ਦਰਜਨਾਂ ਪਿੰਡਾਂ ਵਿਚ ਕੱਢਿਆ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 15 ਅਗਸਤ 2021
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਗਰੂਰ ਬਲਾਕ ਦੇ ਪਿੰਡ ਬਹਾਦਰਪੁਰ, ਕੁਨਰਾਂ, ਦੁੱਗਾਂ, ਲਿੱਦੜਾਂ, ਬਡਰੁੱਖਾਂ ,ਉਭਾਵਾਲ, ਚੱਠੇ ਸੇਖਵਾਂ ਸਮੇਤ ਦਰਜਨ ਦੇ ਕਰੀਬ ਪਿੰਡਾਂ ਚ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕੱਢਿਆ ਗਿਆ ਜਿਸ ਵਿਚ ਲੋਕਾਂ ਨੂੰ ਕਿਸਾਨੀ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਖ਼ੂਨ ਡੋਲ੍ਹ ਕੇ ਪ੍ਰਾਪਤ ਕੀਤੀ ।
ਆਜ਼ਾਦੀ ਨੂੰ ਮੋਦੀ ਸਰਕਾਰ ਵੱਲੋਂ ਸਾਮਰਾਜੀ ਮੁਲਕਾਂ ਅਤੇ ਬਹੁਕੌਮੀ ਕੰਪਨੀਆਂ ਅੱਗੇ ਮੁਲਕ ਨੂੰ ਗਹਿਣੇ ਧਰਨ ਖ਼ਿਲਾਫ਼ ਅਤੇ ਹਕੀਕੀ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਪਿੰਡਾਂ ਵਿੱਚ ਹੋਕਾ ਦਿੱਤਾ ਕਿ ਜਦੋਂ ਤਕ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿਸੇ ਵੀ ਸਿਆਸੀ ਲੀਡਰ ਨੂੰ ਪਿੰਡਾਂ ਅੰਦਰ ਨਾ ਵੜਨ ਦਿੱਤਾ ਜਾਵੇ । ਅੱਜ ਦੇ ਇਸ ਮੋਟਰਸਾਈਕਲ ਮਾਰਚ ਵਿਚ ਜਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਜੁਝਾਰ ਸਿੰਘ ਬਡਰੁੱਖਾਂ,ਮਨਦੀਪ ਸਿੰਘ ਲਿੱਦੜਾਂ ,ਲਖਵਿੰਦਰ ਸਿੰਘ ਉੱਭਾਵਾਲ, ਚਮਕੌਰ ਸਿੰਘ ਤੇ ਬੱਗਾ ਸਿੰਘ ਬਹਾਦਰਪੁਰ ਆਗੂਆਂ ਸਮੇਤ ਸੈਕੜੇ ਕਿਸਾਨਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ।