ਲੋਕ ਰੋਹ:-ਪੁਲਿਸ ਕਾਰਵਾਈ ਲਈ ਨਾ ਮੰਨੀ ਤਾਂ ਚੌਂਕ ਵੱਲ ਲਾਸ਼ ਲੈ ਤੁਰੇ ਲੋਕ ,,ਬਰਨਾਲਾ-ਲੁਧਿਆਣਾ ਹਾਈਵੇ ਜ਼ਾਮ

Advertisement
Spread information

ਪਤਨੀ ਦੇ ਨਜ਼ਾਇਜ ਸਬੰਧਾਂ ਤੋਂ ਦੁਖੀ ਹੋ ਕੇ ਸ਼ੇਰ ਸਿੰਘ ਨੇ ਕੀਤੀ ਆਤਮ ਹੱਤਿਆ , ਪਰ ਪੁਲਿਸ,,

ਪੁਲਿਸ ਨੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਕੇਸ ਦਰਜ਼ ਕਰਨ ਨੂੰ ਕਿਹਾ ਨਾਂਹ ਤਾਂ ਭੜ੍ਹਕੇ ਲੋਕਾਂ ਨੇ ਹਾਈਵੇ ਤੇ ਲਾਇਆ ਜ਼ਾਮ ,,,,


ਹਰਿੰਦਰ ਨਿੱਕਾ , ਬਰਨਾਲਾ 13 ਅਗਸਤ 2021 

     ਜਿਲ੍ਹੇ ਦੇ ਪਿੰਡ ਗੁਰਮਾਂ ‘ਚ ਆਪਣੀ ਪਤਨੀ ਦੇ ਨਜ਼ਾਇਜ਼ ਸਬੰਧਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਵਾਲੇ ਸ਼ੇਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਕੋਈ ਕੇਸ ਦਰਜ਼ ਨਾ ਕਰਨ ਤੋਂ ਭੜ੍ਹਕੇ ਲੋਕਾਂ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰਦਿਆਂ ਲਾਸ਼ ਸੰਘੇੜਾ ਚੌਂਕ ਵਿੱਚ ਰੱਖ ਕੇ ਬਰਨਾਲਾ-ਲੁਧਿਆਣਾ ਹਾਈਵੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਲਾਸ਼ ਨੂੰ ਮ੍ਰਿਤਕ ਦੇ ਘਰ ਤੋਂ ਲੈ ਕੇ ਸੰਘੇੜਾ ਚੌਂਕ ਬਰਨਾਲਾ ਤੱਕ ਪਹੁੰਚੇ ਤਾਂ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮ੍ਰਿਤਕ  ਸ਼ੇਰ ਸਿੰਘ ਉਮਰ ਕਰੀਬ 30 ਸਾਲ ਦੀ ਭੂਆ ਦੇ ਪੁੱਤਰਾਂ ਲਖਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਾਸੀ ਗੁਰਮਾਂ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੇਰ ਸਿੰਘ ਦੀ ਪਤਨੀ ਦਲਜੀਤ ਕੌਰ ਦੇ ਆਪਣੇ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਲ ਕਥਿਤ ਨਜ਼ਾਇਜ਼ ਸਬੰਧ ਸਨ, ਜਿੰਨਾਂ ਤੋਂ ਤੰਗ ਆ ਕੇ ਸ਼ੇਰ ਸਿੰਘ ਨੇ 11/12 ਅਗਸਤ ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਅੰਦਰ ਛੱਤ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਮਾਮਲੇ ਦੀ ਕੋਈ ਜਾਂਚ ਕਰਕੇ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ਼ ਕਰਨ ਦੀ ਬਜਾਏ ਸ਼ੇਰ ਸਿੰਘ ਦੀ ਕਥਿਤ ਦੋਸ਼ੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕਰਕੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਅਤੇ ਲਾਸ਼ ਵੀ ਪੋਸਟਮਾਰਟ ਉਪਰੰਤ ਮ੍ਰਿਤਕ ਦੇ ਘਰ ਭੇਜ਼ ਦਿੱਤੀ। ਜਿਸ ਤੋਂ ਪਿੰਡ ਵਾਸੀ ਅਤੇ ਮ੍ਰਿਤਕ ਦੇ ਹੋਰ ਰਿਸ਼ਤੇਦਾਰ ਭੜ੍ਹਕ ਉੱਠੇ ਅਤੇ ਪੁਲਿਸ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।

Advertisement

ਪੁਲਿਸ ਕਾਰਵਾਈ ਲਈ ਨਾ ਮੰਨੀ ਤਾਂ ਚੌਰਾਹੇ ਵੱਲ ਲਾਸ਼ ਲੈ ਤੁਰੇ ਲੋਕ ,,

ਪੁਲਿਸ ਦਾ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਢਿੱਲਾ ਰੁੱਖ ਤੱਕਦਿਆਂ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। ਲੋਕ , ਘਰੋਂ ਲਾਸ਼ ਚੁੱਕ ਕੇ ਸੰਘੇੜਾ ਚੌਂਕ ਵੱਲ ਲੈ ਤੁਰੇ, ਜਿੰਨਾਂ ਲਾਸ਼ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਲੁਧਿਆਣਾ ਰੋਡ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸ਼ੇਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੀ ਉਸ ਦੀ ਪਤਨੀ ਦਲਜੀਤ ਕੌਰ ਅਤੇ ਉਸ ਦੇ ਕਥਿਤ ਆਸ਼ਿਕ ਕੁਲਵਿੰਦਰ ਸਿੰਘ ਗੁਰਮ ਦੇ ਖਿਲਾਫ ਕੇਸ ਦਰਜ਼ ਕਰਕੇ, ਦੋਵਾਂ ਨੂੰ ਗਿਰਫਤਾਰ ਕੀਤਾ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜਿੰਨਾਂ ਚਿਰ ਪੁਲਿਸ ਦੋਸ਼ੀਆਂ ਨੂੰ ਫੜ੍ਹਦੀ ਨਹੀਂ, ਉਨਾਂ ਸਮਾਂ ਲਾਸ਼ ਰੱਖ ਕੇ ਪ੍ਰਦਰਸ਼ਨ ਜ਼ਾਰੀ ਰਹੇਗਾ। ਉੱਧਰ ਥਾਣਾ ਠੁੱਲੀਵਾਲ ਦੇ ਐਸਐਚਉ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਨੁਸਾਰ ਪਹਿਲਾਂ 174 Crpc ਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ। ਉਦੋਂ ਪਰਿਵਾਰ ਦੇ ਕਿਸੇ ਮੈਂਬਰ ਨੇ ਸ਼ੇਰ ਸਿੰਘ ਨੂੰ ਕਿਸੇ ਵੱਲੋਂ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਨਹੀਂ ਲਗਾਏ ਸ.। ਹੁਣ ਪੁਲਿਸ ਦੇ ਧਿਆਨ ਵਿੱਚ ਅਜਿਹੇ ਦੋਸ਼ ਲਗਾਏ ਜਾ ਰਹੇ ਹਨ,ਪੁਲਿਸ ਮ੍ਰਿਤਕ ਦੇ ਭਰਾ ਅਤੇ ਹੋਰਨਾਂ ਦੇ ਬਿਆਨ ਲਿਖਣ ਲਈ ਕਹਿ ਰਹੀ ਹੈ, ਪਰੰਤੂ ਹਾਲੇ ਤੱਕ ਕਿਸੇ ਨੇ ਅਜਿਹੇ ਬਿਆਨ ਕਲਮਬੰਦ ਨਹੀਂ ਕਰਵਾਏ। ਉਨਾਂ ਕਿਹਾ ਕਿ ਪੁਲਿਸ ਹਾਲੇ ਵੀ ਬਿਆਨ ਲਿਖਣ ਲਈ ਤਿਆਰ ਹੈ, ਜੇਕਰ ਪਰਿਵਾਰ ਦੇ ਮੈਂਬਰ ਕੋਈ ਨਵਾਂ ਬਿਆਨ ਲਿਖਾਉਂਦੇ ਹਨ, ਫਿਰ ਪੁਲਿਸ ਸਫਾ ਮਿਸਲ ਤੇ ਆਏ ਤੱਥਾਂ ਦੀ ਪੜਤਾਲ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਹੈ। 

Advertisement
Advertisement
Advertisement
Advertisement
Advertisement
error: Content is protected !!