ਜੀ.ਐਸ. ਸਹੋਤਾ , ਮਹਿਲ ਕਲਾਂ, 13 ਅਪ੍ਰੈਲ 2020
ਕਰੋਨਾ ਵਾਇਰਸ ਕਾਰਣ ਮੌਤ ਦਾ ਸ਼ਿਕਾਰ ਹੋਈ ਇੱਥੋਂ ਦੀ ਰਹਿਣ ਵਾਲੀ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ਦੇ 5 ਹੋਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੀ ਮੌਤ ਕਰੋਨਾ ਵਾਇਰਸ ਨਾਲ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੇ 13 ਪਰਿਵਾਰਕ ਮੈਂਬਰਾਂ ਨੂੰ ਕੋਵਿਡ 19 ਜਾਂਚ ਲਈ ਭੇਜਿਆ ਗਿਆ ਸੀ। ਜਿੰਨ੍ਹਾਂ ਚੋਂ 8 ਜਣਿਆਂ ਦੀ ਰਿਪੋਰਟ ਐਤਵਾਰ ਨੂੰ ਹੀ ਨੈਗੇਟਿਵ ਆਈ ਸੀ ਅਤੇ 5 ਜਣਿਆਂ ਦੀ ਰਿਪੋਰਟ ਅੱਜ ਨੈਗੇਟਿਵ ਆ ਗਈ ਹੈ।