ਸੋਨੀ ਪਨੇਸਰ , ਬਰਨਾਲਾ, 7 ਸਤੰਬਰ 2021
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੁਆਇੰਟ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਡਾ. ਬਲਿਹਾਰ ਸਿੰਘ ਰੰਗੀ ਦੀ ਰਹਿਨੁਮਾਈ ਅਤੇ ਜ਼ਿਲਾ ਹੋਮਿਓਪੈਥਿਕ ਅਫ਼ਸਰ ਬਰਨਾਲਾ ਡਾ. ਰਹਿਮਾਨ ਆਸਦ ਦੀ ਅਗਵਾਈ ਹੇਠ ਹੋਮਿਓਪੈਥਿਕ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ 1 ਤੋਂ 7 ਸਤੰਬਰ ਤੱਕ ਜੀ.ਐਚ.ਡੀ. ਝਲੂਰ ਵਿਖੇ ਪੋਸ਼ਣ ਮਾਹ ਮਨਾਇਆ ਗਿਆ।
ਇਸ ਮੌਕੇ ਮਰੀਜਾਂ ਅਤੇ ਆਮ ਜਨਤਾ ਨੂੰ ਪੋਸ਼ਣ ਖ਼ੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਚੰਗੀ ਸਿਹਤ ਅਤੇ ਸਿਹਤਮੰਦ ਖ਼ੁਰਾਕ, ਕਸਰਤ ਕਰਨ, ਅਰਗੈਨਿਕ ਸ਼ਬਜ਼ੀਆਂ, ਫ਼ਲ ਅਤੇ ਪੌਸ਼ਟਿਕ ਤੱਤਾਂ ਆਦਿ ਦੀ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਕੁਪੋਸ਼ਣ ਨਾਲ ਹੋਣ ਵਾਲੇ ਰੋਗਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਚ.ਐਮ.ਓ, ਡਾ. ਪਰਮਿੰਦਰ ਪੁੰਨ, ਸ੍ਰੀ ਗੁਲਸ਼ਨ ਕੁਮਾਰ, ਸ਼੍ਰੀ ਗੁਰਚਰਨ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।