ਅਫ਼ਗਾਨਿਸਤਾਨ ਅੰਦਰ ਸਾਮਰਾਜੀ ਦਖਲ ਦਾ ਵਿਰੋਧ ਕਰੋ – ਦੱਤ, ਖੰਨਾ
ਅਫਗਾਨਿਸਤਾਨ ਦੇ ਨਿਰਮਾਣ ਕਰਨ ਦੇ ਨਾਂ ‘ਤੇ ਅਫ਼ਗਾਨਿਸਤਾਨ ਦੀ ਤਬਾਹੀ ਕਰਕੇ ਅਮਰੀਕਾ ਜੰਗ ਦੇ ਮੈਦਾਨ ‘ਚੋਂ ਭੱਜਿਆ
ਪਰਦੀਪ ਕਸਬਾ , ਬਰਨਾਲਾ 18 ਅਗਸਤ 20221
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਾਲਿਬਾਨ ਨੇ ਅਮਰੀਕਾ ਵਿਰੁੱਧ 20 ਸਾਲ ਹੱਕੀ ਜੰਗ ਲੜ ਕੇ ਅਫ਼ਗਾਨਿਸਤਾਨ ਨੂੰ ਮੁਕਤ ਕਰਾ ਲਿਆ ਹੈ। ਤਾਲਿਬਾਨ ਦੀ ਇਹ ਜਿੱਤ ਸਾਬਤ ਕਰਦੀ ਤਕੜੇ ਤੋਂ ਤਕੜੀ ਸਾਮਰਾਜੀ ਮਹਾਂਸ਼ਕਤੀ ਵੀ ਕੌਮਾਂ ਨੂੰ ਲੰਬਾ ਸਮਾਂ ਗੁਲਾਮ ਨਹੀਂ ਰੱਖ ਸਕਦੀ। ਵੀਅਤਨਾਮ ਜੰਗ ਤੋਂ ਬਾਅਦ ਇਹ ਅਮਰੀਕਨ ਸਾਮਰਾਜ ਦੀ ਇਕ ਹੋਰ ਕਰਾਰੀ ਹਾਰ ਹੈ।
ਤਾਲਿਬਾਨੀ ਜਦੋਂ ਸੱਤਾ ਵਿੱਚ ਸਨ ਤਾਂ ਉਹ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਸਨ। ਉਨ੍ਹਾਂ ਨੂੰ ਆਪਣੇ ਚਿਹਰੇ ਨਕਾਬਾਂ ਨਾਲ ਢੱਕ ਕੇ ਰੱਖਣੇ ਪੈਂਦੇ ਸਨ। ਘਰਾਂ ਵਿਚੋਂ ਬਾਹਰ ਨਿਕਲਨ ਸਮੇਂ ਉਨ੍ਹਾਂ ਨਾਲ ਇੱਕ ਰਿਸ਼ਤੇਦਾਰ ਪੁਰਸ਼ ਦਾ ਹੋਣਾ ਜ਼ਰੂਰੀ ਹੁੰਦਾ ਸੀ। ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਸੀ। ਟੀਵੀ, ਸੰਗੀਤ, ਪੇਂਟਿੰਗ ਅਤੇ ਫੋਟੋਗ੍ਰਾਫੀ ‘ਤੇ ਵੀ ਪਾਬੰਦੀ ਸੀ, ਇਸਲਾਮਿਕ ਨਿਯਮਾਂ ਦੀ ਉਲੰਘਣਾ ‘ਤੇ ਸਖਤ ਸਜ਼ਾ ਦਿੱਤੀ ਜਾਂਦੀ ਸੀ।
ਪਰ ਹੁਣ ਤਾਲਿਬਾਨ ਨੇ ਕੁਝ ਸਬਕ ਸਿੱਖੇ ਲੱਗਦੇ ਹਨ ਅਤੇ ਉਨ੍ਹਾਂ ਵੱਲੋਂ ਔਰਤਾਂ ਨੂੰ ਕੰਮ ਕਰਨ ਅਤੇ ਲੜਕੀਆਂ ਨੂੰ ਸਕੂਲਾਂ ਵਿਚ ਪੜ੍ਹਨ ਦੀ ਇਜਾਜ਼ਤ ਦੇਣ ਬਾਰੇ ਕਿਹਾ ਜਾ ਰਿਹਾ ਹੈ । ਅਮਰੀਕਾ ਅਤੇ ਪੱਛਮੀ ਸਾਮਰਾਜੀ ਦੇਸ਼ਾਂ ਦੀਆਂ ਧੱਕੜ ਅਤੇ ਜਾਬਰ ਨੀਤੀਆਂ ਦੇ ਪੈਦਾ ਕੀਤੇ ਇਤਿਹਾਸਕ ਦੁਖਾਂਤ ਦਾ ਖਮਿਆਜ਼ਾ ਇਥੋਂ ਦੇ ਆਮ ਨਾਗਰਿਕਾਂ,ਔਰਤਾਂ ਅਤੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।
ਅਫ਼ਗਾਨਿਸਤਾਨ ਦੇ ਇਸ ਘਟਨਾਕ੍ਰਮ ਨਾਲ ਅਮਰੀਕਨ ਮਹਾਂ ਸ਼ਕਤੀ ਨੂੰ ਹੋਰ ਖੋਰਾ ਲੱਗਿਆ ਹੈ ।ਪਹਿਲਾਂ ਭਾਰਤ ਪਹਿਲਾਂ ਹੀ ਆਪਣੇ ਗੁਆਂਢੀ ਮੁਲਕਾਂ ਵਿੱਚੋਂ ਨਿਖੜਿਆ ਹੋਇਆ ਹੈ ਪਰ ਅਮਰੀਕਾ ਦੀ ਹਾਰ ਨਾਲ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਦੀਵਾਲਾ ਨਿਕਲ ਗਿਆ ਹੈ। ਅਮਰੀਕਾ ਸ਼ਰਮਿੰਦਗੀ ਤੋਂ ਆਪਣੇ ਬਚਾਅ ਵਿੱਚ ਕਹਿ ਰਿਹਾ ਹੈ ਕਿ ਉਸ ਦਾ ਅਲ-ਕਾਇਦਾ ਨੂੰ ਹਰਾਉਣ ਦਾ ਰਣਨੀਤਕ ਮਿਸ਼ਨ ਪੂਰਾ ਹੋ ਗਿਆ ਹੈ। ਉਹ ਅਫ਼ਗਾਨਿਸਤਾਨ ਦੇ ਮੁੜ ਨਿਰਮਾਣ ਦੇ ਆਪਣੇ ਵਾਅਦੇ ਤੋ ਮੁਕਰ ਗਿਆ ਹੈ।
ਉਹ ਆਪਣੇ ਸਹਿਯੋਗੀਆਂ ਦਾ ਸਾਥ ਨਾਲ ਦਗਾ ਕਮਾ ਕੇ ਜੰਗ ਮੈਦਾਨ ਤੋਂ ਭੱਜ ਗਿਆ ਹੈ। ਹੁਣ ਤਾਲਿਬਾਨ ਚੀਨੀ ਅਤੇ ਰੂਸੀ ਸਾਮਰਾਜਵਾਦ ਨਾਲ ਸਾਂਝ ਪਾ ਰਹੇ ਹਨ। ਪਾਕਿਸਤਾਨ ਖੁੱਲ੍ਹ ਕੇ ਆਪਣੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ । ਸਾਮਰਾਜੀ ਰੂਸ ਅਤੇ ਚੀਨ ਅਮਰੀਕਾ ਦੇ ਅਫਗਾਨਿਸਤਾਨ ਵਿਚੋ ਬਾਹਰ ਨਿਕਲਨ ਦੇ ਇੰਤਜ਼ਾਰ ਵਿੱਚ ਹਨ। । ਅਫਗਾਨਿਸਤਾਨ ਦੇ ਨਿਰਮਾਣ ਕਰਨ ਦੇ ਨਾਂ ‘ਤੇ ਅਫ਼ਗਾਨਿਸਤਾਨ ਦੀ ਤਬਾਹੀ ਕਰਕੇ ਅਮਰੀਕਾ ਜੰਗ ਦੇ ਮੈਦਾਨ ‘ਚੋਂ ਭੱਜ ਗਿਆ ਹੈ । ਤਾਲਿਬਾਨ ਚੀਨ ਅਤੇ ਰੂਸ ਵਰਗੇ ਵੱਡੇ ਸਾਮਰਾਜੀ ਮੁਲਕਾਂ ਦਾ ਤਾਬਿਆਦਾਰ ਬਣਨ ਜਾ ਰਿਹਾ ਹੈ ।
ਪਾਕਿਸਤਾਨ ਖੁੱਲ੍ਹ ਕੇ ਆਪਣੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਭਾਰਤ ਦੀ ਅਮਰੀਕਾ ਦੇ ਲੜ ਲੱਗਣ ਨਾਲ ਵੱਡੀ ਦੁਰਗਤ ਹੋਈ ਹੈ।ਸਾਮਰਾਜੀ ਰੂਸ ਅਤੇ ਚੀਨ ਅਮਰੀਕਾ ਦੇ ਨਿਕਲਨ ਦੇ ਇੰਤਜ਼ਾਰ ਵਿੱਚ ਹਨ। ਇਨਕਲਾਬੀ ਕੇਂਦਰ ਪੰਜਾਬ ਸਮਝਦਾ ਹੈ ਕਿ ਅਫ਼ਗਾਨਿਸਤਾਨ ਸਾਮਰਾਜੀ ਦੇਸ਼ਾਂ ਦੀ ਖਹਿਭੇੜ ਦਾ ਅਖਾੜਾ ਬਣਿਆ ਚਲਿਆ ਆ ਰਿਹਾ ਹੈ । ਇਨਕਲਾਬੀ ਕੇਂਦਰ ਪੰਜਾਬ ਸੱਦਾ ਦਿੰਦਾ ਹੈ ਕਿ ਸਾਰੀਆਂ ਅਗਾਂਹਵਧੂ ਸ਼ਕਤੀਆਂ ਅਤੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਰੇ ਸਾਮਰਾਜੀ ਦੇਸ਼ਾਂ ਵਲੋਂ ਅਫਗਾਨਿਸਤਾਨ ਅੰਦਰ ਦਖਲ ਬੰਦ ਕੀਤਾ ਜਾਵੇ । ਲੋਕ ਆਪਣੇ ਦੇਸ਼ ਦੀ ਧਰਮ ਨਿਰਪੱਖ, ਲੋਕ ਜਮਹੂਰੀ ਅਤੇ ਖੁਦਮੁਖਤਿਆਰ ਪ੍ਰਬੰਧ ਨਾਲ ਸਿਰਜਣਾ ਕਰਨ ।