ਚੋਰਾਂ ਦੇ ਹੌਸਲੇ ਬੁਲੰਦ , ਚੌਕੀਦਾਰ ਨੂੰ ਬੰਨ੍ਹ ਕੇ ਕਮਰਿਆਂ ਦੇ ਭੰਨੇ ਜਿੰਦਰੇ 

Advertisement
Spread information

ਮਹਿਲ ਕਲਾਂ ਦੇ ਮਾਲਵਾ ਨਰਸਿੰਗ ਕਾਲਜ ਚ ਚੋਰੀ, ਪੁਲਸ ਚੋਰਾਂ ਨੂੰ ਫੜਨ ਚ ਨਾਕਾਮ


ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ, ਮਹਿਲ ਕਲਾਂ 11 ਅਗਸਤ 2021

       ਮਹਿਲ ਕਲਾਂ ਦੀ ਪੁਲਸ ਵੱਲੋਂ ਚੋਰਾਂ ਨੂੰ ਫੜਨ ਵਿੱਚ ਦੇਰੀ ਕਰਨ, ਚੋਰਾਂ ਦੇ ਦਿਨੋ ਦਿਨ ਹੌਸਲੇ ਬੁਲੰਦ ਹੋਣ ਅਤੇ ਹਲਕਾ ਮਹਿਲ ਕਲਾਂ ਦੇ ਲੋਕਾਂ ਚ ਚੋਰੀਆਂ ਸਬੰਧੀ ਭਾਰੀ  ਸਹਿਮ ਪਾਇਆ ਜਾ ਰਿਹਾ ਹੈ, ਕਿਉਂਕਿ ਕਈ ਦਿਨਾਂ ਤੋਂ ਚੋਰੀਆਂ ਕਈ ਘਰਾਂ ਵਿੱਚ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਲੱਖਾਂ  ਰੁਪਏ  ਦਾ ਨੁਕਸਾਨ ਹੋ ਚੁੱਕਿਆ  ਹੈ , ਪਰ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲੱਗਿਆ। 
ਚੋਰੀ ਦੀਆਂ ਦੀਆਂ ਵਾਰਦਾਤਾਂ ਵਧਣ ਨਾਲ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਮਹਿਲਕਲਾਂ ਪੁਲਸ ਚੋਰਾਂ ਨੂੰ ਬਹੁਤ ਜਲਦੀ ਫੜਨ ਦੇ ਦਆਵੇ ਕਰ ਰਹੀ ਹੈ। ਪੁਲੀਸ ਅਫਸਰਾਂ ਦਾ ਕਹਿਣਾ ਹੈ ਕਿ ਪੁਲਸ ਚੋਰਾਂ ਨੂੰ ਫੜਨ ਲਈ ਹਰ ਸੰਭਵ ਯਤਨ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ।
ਇਸੇ ਹੀ ਤਰ੍ਹਾਂ ਬੀਤੀ ਰਾਤ ਬਰਨਾਲਾ- ਲੁਧਿਆਣਾ ਮੇਨ ਰੋਡ ਉੱਪਰ ਸਥਿਤ ਮਾਲਵਾ ਨਰਸਿੰਗ ਕਾਲਜ ਦੇ ਚੌਕੀਦਾਰ ਨੂੰ ਛੇ ਦੇ ਕਰੀਬ ਅਣਪਛਾਤੇ ਚੋਰਾਂ ਨੇ ਬੰਨ੍ਹ ਕੇ ਕਮਰਿਆਂ ਦੇ ਜਿੰਦੇ ਭੰਨੇ ਗਏ ਤੇ ਨਗਦੀ ਚੋਰੀ ਕੀਤੀ ਗਈ । ਪਰ ਸਾਮਾਨ ਦੀ ਫਰੋਲਾ ਫਰਾਲੀ ਬਹੁਤ ਕੀਤੀ ਗਈ।
ਜਲਦੀ ਹੀ ਚੋਰ ਤੁਹਾਡੇ ਸਾਹਮਣੇ ਹੋਣਗੇ – ਡੀ ਐਸ ਪੀ 
ਡੀ ਐਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ  ਕਿ ਪੁਲਸ ਜਲਦ ਹੀ ਚੋਰ ਗਰੋਹ ਨੂੰ ਫੜਨ ਲਈ ਪੂਰੀ ਤਰ੍ਹਾਂ ਸਰਗਰਮ ਹੈ, ਜਲਦੀ ਹੀ ਚੋਰ ਤੁਹਾਡੇ ਸਾਹਮਣੇ ਹੋਣਗੇ । ਕਾਲਜ ਦੇ ਐਮ ਡੀ ਸੁਸ਼ੀਲ ਕੁਮਾਰ ਬਾਸਲ ਨੇ ਪੁਲੀਸ ਥਾਣਾ ਮਹਿਲ ਕਲਾਂ ਵਿਖੇ ਚੋਰੀ ਸਬੰਧੀ ਰਿਪੋਰਟ ਦਰਜ ਕਰਵਾਈ ਗਈ  ।
 
Advertisement
Advertisement
Advertisement
Advertisement
Advertisement
error: Content is protected !!