ਕਿਸਾਨੀ ਮੋਰਚੇ ਦਾ 117 ਵਾਂ ਦਿਨ ਕੇਂਦਰ ਦੀ ਅੱਖ ਨਾ ਖੁੱਲ੍ਹੀ !

Advertisement
Spread information

 ਕਿਸਾਨ ਅੰਦੋਲਨ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਬਰਸੀ ਸਮਾਗਮਾਂ ਦੀ ਅਪਾਰ ਸਫਲਤਾ ਨੇ ਅੰਦੋਲਨ ਦੀ ਮਜ਼ਬੂਤੀ ‘ਤੇ ਮੋਹਰ ਲਾਈ।

15 ਅਗੱਸਤ ਦੀ ਤਿਰੰਗਾ ਯਾਤਰਾ ਦੀ ਤਿਆਰੀ ਮੁਕੰਮਲ; 11 ਵਜੇ ਦਾਣਾ ਮੰਡੀ ‘ਚ ਇਕੱਠੇ ਹੋ ਕੇ ਧਰਨਾ ਸਥਲ ਤੱਕ ਕਰਾਂਗੇ ਪ੍ਰਦਰਸ਼ਨ: ਕਿਸਾਨ ਆਗੂ


ਪਰਦੀਪ ਕਸਬਾ , ਬਰਨਾਲਾ:  13 ਅਗਸਤ, 2021

          ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ  ਖਿਲਾਫ ਦੇਸ਼ ਭਰ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ । ਇਸੇ ਕੜੀ ਤਹਿਤ ਅੱਜ ਕਿਸਾਨੀ ਅੰਦੋਲਨ ਦਾ 117 ਵਾਂ ਦਿਨ ਹੈ । ਦੇਸ਼ ਦੇ ਲੱਖਾਂ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ  ਤਿੱਖੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਦੂਸਰੇ ਪਾਸੇ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਚੱਲ ਰਹੇ ਅੰਦੋਲਨ ਦੌਰਾਨ  ਸ਼ਹੀਦੀਆਂ ਪਾ ਚੁੱਕੇ ਹਨ ਪਰ ਕੇਂਦਰ ਸਰਕਾਰ ਦੀ ਅੱਖ ਅਜੇ ਤੱਕ ਨਹੀਂ ਖੁੱਲ੍ਹੀ  ।ਸਰਕਾਰ ਦੇ ਮੰਤਰੀ ਅਤੇ ਸੰਤਰੀ ਗੂੜ੍ਹੀ ਨੀਂਦ ਸੁੱਤੇ ਹੋਏ ਹਨ । ਮੰਤਰੀਆਂ ਦਾ ਮੁਖੀਆ ਨਰਿੰਦਰ ਮੋਦੀ ਕਿਸਾਨੀ ਅੰਦੋਲਨ ਨੂੰ ਅਣਦੇਖਾ ਕਰ ਰਿਹਾ ਹੈ । ਦੇਸ਼ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ ਕੇ ਬੈਠੀਆਂ ਹੋਈਆਂ ਹਨ।

Advertisement

        ਇਸੇ ਕੜੀ ਤਹਿਤ ਅੱਜ ਬਰਨਾਲਾ ਦੇ ਰੇਲਵੇ ਸਟੇਸ਼ਨ  ਤੇ ਚੱਲ ਰਹੇ ਮੋਰਚੇ ਤੇ ਮੋਰਚੇ ਦੌਰਾਨ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ12 ਅਗੱਸਤ ਨੂੰ ਪੰਜਾਬ ‘ਚ ਦਰਜਨਾਂ ਥਾਵਾਂ ‘ਤੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ 24 ਵੀਂ ਬਰਸੀ ਮਨਾਈ ਗਈ। ਮਹਿਲ ਕਲਾਂ ਵਿਖੇ ਹੋਏ ਮੁੱਖ ਸਮਾਗਮ ਵਿੱਚ ਸੰਯਕੁਤ ਕਿਸਾਨ ਮੋਰਚੇ  ਦੀ ਕੌਮੀ ਲੀਡਰਸ਼ਿਪ ਨੇ ਸੰਬੋਧਨ ਕੀਤਾ। ਇਸ ਵਾਰ ਦੇ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੇ ਗਏ ਸਨ ਜਿਨ੍ਹਾਂ ਸਮਾਗਮਾਂ ਨੂੰ ਗਿਣਤੀ ਤੇ ਉਤਸ਼ਾਹ ਪੱਖੋਂ ਬਹੁਤ  ਜਬਰਦਸਤ ਹੁੰਗਾਰਾ ਮਿਲਿਆ।

        ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੇ ਇਨ੍ਹਾਂ ਸਮਾਗਮਾਂ ਵਿੱਚ ਅੰਦੋਲਨ ਦਾ ਪ੍ਰਭਾਵ ਪ੍ਰਤੱਖ ਦੇਖਣ ਨੂੰ ਮਿਲਿਆ।  ਇਨ੍ਹਾਂ ਸਮਾਗਮਾਂ ‘ਚ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਮਰਦ/ ਔਰਤਾਂ ਨੇ ਸ਼ਮੂਲੀਅਤ ਕੀਤੀ ਜੋ ਖੇਤੀ ਕਾਨੂੰਨ ਰੱਦ ਕਰਵਾਉਣ  ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਦਿਖੇ। ਇਨ੍ਹਾਂ ਸਮਾਗਮਾਂ  ਦੀ ਸਫਲਤਾ ਨੇ ਅੰਦੋਲਨ ਨੂੰ ਹੋਰ ਮਜ਼ਬੂਤੀ ਤੇ ਬੁਲੰਦ ਬਖਸ਼ੀ। ਆਗੂਆਂ ਨੇ ਭਰਵੀਂ ਸ਼ਮੂਲੀਅਤ ਲਈ ਸਭ ਦਾ ਧੰਨਵਾਦ ਕੀਤਾ।

   ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਰਣਧੀਰ ਸਿੰਘ ਰਾਜਗੜ੍ਹ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ, ਕਾਕਾ ਸਿੰਘ ਫਰਵਾਹੀ, ਬੂਟਾ ਸਿੰਘ ਫਰਵਾਹੀ, ਬਲਜੀਤ ਸਿੰਘ ਚੌਹਾਨਕੇ, ਬੂਟਾ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ 15 ਅਗੱਸਤ ਨੂੰ ਕੀਤੀ ਜਾਣ ਵਾਲੀ ਤਿਰੰਗਾ ਯਾਤਰਾ ਦੇ ਵੇਰਵੇ ਸਾਂਝੇ ਕੀਤੇ।

      ਉਸ ਦਿਨ 11 ਵਜੇ ਦਾਣਾ ਮੰਡੀ ਬਰਨਾਲਾ ‘ਚ ਇਕੱਠੇ ਹੋਣ ਬਾਅਦ, ਵਾਹਨਾਂ ‘ਤੇ ਤਿਰੰਗਾ ਝੰਡਾ ਲਾ ਕੇ ਬਾਜਾਰਾਂ ਵਿਚੋਂ ਦੀ, ਧਰਨਾ ਸਥਲ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ । ਤਿਰੰਗਾ ਯਾਤਰਾਵਾਂ ਅਤੇ ਅਧਿਕਾਰਤ ਤਿਰੰਗਾ ਸਮਾਗਮਾਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਕਨਵੀਨਰ ਨੇ ਧਰਨਾਕਾਰੀਆਂ ਨੂੰ ਵੱਡੀ ਗਿਣਤੀ ਵਿੱਚ ਇਸ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ।

Advertisement
Advertisement
Advertisement
Advertisement
Advertisement
error: Content is protected !!