ਆਤਮ-ਹੱਤਿਆ ਦਾ ਮਾਮਲਾ- ਪੁਲਿਸ ਦੇ ਸਖਤ ਰੁੱਖ ਅੱਗੇ ,ਢਿੱਲੇ ਪਏ ਪ੍ਰਦਰਸ਼ਨਕਾਰੀ , ਲਾਸ਼ ਦਾ ਕੀਤਾ ਸਸਕਾਰ

Advertisement
Spread information

ਪੁਲਿਸ ਨੇ ਲਿਖਿਆ ਮ੍ਰਿਤਕ ਦੇ ਭਰਾਵਾਂ ਦਾ ਬਿਆਨ , ਭਰੋਸਾ ਮਿਲਿਆ ਤਾਂ ਫਿਰ,,,


ਹਰਿੰਦਰ ਨਿੱਕਾ , ਬਰਨਾਲਾ 14 ਅਗਸਤ 2021 

       ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਗੁਰਮ ਵਿੱਚ 3 ਦਿਨ ਪਹਿਲਾਂ ਇੱਕ ਦਲਿਤ ਨੌਜਵਾਨ ਵੱਲੋਂ ਫਾਹਾ ਲੈ ਕੇ ਕੀਤੀ ਆਤਮ ਹੱਤਿਆ ਸਬੰਧੀ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਵਾਉਣ ਦੀ ਜਿੱਦ ਤੇ ਅੜੇ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਪੁਲਿਸ ਅਧਿਕਾਰੀਆਂ ਦੁਆਰਾ  ਅਪਣਾਏ ਸਖਤ ਰੁੱਖ ਤੋਂ ਬਾਅਦ ਸ਼ਾਂਤ ਹੋ ਹੀ ਗਿਆ। ਆਖਿਰ ਤੁਰੰਤ ਕੇਸ ਦਰਜ਼ ਕਰਵਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਤੋਂ ਮਿਲੇ ਭਰੋਸੇ ਤੇ ਹੀ ਸਬਰ ਕਰਨਾ ਪਿਆ । ਦੁਪਹਿਰ ਬਾਅਦ ਕਰੀਬ ਸਵਾ 1 ਵਜੇ ਸ਼ੇਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ-ਬਰਨਾਲਾ ਮੁੱਖ ਸੜ੍ਹਕ ਤੇ ਪੈਂਦੇ ਸੰਘੇੜਾ ਚੌਂਕ ਵਿੱਚ 13 ਅਗਸਤ ਦੀ ਦੁਪਿਹਰ ਲਾਸ਼ ਰੱਖ ਕੇ ਅਣਮਿੱਥੇ ਸਮੇਂ ਤੱਕ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਣ ਕਿਸਾਨ ਅਤੇ ਮਜਦੂਰ ਸੰਗਠਨਾਂ ਦੇ ਆਗੂਆਂ ਵੱਲੋਂ ਕੀਤਾ ਗਿਆ ਸੀ। ਮੌਕੇ ਤੇ ਪਹੁੰਚੇ ਐਸਐਚਉ ਠੁੱਲੀਵਾਂਲ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਅਤੇ ਥਾਣਾ ਸਿਟੀ 1 ਦੇ ਐਸਐਚਉ ਐਸਆਈ ਲਖਵਿੰਦਰ ਸਿੰਘ ਆਦਿ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਬਿਆਨ ਦਰਜ਼ ਕਰਨ ਅਤੇ ਪੜਤਾਲ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕਰਨ ਦਾ ਭੋਰਸਾ ਦਿੱਤਾ ਗਿਆ ਸੀ, ਪਰੰਤੂ ਲੋਕ ਇਸ ਗੱਲ ਤੇ ਅੜੇ ਹੋਏ ਸਨ ਕਿ ਜਿੰਨੀਂ ਦੇਰ ਤੱਕ ਪੁਲਿਸ ਕੇਸ ਦਰਜ਼ ਨਹੀਂ ਕਰਦੀ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।

Advertisement

      ਲੰਘੀ ਦੇਰ ਰਾਤ ਕਰੀਬ 11 ਵਜ਼ੇ , ਜਦੋਂ ਲੋਕਾਂ ਦਾ ਇਕੱਠ ਘਟ ਗਿਆ ਤਾਂ ਪੁਲਿਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਲਾਸ਼ ਚੁੱਕ ਕੇ ਲੈ ਜਾਣ ਦਾ ਸਖਤ ਇਸ਼ਾਰਾ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਮ੍ਰਿਤਕ ਦੇ ਭਰਾਵਾਂ ਦੇ ਬਿਆਨ ਦਰਜ਼ ਕਰਨ ਲਈ ਤਿਆਰ ਹਨ, ਪੜਤਾਲ ਤੋਂ ਬਾਅਦ ਹੀ ਕੇਸ ਦਰਜ਼ ਕਰਨ ਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕ , ਲਾਸ਼ ਚੁੱਕ ਕੇ ਘਰ ਲੈ ਗਏ । ਉੱਘੇ ਸਮਾਜ ਸੁਧਾਰਕ ਐਡਵੋਕੇਟ ਜਸਵੀਰ ਸਿੰਘ ਖੇੜੀ ਅਤੇ ਡਾਕਟਰ ਪ੍ਰਮੇਸ਼ਵਰ ਸਿੰਘ ਨੇ ਕਿਹਾ ਕਿ ਉਨਾਂ ਪੁਲਿਸ ਅਧਿਕਾਰੀਆਂ ਦੀ ਗੱਲ ਤੇ ਭਰੋਸਾ ਜਰੂਰ ਕੀਤਾ ਹੈ, ਪਰੰਤੂ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਿੱਚ ਟਾਲਮਟੌਲ ਕੀਤੀ ਤਾਂ ਪੀੜਤ ਪਰਿਵਾਰ ਨੂੰ ਨਿਨਸਾਫ ਦਿਵਾਉਣ ਲਈ, ਉਹ ਅੱਡੀ ਚੋਟੀ ਦਾ ਜ਼ੋਰ ਲਾ ਦੇਣਗੇੇ। ਉਨਾਂ ਕਿਹਾ ਕਿ 1 ਜੁਲਾਈ 2021 ਨੂੰ ਥਾਣੇ ਵਿੱਚ ਹੋਇਆ ਇੱਕ ਸਮਝੋਤਾ , ਇਸ ਦੋਸ਼ ਦੀ ਪੁਸ਼ਟੀ ਕਰਦਾ ਹੈ ਕਿ ਆਤਮ ਹੱਤਿਆ ਕਰਨ ਵਾਲੇ ਸ਼ੇਰ ਸਿੰਘ ਅਤੇ ਉਸ ਦੀ ਪਤਨੀ ਨਾਲ ਨਜ਼ਾਇਜ ਰਿਸ਼ਤਾ ਰੱਖਣ ਵਾਲੇ ਵਿਅਕਤੀ ਦੇ ਵਿਚਕਾਰ ਚੱਲ ਰਹੇ ਝਗੜੇ ਨੇ ਹੀ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਹੈ। ਉੱਧਰ ਐਸ.ਐਚ.ਉ ਠੁੱਲੀਵਾਲ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਪੂਰਨ ਸਿੰਘ ਵਾਸੀ ਗੁਰਮ ਅਤੇ ਕੁਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਬਿਆਨ ਦਰਜ਼ ਕਰਕੇ, ਉਨਾਂ ਵੱਲੋਂ ਲਗਾਏ ਦੋਸ਼ਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਫਾ ਮਿਸਲ ਤੇ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਅਗਲੀ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

     ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਕਿਸੇ ਵੀ ਤਰਾਂ ਦੇ ਦਬਾਅ ਤਹਿਤ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੇਗੀ, ਜੇਕਰ ਪੜਤਾਲ ਦੌਰਾਨ ਕਿਸੇ ਵਿਅਕਤੀ ਦੇ ਖਿਲਾਫ ਸ਼ੇਰ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਠੋਸ ਤੱਥ ਸਾਹਮਣੇ ਆਏ ,ਫਿਰ ਦੋਸ਼ੀਆਂ ਨੂੰ ਬਖਸ਼ਿਆ ਵੀ ਨਹੀਂ ਜਾਵੇਗਾ। ਪਰੰਤੂ ਉਹ ਇਹ ਗੱਲ ਯਕੀਨੀ ਬਣਾਉਣਗੇ ਕਿ ਕਿਸੇ ਵੀ ਧਿਰ ਨਾਲ ਬੇਇਨਸਾਫੀ ਨਾ ਹੋਵੇ। 

Advertisement
Advertisement
Advertisement
Advertisement
Advertisement
error: Content is protected !!