ਪੱਗ ਨਾਲ ਬੰਨ੍ਹ ਕੇ ਦਿੱਤਾ ਵਾਰਦਾਤ ਨੂੰ ਅੰਜਾਮ ….
ਅੱਧੀ ਦਰਜਨ ਤੋਂ ਵੱਧ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਚੌਕੀਦਾਰ ਨੂੰ ਮੰਜੇ ਨਾਲ ਬੰਨ੍ਹ ਕੇ ਸਕੂਲ ਲੁੱਟਿਆ
ਤਾਬਿਸ਼ , ਧਨੌਲਾ, 18 ਅਗਸਤ 2020
ਲੁੱਟ ਖੋਹ ਅਤੇ ਚੋਰੀ ਦੀਆਂ ਹੈਰਾਨ ਕਰ ਦੇਣ ਵਾਲੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ । ਅਜਿਹੀਆਂ ਵਾਰਦਾਤਾਂ ਅਕਸਰ ਹੀ ਖੁੰਢ ਚਰਚਾ ਬਣ ਜਾਂਦੀਆਂ ਹਨ । ਲੋਕਾਂ ਦਾ ਕਹਿਣਾ ਹੈ ਕਿ ਚੋਰ ਚੁਸਤ ਪੁਲਸ ਸੁਸਤ ਅਤੇ ਲੋਕ ਪ੍ਰੇਸ਼ਾਨ ਹਨ । ਚੋਰਾਂ ਦੀ ਚਤੁਰਾਈ ਅਤੇ ਪੁਲਸ ਦੀ ਸੁਸਤੀ ਦਾ ਅਜਿਹਾ ਹੀ ਇਕ ਮਾਮਲਾ ਧਨੌਲੇ ਇਲਾਕੇ ਵਿਚ ਸਾਹਮਣੇ ਆਇਆ ਹੈ ।
ਮਾਨਾਂ ਪਿੰਡੀ ਦੇ ਨਾਮਵਰ ਪੰਜਾਬ ਪਬਲਿਕ ਸਕੂਲ ਅੰਦਰ ਵਾਪਰੀ ਜਿੱਥੇ ਤੇਜ਼ਧਾਰ ਹਥਿਆਰ ਨਾਲ ਲੈਸ ਅੱਧੀ ਦਰਜਨ ਤੋਂ ਵੱਧ ਲੁਟੇਰਿਆਂ ਨੇ ਸਕੂਲ ਵਿੱਚ ਦਾਖਲ ਹੋ ਕੇ ਪਹਿਲਾਂ ਸਕੂਲ ਦੇ ਗਰਾਊਂਡ ਵਿੱਚ ਪਏ ਚੌਕੀਦਾਰ ਪਰਮਜੀਤ ਸਿੰਘ ਦੀ ਪੱਗ ਉਤਾਰ ਕੇ ਉਸਨੂੰ ਮੰਜੇ ਨਾਲ ਬੰਨ੍ਹ ਕੇ ਸਕੂਲ ਦੀ ਫਰੋਲਾ ਫਰਾਲੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਸਕੂਲ ਦੇ ਮੁਲਾਜ਼ਮ ਨਿਰਮਲ ਸਿੰਘ ਨੇ ਦੱਸਿਆ ਕਿ ਸੱਤ ਦੇ ਕਰੀਬ ਲੁਟੇਰੇ ਜਿੰਨ੍ਹਾਂ ਕੋਲ ਦਾਤ, ਦਾਤਰ ਤੇ ਹੋਰ ਮਾਰੂ ਹਥਿਆਰ ਸਨ । ਸਵਾ ਦੋ ਵਜੇ ਸਕੂਲ ਅੰਦਰ ਦਾਖਲ ਹੋਏ , ਜਿੰਨ੍ਹਾਂ ਚੌਕੀਦਾਰ ਨੂੰ ਕਿਹਾ ਕਿ ਉਹ ਚੁੱਪਚਾਪ ਪਿਆ ਰਹੇ ਇਸ ਦੌਰਾਨ ਉਨ੍ਹਾਂ ਨੇ ਚੌਕੀਦਾਰ ਦੀ ਪੱਗ ਉਤਾਰ ਕੇ ਉਸਨੂੰ ਮੰਜੇ ਨਾਲ ਬੰਨ੍ਹ ਕੇ ਉਨ੍ਹਾਂ ਸਕੂਲ ਦੀਆਂ ਅਲਮਾਰੀਆਂ ਨੂੰ ਤੋੜ ਕੇ ਕਾਉਟਰਾਂ ਦੀ ਤਲਾਸ਼ੀ ਲਈ।
ਦੋ ਘੰਟਿਆਂ ਤੱਕ ਚੱਲੀ ਕਾਰਵਾਈ ਦੌਰਾਨ ਲੁਟੇਰਿਆਂ ਨੇ ਸਕੂਲ ਅੰਦਰੋਂ ਕਰੀਬ 3 ਹਜਾਰ ਰੁਪਏ ਦੀ ਨਕਦੀ ਜਿਸ ਵਿੱਚ ਇਕ ਹਜਾਰ ਰੁਪਏ ਚੌਕੀਦਾਰ ਦੇ ਸ਼ਾਮਲ ਹਨ , ਸਣੇ ਇਕ ਕੈਮਰਾ, ਦੋ ਮੋਬਾਈਲ, ਇਕ ਘੜੀ ਲੁੱਟ ਲਈ ਗਈ ਜਦਕਿ ਉਨ੍ਹਾਂ ਤੋੜਫੋੜ ਦੌਰਾਨ ਸਕੂਲ ਅੰਦਰ ਹਜਾਰਾਂ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ।
ਉਨ੍ਹਾਂ ਨੂੰ ਇਸ ਵਾਪਰੀ ਘਟਨਾ ਦਾ ਸਵੇਰ ਸਮੇਂ ਪਤਾ ਲੱਗਿਆ ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪੁੰਹਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ।
ਲੁਟੇਰਿਆਂ ਦੇ ਹੌਸਲੇ ਇਸ ਕਦਰ ਵਧ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਕੋਈ ਖੌਫ ਨਹੀਂ ਰਿਹਾ ਅਜਿਹਾ ਹੀ ਮਾਮਲਾ ਚਲਾਉਣ ਲਈ ਸ਼ਹਿਰ ਦੇ ਵਿਚ ਦਿਨ ਦਿਹਾੜੇ ਵਾਪਰਿਆ ਹੈ ਜਦੋਂ ਇੱਕ ਲੜਕੀ ਬਾਜ਼ਾਰ ਵਿਚ ਆਪਣੇ ਮੋਬਾਇਲ ਫੋਨ ਤੇ ਗੱਲ ਕਰਦੀ ਜਾ ਰਹੀ ਸੀ ਤਾਂ ਅਚਾਨਕ ਪਿੱਛੋਂ ਝਪਟਮਾਰਾਂ ਨੇ ਉਸ ਦਾ ਮੋਬਾਇਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਧਨੌਲਾ ਬਾਜ਼ਾਰ ਬੀਤੀ ਸ਼ਾਮ ਅੰਦਰੋਂ ਮੋਟਰਸਾਈਕਲ ਸਵਾਰ ਲੁਟੇਰੇ ਨੇ ਇਕ ਬਜਾਰ ਜਾ ਰਹੀ ਲੜਕੀ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ।