ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬਡਬਰ ਦੇ ਖੇਤਾਂ ਦਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ ਕੀਤਾ ਪ੍ਰਭਾਵੀ ਦੌਰਾ
ਪ੍ਰਦੀਪ ਕਸਬਾ , ਬਰਨਾਲਾ, 11 ਸਤੰਬਰ 2021
ਮੁੱਖ ਖੇਤੀਬਾੜੀ ਅਫ਼ਸਰ ਡਾ ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਬਰਨਾਲਾ ਜਿਲ੍ਹੇ ਦਾ ਕਿਸਾਨ ਹਰਵਿੰਦਰ ਸਿੰਘ ਤੇ ਉਸਦੇ ਭਰਾ ਆਰਗੈਨਿਕ ਕੁਦਰਤੀ ਖੇਤੀ ਕਰਕੇ ਸਾਲ ਵਿੱਚ ਦੋ ਜਾਂ ਚਾਰ ਨਹੀਂ ਬਲਕਿ 40 ਤੋਂ 45 ਫਸਲਾਂ ਲੈ ਰਿਹਾ ਹੈ।
ਉਨਾ ਦੱਸਿਆ ਕਿ ਕਿਸਾਨ 2017 ਤੋਂ ਕੁਦਰਤੀ ਖੇਤੀ ਕਰ ਰਿਹਾ, ਜਿਸ ਵਿੱਚ ਉਹ ਮਲਟੀਕਰਾਪਿੰਗ ਵਿੱਚ ਗੰਨਾ, ਸਵੀਟ ਕਾਰਨ, ਦਾਲਾਂ, ਮਿਲਟਸ, ਪੀ ਏ ਯੂ ਮਾਡਲ ਤਹਿਤ ਫਲਦਾਰ ਬਗੀਚੀ, ਡਰੈਗਨ ਫਰੂਟ ਫਾਰਮ ਤੇ ਹੋਰ ਦਾਲਾਂ,ਸਬਜੀਆਂ ਤੇ ਫਸਲਾਂ ਲੈ ਦੇ ਨਾਲ-ਨਾਲ ਆਤਮਾ ਸਕੀਮ ਤਹਿਤ ਜਵੰਧਾ ਕੁਦਰਤੀ ਫਾਰਮ ਦੇ ਨਾਮ ਤੇ ਬਰਨਾਲਾ ਬਡਬਰ ਰੋਡ ਤੇ ਕਿਸਾਨ ਹੱਟ ਲਗਾ ਕੇ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫਾ ਲੈ ਰਿਹਾ ਹੈ।
ਇਸ ਮੌਕੇ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਇਸ ਗੱਲ ਨੂੰ ਅਪਣਾਇਆ ਹੈ ਕਿ ਜੇਕਰ ਨੌਕਰੀਪੇਸ਼ਾ ਸਵੇਰੇ 8 ਵਜੇ ਤੋਂ ਸਾਮ ਪੰਜ ਵਜੇ ਤੱਕ ਆਪਣੀ ਡਿਊਟੀ ਤੇ ਹਾਜਰ ਹੁੰਦੇ ਹਨ ਤਾਂ ਫਿਰ ਅਸੀਂ ਕਿਸਾਨ ਆਪਣੇ ਖੇਤਾਂ ਵਿੱਚ ਸਿਰਫ 2 ਘੰਟੇ ਲਗਾ ਕੇ ਕਿਵੇਂ ਕੁਝ ਕਰ ਸਕਦੇ ਹਾਂ, ਇਸ ਲਈ ਅਸੀਂ ਆਪਣਾ ਜਿਆਦਾ ਤੋਂ ਜਿਆਦਾ ਸਮਾਂ ਆਪਣੇ ਫਾਰਮ ਤੇ ਲਗਾ ਕੇ ਖੁਦ ਵੀ ਤੋ ਬੱਚਿਆਂ ਨੂੰ ਵੀ ਖੇਤੀ ਦੇ ਨਾਲ ਜੋੜਿਆਂ ਹੈ, ਉਨਾ ਦੱਸਿਆ ਕਿ ਉਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਨਹੀਂ ਜਾਣਾ ਪੈਂਦਾ, ਉਨਾ ਦੀ ਉਪਜ ਵੱਧ ਰੇਟ ਤੇ ਫਾਰਮ ਤੇ ਹੀ ਸੇਲ ਹੋ ਜਾਂਦੀ ਹੈ, ਬਲਕਿ ਲੋਕ ਜਦੋਂ ਸਹਿਰ ਜਾਂਦੇ ਹਨ ਤਾਂ ਪੈਸੇ ਖਰਚ ਕਰਕੇ ਆਉਦੇ ਹਨ ਪਰ ਅਸੀਂ ਜਦੋਂ ਵੀ ਬਰਨਾਲਾ ਜਾਂ ਸੰਗਰੂਰ ਜਾਂਦੇ ਹਾਂ ਤਾਂ 2000 ਜਾਂ ਇਸ ਤੋਂ ਵੱਧ ਕਮਾ ਕੇ ਹੀ ਆਉਂਦੇ ਹਾਂ ਕਿਉਕਿ ਜਦ ਵੀ ਅਸੀਂ ਸ਼ਹਿਰ ਜਾਣਾ ਹੁੰਦਾ ਤਾਂ ਆਪਣੇ ਗ੍ਰਾਹਕ ਨੂੰ ਫੋਨ ਕਰ ਦਿੰਦੇ ਹਾਂ, ਜੇਕਰ ਉਨਾ ਨੂੰ ਕੋਈ ਉਤਪਾਦ ਚਾਹੀਦਾ ਹੁੰਦਾ ਹੈ ਤਾਂ ਉਹ ਉਤਪਾਦ ਆਪਣੇ ਨਾਲ ਲੈ ਜਾਂਦੇ ਹਨ।
ਸ਼੍ਰੀ ਕਰਨਜੀਤ ਸਿੰਘ ਪੀ ਡੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿਸਾਨਾਂ ਨੂੰ ਹਰਵਿੰਦਰ ਸਿੰਘ ਵਾਂਗ ਸੁਨਿਆਰ ਬਣਨਾ ਪਵੇਗਾ , ਜਦੋਂ ਕਿਸਾਨ ਸੁਨਿਆਰ ਵਾਂਗ ਝਾੜੂ ਬਾਹਰ ਦੀ ਬਜਾਇ ਅੰਦਰ ਭਾਵ ਆਪਣੇ ਖੇਤ ਦੀ ਹਰ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਵਰਤਣਾ ਸ਼ੁਰੂ ਕਰਨਗੇ ਤਾਂ ਹੀ ਸਫਲ ਹੋ ਸਕਦੇ ਹਨ।
ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਜੋਬਨਦੀਪ ਸਿੰਘ, ਜਗਮੋਹਨ ਸਿੰਘ, ਰਮਨਦੀਪ ਕੌਰ, ਅਮਨਦੀਪ ਕੌਰ(ਏ ਡ ਓ), ਅਸ਼ੀਸ਼ ਅਰੋੜਾ ਬਲਾਕ ਟੈਕਨੋਲੌਜੀ ਮੈਨੇਜਰ, ਭਗਤ ਸਿੰਘ ਖੇਤੀਬਾੜੀ ਉਪ ਨਿਰਖਕ, ਜਗਪ੍ਰੀਤ ਸਿੰਘ ਸਹਾਇਕ ਟੈਕਨੌਲੌਜੀ ਮੈਨੇਜਰ ਅਤੇ ਕਿਸਾਨਾਂ ਵਿੱਚ ਭੁਪਿੰਦਰ ਸਿੰਘ ਪਿੰਡ ਹੁਸਨਾਰ, ਗੁਰਤੇਜ ਸਿੰਘ ਰੁਖਾਲਾ, ਜਗਸੀਰ ਸਿੰਘ ਦੋਦਾ,ਗਗਨਦੀਪ ਸਿੰਘ, ਜਗਸੀਰ ਸਿੰਘ ਤੇ ਹੋਰ ਕਿਸਾਨ ਸਾਮਲ ਸਨ।