ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਨੈਸ਼ਨਲ ਅਚੀਵਮੈਂਂਟ ਸਰਵੇਖਣ ਸੰਬੰਧੀ ਸਕੂਲਾਂ ਦਾ ਦੌਰਾ

Advertisement
Spread information

ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਨੈਸ਼ਨਲ ਅਚੀਵਮੈਂਂਟ ਸਰਵੇਖਣ ਸੰਬੰਧੀ ਸਕੂਲਾਂ ਦਾ ਦੌਰਾ

● ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਵੀ ਸੌਂਪੀਆਂ


ਪਰਦੀਪ ਕਸਬਾ , ਬਰਨਾਲਾ, 24 ਅਗਸਤ  2021
            ਕੁਲਵਿੰਦਰ ਸਿੰਘ ਸਰਾਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ, ਸਰਕਾਰੀ ਪ੍ਰਾਇਮਰੀ ਸਕੂਲ ਢਾਬਨਾਗ ਟੱਲੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕੇ ਦਾ ਦੌਰਾ ਕਰਕੇ ਨੈਸ਼ਨਲ ਅਚੀਵਮੈਂਟ ਸਰਵੇਖਣ ਸੰਬੰਧੀ ਤਿਆਰੀਆਂ ਦਾ ਜਾਇਜਾ ਲਿਆ ਗਿਆ।ਉਹਨਾਂ ਸਕੂਲ ਮੁਖੀਆਂ,ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਵਾਰ ਸੂਬੇ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਦੇਸ਼ ਭਰ ‘ਚੋਂ ਹਰ ਹਾਲ ਵਿੱਚ ਅੱਵਲ ਬਣਾਉਣਾ ਹੈ।
ਅਧਿਕਾਰੀ ਨੇ ਪਾਠਕ੍ਰਮ ਦੀ ਵੱਧ ਤੋਂ ਵੱਧ ਦੁਹਰਾਈ ਕਰਨ ਦੇ ਨਾਲ ਨਾਲ ਪਿਛਲੇ ਸਰਵੇਖਣ ਦੇ ਪ੍ਰਸ਼ਨ ਪੱਤਰ ਅਤੇ ਵਿਭਾਗ ਵੱਲੋਂ ਭੇਜੇ ਜਾ ਰਹੇ ਦੁਹਰਾਈ ਅਭਿਆਸ ਲਾਜਮੀ ਤੌਰ ‘ਤੇ ਹੱਲ ਕਰਨ ਦੀ ਜਰੂਰਤ ‘ਤੇ ਜੋਰ ਦਿੰਦਿਆਂ ਰੱਟੇ ਦੀ ਬਜਾਏ ਸੰਕਲਪ ਸਮਝ ਕੇ ਪੜ੍ਹਨ ਲਈ ਕਿਹਾ।ਉਹਨਾਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਪੁਸਤਕ ਦੇ ਅਭਿਆਸ ਪ੍ਰਸ਼ਨਾਂ ਵਿੱਚੋਂ ਪ੍ਰਸ਼ਨ ਪੁੱਛਣ ਦੀ ਬਜਾਏ ਵਿਦਿਆਰਥੀਆਂ ਦੀ ਵਿਸ਼ੇ ਬਾਰੇ ਸਮਝ ਦਾ ਮੁਲਾਂਕਣ ਕੀਤਾ ਜਾਂਦਾ ਹੈ।ਉਹਨਾਂ ਸਰਵੇਖਣ ਟੈਸਟ ਦੀ ਤਿਆਰੀ ਲਈ ਵਿਭਾਗ ਦੀ ਐਜੂਕੇਅਰ ਐਪ ਦੇ ਇਸਤੇਮਾਲ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਵੇਖਣ ਟੈਸਟ ਦੇ ਪੁਰਾਣੇ ਪ੍ਰਸ਼ਨ ਪੱਤਰ ਅਤੇ ਹਰ ਵਿਸ਼ੇ ਦੀ ਵਿਸਥਾਰਤ ਸਮੱਗਰੀ ਐਪ ‘ਤੇ ਉਪਲਬਧ ਹੈ।
                ਸਿੱਖਿਆ ਅਧਿਕਾਰੀ ਨੇ ਇਸ ਦੌਰਾਨ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਵੀ ਵੰਡੀਆਂ।ਉਹਨਾਂ ਪੁਸਤਕਾਂ ਪੜ੍ਹਨ ਬਾਬਤ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਪੁਸਤਕਾਂ ਪੜ੍ਹਨ ਦੇ ਆਦੀ ਅਧਿਆਪਕਾਂ ਦੇ ਵਿਦਿਆਰਥੀ ਵੀ ਪੁਸਤਕ ਸਭਿਆਚਾਰ ਨਾਲ ਜੁੜ ਜਾਂਦੇ ਹਨ।ਸਿੱਖਿਆ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਵੀ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ।
Advertisement
Advertisement
Advertisement
Advertisement
Advertisement
error: Content is protected !!