ਕਲਯੁੱਗੀ ਪੁੱਤਾਂ ਨੇ ਮਾਂ ‘ਤੇ ਢਹਿਆ ਕਹਿਰ, ਖੂਨ ਹੋਇਆ ਪਾਣੀ…….
ਪੁੱਤ ਹੋਏ ਕਪੁੱਤ, ਲਚਾਰ ਮਾਂ ਚੀਕਦੀ ਰਹੀ ਪੁੱਤ ਕੁੱਟਦੇ ਰਹੇ, ਕੱਪੜੇ ਪਾੜੇ ਕੀਤਾ ਜ਼ਲੀਲ
ਭੋਪਾਲ , ਬੀਟੀਐੱਨ, ਅਗਸਤ 2021
ਮਾਂ ਬਾਪ ਪੁੱਤਾਂ ਨੂੰ ਇਸੇ ਕਰਕੇ ਪਾਲਦੇ ਹਨ ਕਿ ਤਾਂ ਕਿ ਜਦੋਂ ਉਹ ਬਜ਼ੁਰਗ ਹੋ ਜਾਣ ਤਾਂ ਉਨ੍ਹਾਂ ਦੀ ਚੰਗੀ ਸਾਂਭ ਸੰਭਾਲ ਕਰਨ ਅਤੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨ। ਪਰ ਜਦੋਂ ਪੁੱਤ ਕਪੁੱਤ ਹੋ ਜਾਣ ਤਾਂ ਮਾਪਿਆਂ ਦੇ ਜਿਊਣ ਦਾ ਕੋਈ ਹੱਜ ਨਹੀਂ ਰਹਿ ਜਾਂਦਾ। ਅਜਿਹੇ ਮਾਪੇ ਜਿਊਂਦੇ ਹੀ ਮਰਿਆਂ ਬਰਾਬਰ ਹੋ ਜਾਂਦੇ ਹਨ। ਪੁੱਤਾਂ ਵੱਲੋਂ ਆਪਣੇ ਬਜ਼ੁਰਗ ਮਾਪਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਲਾਡਾਂ ਨਾਲ ਪਾਲੇ ਪੁੱਤਾਂ ਵੱਲੋਂ ਆਪਣੀ 80 ਸਾਲਾ ਅਪਾਹਜ ਮਾਂ ਨੂੰ ਸ਼ਰੇਆਮ ਬੇਰਹਿਮੀ ਨਾਲ ਕੁੱਟਣ ਉਪਰੰਤ ਜ਼ਲੀਲ ਕੀਤਾ ਗਿਆ।
ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਆਗਰਾ ਦੇ ਵਿੱਚ ਵਾਪਰਿਆ ਹੈ ਜਿੱਥੇ ਇਕ ਮਾਂ ਵੱਲੋਂ ਬੜੇ ਹੀ ਚਾਵਾਂ ਨਾਲ ਪਾਲ ਪਲੋਸ ਕੇ ਵੱਡੇ ਕੀਤੇ ਪੁੱਤਾਂ ਨੇ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ, ਇੱਥੇ ਹੀ ਬਸ ਨਹੀਂ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਪੁੱਤਾਂ ਨੇ ਆਪਣੀ ਮਾਂ ਦੇ ਕੱਪੜੇ ਪਾੜ ਕੇ ਉਸ ਨੂੰ ਗਲੀ ਵਿੱਚ ਨੰਗਾ ਘੜੀਸਿਆ । ਜਵਾਨ ਪੁੱਤ ਮਾਂ ਨੂੰ ਘੜੀਸਦੇ ਰਹੇ, ਕੁੱਟਦੇ ਰਹੇ ਅਤੇ ਮਾਂ ਚੀਕਾਂ ਮਾਰਦੀ ਰਹੀ । ਮੌਕੇ ‘ਤੇ ਇਕੱਠੀ ਹੋਈ ਭੀੜ ਨੇ ਬਜ਼ੁਰਗ ਔਰਤ ਨੂੰ ਪੁੱਤਰਾਂ ਤੋਂ ਬਚਾਇਆ । ਇਹ ਮਾਮਲਾ ਮੱਧ ਪ੍ਰਦੇਸ਼ ਦੇ ਆਗਰਾ ਮਾਲਵਾ ਜ਼ਿਲ੍ਹੇ ਦਾ ਹੈ। ਜਿੱਥੇ ਦੋ ਨੌਜਵਾਨ ਪੁੱਤਾਂ ਨੇ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਕੇ ਆਪਣੀ 80 ਸਾਲਾ ਮਾਂ ਦੀ ਕੁੱਟਮਾਰ ਕੀਤੀ ਹੈ । ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਦੋਵਾਂ ਪੁੱਤਰਾਂ ਨੇ ਅਪਾਹਜ ਮਾਂ ਨੂੰ ਨੰਗਾ ਕਰਕੇ ਘਰੋਂ ਬਾਹਰ ਘਸੀਟਿਆ ਤੇ ਫਿਰ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ । ਲਚਾਰ ਮਾਂ ਚੀਕਦੀ ਰਹੀ ਪੁੱਤ ਕੁੱਟਦੇ ਰਹੇ। ਨਸ਼ੇ ਚ ਅੰਨ੍ਹੇ ਪੁੱਤਾਂ ਨੇ ਮਾਂ ਦੇ ਕੱਪੜੇ ਪਾੜ ਦਿੱਤੇ ਅਤੇ ਗਲੀ ‘ਚ ਮਾਂ ਨੂੰ ਨੰਗਾ ਕਰਕੇ ਕੁਟਿਆ ਗਿਆ ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਮੌਕੇ ‘ਤੇ ਪਹੁੰਚ ਗਈ । ਪੁਲਸ ਨੇ ਦੋਵਾਂ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ ਗਿਆ। ਜਿੱਥੇ ਪੁਲਸ ਨੇ ਦੋਸ਼ੀ ਪੁੱਤਰਾਂ ‘ਤੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲੀਸ ਨੇ ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ, ਜਿੱਥੇ ਬੁਜ਼ਰਗ ਮਾਂ ਦਾ ਇਲਾਜ ਕੀਤਾ ਜਾ ਰਿਹਾ ਹੈ।