ਸ਼ਹੀਦ ਕਿਰਨਜੀਤ ਕੌਰ ਦੇ 24ਵੇਂ ਬਰਸੀ ਸਮਾਗਮ ‘ਤੇ ਹਰਿਆਣਾ-ਪੰਜਾਬ “ਸਾਂਝਾ ਭਾਈਚਾਰਾ” ਦਾ ਗੂੰਜਿਆ ਨਾਅਰਾ

Advertisement
Spread information

ਸ਼ਹੀਦ ਕਿਰਨਜੀਤ ਕੌਰ ਦੀ ਸਹਾਦਤ ਦੀ ਗੂੰਜ, ਲੋਕ ਇਤਿਹਾਸ ਨੇ 24 ਵਰ੍ਹਿਆਂ ‘ਚ ਕੀਤੇ ਨਵੇਂ ਕੀਰਤੀਮਾਨ ਸਥਾਪਤ 

ਸੰਯੁਕਤ ਕਿਸਾਨ ਮੋੋਰਚੇ ਦੀ ਪਰਮੁੱਖ ਆਗੂ ਟੀਮ ਨੇ ਮੋਦੀ ਹਕੂਮਤ ਨੂੰ ਦਿੱਤੀ ਚਿਤਾਵਨੀ,ਖੇਤੀ ਕਾਨੂੰਨ ਰੱਦ ਹੋਣ ਤੇ ਹੀ ਦਿੱਲੀ ਦੇ ਬਾਰਡਰਾਂ ਤੋਂ ਹੋਵੇਗੀ ਵਾਪਸੀ

ਲੋਕਾਂ ਦੇ ਡਾਕਟਰ ਸਵੈਮਾਨ ਸਿੰਘ ਦਾ ਵਿਸ਼ੇਸ਼ ਸਨਮਾਨ, ਕਿਹਾ ਸੰਗਰਾਮਾਂ ਦੀ ਧਰਤੀ ਮਹਿਲਕਲਾਂ ਸਾਂਝੇ ਲੋਕ ਸੰਘਰਸ਼ਾਂ ਵਿਰਾਸਤ


ਪਰਦੀਪ ਕਸਬਾ, ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ , ਬਰਨਾਲਾ,12 ਅਗਸਤ 2021

            ਅੱਜ ਤੋਂ 24 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਉੱਤੇ ਕਿਰਨਜੀਤ ਕੌਰ ਸਮੂਹਿਕ ਜਬਰ ਜਿਨਾਹ ਅਤੇ ਕਤਲ ਕਾਂਡ ਨੂੰ ਵਾਪਰਿਆਂ ਭਲੇ ਹੀ ਲੰਬਾ ਅਰਸਾ ਬੀਤ ਗਿਆ ਹੈ। ਪਰ ਲੋਕ ਮਨਾਂ ਅੰਦਰ ਇਸ ਦਰਦਨਾਕ ਵਰਤਾਰੇ ਦੀ ਚੀਸ ਮੱਠੀ ਨਹੀਂ ਪਈ। ਸਗੋਂ ਇਸ ਲੋਕ ਇਤਿਹਾਸ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।

     ਦਾਣਾ ਮੰਡੀ ਮਹਿਲਕਲਾਂ ਵਿੱਚ ਦਾਣਾ ਮੰਡੀ ਦੇ ਖਚਾ ਖਚ ਭਰੇ ਪੰਡਾਲ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਜੁਝਾਰੂ ਮਰਦ ਔਰਤਾਂ ਦੇ ਕਾਫਲਿਆਂ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮਨਜੀਤ ਧਨੇਰ, ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਸੰਗਰਾਮਾਂ ਦੀ ਧਰਤੀ ਮਹਿਲਕਲਾਂ ਦੇ ਵਾਰਸਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਿਛਲੇ ਸਾਲ 5 ਜੂਨ ਨੂੰ ਜਾਰੀ ਕੀਤੇ ਆਰਡੀਨੈਂਸ ਹੁਣ ਕਾਨੂੰਨ ਦਾ ਰੂਪ ਲੈ ਚੁੱਕੇ ਹਨ।

Advertisement

       ਕਾਲੇ ਕਾਨੂੰਨ ਕਿਸਾਨੀ ਸਮੇਤ ਸਮੁੱਚੀ ਪੇਂਡੂ ਸੱਭਿਅਤਾ ਦੇ ਉਜਾੜੇ ਲਈ ਰਾਹ ਪੱਧਰਾ ਕਰਨ ਵਾਸਤੇ ਲਿਆਂਦੇ ਹਨ। ਮਹਿਲਕਲਾਂ ਦੀ ਧਰਤੀ ਤੋਂ ਤੁਰੀ ਸਾਂਝੇ ਲੋਕ ਘੋਲਾਂ ਦੀ ਵਿਰਾਸਤ ਨੂੰ ਕਿਸਾਨੀ ਅੰਦੋਲਨ ਦੀ ਮਜਬੂਤ ਅਧਾਰਸ਼ਿਲਾ ਬਣੀ ਹੈ। ਹੁਣ ਮੁਲਕ ਪੱਧਰ ‘ਤੇ ਉੱਸਰੀ 472 ਕਿਸਾਨ ਜਥੇਬੰਦੀਆਂ ਦੀ ਏਕਤਾ ਨੇ ਮੋਦੀ ਹਕੂਮਤ ਦੇ ਵਡੇਰੇ ਚੈਲੰਜ ਨੂੰ ਖਿੜੇ ਮਿਥੇ ਕਬੂਲ ਕਰਕੇ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਹਰਿਆਣਾ ਯੂ.ਪੀ ਰਾਜਸਥਾਨ ਤੋਂ ਅੱਗੇ ਧੁਰ ਦੱਖਣ ਤੱਕ ਫੈਲਕੇ ਸੈਂਕੜੇ ਥਾਵਾਂ ‘ਤੇ ਅੱਠ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਆਢਾ ਲਾਇਆ ਹੋਇਆ ਹੈ। ਕਾਲੇ ਕਾਨੂੰਨਾਂ ਖਿਲਾਫ 11 ਗੇੜ ਦੀ ਗੱਲਬਾਤ ਦੌਰਾਨ ਮੋਦੀ ਹਕੂਮਤ ਨੂੰ ਦਲੀਲ ਦੇ ਪੱਧਰ ਤੇ ਇਖਲਾਕੀ ਤੌਰ ‘ਤੇ ਹਾਰ ਦਿੱਤੀ ਜਾ ਚੁੱਕੀ ਹੈ।

       ਸਾਂਝੇ ਕਿਸਾਨ ਅੰਦੋਲਨ ਨੇ ਚਾਰ ਚੁਫੇਰੇ ਫੈਲੇ ਹਨੇਰੇ ਵਿੱਚ ਸੰਸਾਰ ਪੱਧਰ ਤੇ ਜੁਝਦੇ ਕਾਫਲਿਆਂ ਲਈ ਨਵੀਂ ਆਸ ਦੀ ਕਿਰਨ ਜਗਾਈ ਹੈ। ਕਾਲੇ ਕਾਨੂੰਨ ਰੱਦ ਹੋਣ ਤੱਕ ਹਰ ਕੁਰਬਾਨੀ ਦੇ ਕੇ ਸੰੰਘਰਸ਼ ਦੀ ਲਾਟ ਹੋਰ ਵਧੇਰੇ ਜੋਸ਼, ਸਿਦਕ, ਸੰਜਮ ਨਾਲ ਲੱਖ ਮੁਸ਼ਕਲਾਂ ਦੇ ਬਾਵਜੂਦ ਜਾਰੀ ਰਹੇਗੀ। ਇਸ ਸਮੇਂ ਕੰਵਲਜੀਤ ਖੰਨਾ, ਮੰਗਤ ਰਾਮ ਪਾਸਲਾ, ਬੰਤ ਬਰਾੜ, ਨਰਾਇਣ ਦੱਤ, ਧੰਨਾ ਮੱਲ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ ਦੇ ਚਲਦਿਆਂ ਪਹਿਲਾਂ ਜਨਤਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਉੱਚ ਕਾਰਪੋਰੇਟੀ ਘਰਾਣਿਆਂ (ਅਡਾਨੀ,ਅੰਬਾਨੀ ਸਮੇਤ ਹੋਰ) ਨੂੰ ਵੇਚ ਦਿੱਤਾ ਸੀ।

     ਮਰਹੂਮ ਸਾਥੀ ਭਗਵੰਤ ਸਿੰਘ ਦੀ ਜੀਵਨ ਸਾਥਣ ਪ੍ਰੇਮਪਾਲ ਕੌਰ ਅਤੇ ਅਦਾਕਾਰਾ ਸੋਨੀਆ ਮਾਨ, ਹਰਿਆਣਾ ਤੋਂ ਕਿਸਾਨ ਆਗੂ ਸੁਰੇਸ਼ ਕੰਡੇਲਾ ਨੇ ਕਿਹਾ ਕਿ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਦੀ ਦਾਸਤਾਂ ਬਹੁਤ ਲੰਬੀ ਹੈ। ਇਸ ਕੋਈ ਨਵਾਂ ਜਾਂ ਇਕੱਲੀ ਇਕਹਰੀ ਘਟਨਾ ਨਹੀਂ ਹੈ, ਸਗੋਂ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ। ਕਿਉਕਿ ਔਰਤਾਂ ਉੱਪਰ ਜਬਰ ਦੀ ਅਸਲ ਜੜ ਇਹ ਲੁਟੇਰਾ ਤੇ ਜਾਬਰ ਢਾਂਚਾ ਹੈ। ਹੁਣ ਵੀ ਬਹੁਤ ਸਾਰੀਆਂ ਜਬਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਲੋਕ ਗਾਇਕ ਅਜਮੇਰ ਅਕਲੀਆ ਨੇ ਸ਼ਰਧਾਂਜਲੀ ਅਤੇ ਲੋਕ ਸੰਗੀਤ ਮੰਡਲੀ ਜੀਦਾ ਵੱਲੋਂ ਜਗਸੀਰ ਜੀਦਾ ਦੀਆ ਲੋਕ/ਕਿਸਾਨ ਪੱਖੀ ਬੋਲੀਆਂ,ਪਾਠਕ ਭਰਾ ਧਨੌਲੇ ਵਾਲਿਆਂ, ਜਗਰਾਜਨ ਧੌਲਾ, ਬਲਿਹਾਰ ਗੋਬਿੰਦਗੜ੍ਹ, ਇਸ਼ਮੀਤ ਕੌਰ ਨੇ ਲੋਕ ਸੰਘਰਸ਼ ਨੂੰ ਸਮਰਪਿਤ ਕਵੀਸ਼ਰੀ/ਗੀਤ ਪੇਸ਼ ਕੀਤੇ। ਅੱਜ ਦੀ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਘੋਲ ਨਾਲ ਇਕ ਮਿਕ ਹੋ ਕੇ ਚੱਲ ਰਹੇ ਲੋਕਾਂ ਦੇ ਡਾਕਟਰ ਸਵੈਮਾਨ ਸਿੰਘ ਕਾਰਡਿਕ ਨੂੰ ਸਨਮਾਨ ਪੱਤਰ ਅਤੇ ਲੋਈ ਨਾਲ ਸਨਮਾਨਿਤ ਕੀਤਾ।

ਕਿਸਾਨ ਅੰਦੋਲਨ ਵਿੱਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਮਹਿਲਕਲਾਂ ਦੇ ਬਾਲ ਜਰਨੈਲ ਕਪਤਾਨ ਸਿੰਘ ਅਤੇ ਉਸ ਦੇ ਮਾਤਾ ਪਿਤਾ ਨੂੰ ਕਿਤਾਬਾਂ ਦਾ ਸੈੱਟ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਪੁੱਜੇੇ ਆਗੂਆਂ ਨੂੰ ਵੀ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। 

Advertisement
Advertisement
Advertisement
Advertisement
Advertisement
error: Content is protected !!