ਸੰਘਰਸ਼ ਦੀ ਜਿੱਤ, ਪ੍ਰਸ਼ਾਸਨ ਝੁਕਿਆ ਹੋਇਆ ਸਸਕਾਰ

Advertisement
Spread information

ਧਰਨਾਕਾਰੀਆਂ ਦੇ ਹੌਸਲੇ ਬੁਲੰਦ ,ਹਰ ਆਏ ਦਿਨ ਅੰਦੋਲਨ ਹੋ ਰਿਹਾ ਹੈ ਵਧੇਰੇ ਵਿਆਪਕ ਤੇ ਮਜ਼ਬੂਤ: ਕਿਸਾਨ ਆਗੂ

 ਮੁਆਵਜ਼ੇ ਲਈ, ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਖੱਜਲ-ਖੁਆਰ ਕਰਨਾ ਬੰਦ ਕਰੇ ਸਰਕਾਰ: ਕਿਸਾਨ ਆਗੂ

ਕਿਸਾਨਾਂ ਦੇ ਦਬਾਅ ਅੱਗੇ ਝੁਕਿਆ ਪ੍ਰਸ਼ਾਸਨ; ਚੈਕ ਮਿਲਣ ਬਾਅਦ ਹੋਇਆ ਸ਼ਹੀਦ ਕਿਸਾਨ ਨਿਰਮਲ ਸਿੰਘ ਹਮੀਦੀ ਦਾ ਸਸਕਾਰ।


ਪਰਦੀਪ ਕਸਬਾ  , ਬਰਨਾਲਾ:  18 ਅਗਸਤ, 2021

        ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 322ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ  ਕਿਹਾ ਕਿ ਸਾਡਾ ਅੰਦੋਲਨ ਹਰ ਦਿਨ ਵਧੇਰੇ ਵਿਆਪਕ, ਸਥਿਰ ਤੇ ਮਜ਼ਬੂਤ ਹੋ ਰਿਹਾ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ।

Advertisement

ਕੇਂਦਰ ਸਰਕਾਰ ਦਬਾਅ ਹੇਠ ਆਈ ਹੋਈ ਹੈ ਅਤੇ ਸੱਤਾਧਾਰੀ ਪਾਰਟੀ ਦੇ ਵਰਕਰ, ‘ਕਿਸਾਨ ਮੰਗਾਂ ਦਾ ਕੋਈ ਹੱਲ ਕੱਢਣ’ ਲਈ ਆਪਣੇ ਪਾਰਟੀ ਨੇਤਾਵਾਂ ‘ਤੇ ਦਬਾਅ ਪਾ ਰਹੇ ਹਨ। ਉਧਰ ਅੰਦੋਲਨ ਦਾ ਘੇਰਾ ਦਿਨ-ਬਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸਾਨ ਹੁਣ ਦਿਨਾਂ/ ਮਹੀਨਿਆਂ ਲਈ ਨਹੀਂ, ਸਗੋਂ ਸਾਲਾਂਬੱਧੀ ਅੰਦੋਲਨ ਚਲਾਉਣ ਲਈ ਮਾਨਸਿਕ ਤੌਰ ‘ਤੇ ਤਿਆਰ ਹਨ। ਉਹ ਕਿਸਾਨ ਅੰਦੋਲਨ ਦੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹਨ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ  ਘਰਾਂ ਨੂੰ ਵਾਪਸ ਨਹੀਂ ਜਾਣਗੇ।

   ਅੱਜ ਧਰਨੇ ਨੂੰ  ਪ੍ਰੇਮਪਾਲ ਕੌਰ,ਗੁਰਨਾਮ ਸਿੰਘ ਠੀਕਰੀਵਾਲਾ,  ਪਵਿੱਤਰ ਸਿੰਘ ਲਾਲੀ,ਮੇਲਾ ਸਿੰਘ ਕੱਟੂ, ਮਨਜੀਤ ਕੌਰ ਖੁੱਡੀ ਕਲਾਂ, ਬੂਟਾ ਸਿੰਘ ਠੀਕਰੀਵਾਲਾ, ਗੁਰਦਰਸ਼ਨ ਸਿੰਘ ਦਿਉਲ,ਜਸਪਾਲ ਕੌਰ ਕਰਮਗੜ੍ਹ, ਰਣਧੀਰ ਸਿੰਘ ਰਾਜਗੜ੍ਹ, ਅਮਨਦੀਪ ਸਿੰਘ ਭਦੌੜ, ਜਸਪਾਲ ਸਿੰਘ ਸਹਿਜੜਾ, ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅੰਦੋਲਨ ਦੇ ਸ਼ੁਰੂ ਹੋਣ ਬਾਅਦ 600 ਤੋਂ  ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਅੰਦੋਲਨ ਦੇ ਦਬਾਅ ਹੇਠ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੇ ਦਿਸ਼ਾ-ਨਿਰਦੇਸ਼ ਤੈਅ ਕਰ ਰੱਖੇ ਹਨ ਪਰ ਇਸ ਦੇ ਬਾਵਜੂਦ  ਜਿਲ੍ਹਾ ਪ੍ਰਸ਼ਾਸਨ ਹਰ ਵਾਰ ਵਾਰਸਾਂ ਨੂੰ ਖਾਹ- ਮਖਾਹ ਖੱਜਲ- ਖੁਆਰ ਕਰਦਾ ਹੈ।

ਸ਼ਹੀਦ ਨਿਰਮਲ ਸਿੰਘ ਹਮੀਦੀ ਦੇ ਵਾਰਸਾਂ ਨੂੰ  ਮੁਆਵਜ਼ੇ ਦਾ ਚੈਕ ਲੈਣ ਲਈ ਲਗਾਤਾਰ ਤਿੰਨ ਦਿਨ ਖੱਜਲ- ਖੁਆਰ ਹੋਣਾ ਪਿਆ।ਕੱਲ੍ਹ ਦੇਰ ਸ਼ਾਮ ਚੈਕ ਮਿਲਣ ਬਾਅਦ ਅੱਜ ਬੁੱਧਵਾਰ ਨੂੰ ਸ਼ਹੀਦ ਦਾ ਸਸਕਾਰ ਉਸ ਦੇ ਪਿੰਡ ਹਮੀਦੀ ਵਿਖੇ ਪੂਰੇ ਜਥੇਬੰਦਕ ਸਨਮਾਨਾਂ ਸਹਿਤ ਕੀਤਾ ਗਿਆ। ਕਿਸਾਨ ਆਗੂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਹੀਦਾਂ ਦੇ ਵਾਰਸਾਂ ਨੂੰ ਖੱਜਲ-ਖੁਆਰ ਕਰਨਾ ਬੰਦ ਕਰੇ। ਅੱਜ ਰਾਜਵਿੰਦਰ ਸਿੰਘ ਮੱਲੀ, ਰਘਵੀਰ ਸਿੰਘ ਕੱਟੂ, ਬਹਾਦਰ ਸਿੰਘ ਧਨੌਲਾ, ਦਰਸ਼ਨ ਸਿੰਘ ਸ਼ੌਂਕੀ ਅਤੇ ਬਿੱਕਰ ਸਿੰਘ ਮਸਤੂਆਣਾ ਦੇ ਗੀਤ ਤੇ ਕਵਿਤਾਵਾਂ ਸੁਣਾਈਆਂ।

Advertisement
Advertisement
Advertisement
Advertisement
Advertisement
error: Content is protected !!