਿ ਉਸ ਤੋਂ ਖੋਹੇ ਸੋਨੇ ਦੇ ਗਹਿਣਿਆਂ ਦੀ ਬਾਜ਼ਾਰੀ ਕੀਮਤ ਕਰੀਬ 55 ਹਜ਼ਾਰ ਹੈ। ਉਨਾਂ ਕਿਹਾ ਕਿ ਜਖਮੀ ਹਾਲਤ ਵਿੱਚ ਉਸ ਨੂੰ ਪਰਿਵਾਰ ਵਾਲਿਆਂ ਨੇ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੌਸਲਰ ਕਰਮਜੀਤ ਕੌਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਏ.ਐਸ.ਆਈ. ਦਲਵਿੰਦਰ ਸਿੰਘ ਨੂੰ ਸੌਂਪ ਦਿੱਤੀ, ਦੋਸ਼ੀਆਂ ਦੀ ਸ਼ਨਾਖਤ ਕਰਕੇ, ਉਨਾਂ ਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ।