ਦਿੱਲੀ ਧਰਨੇ ਲਈ ਕਿਸਾਨਾਂ ਦਾ ਕਾਫਲਾ ਰਵਾਨਾ           

Advertisement
Spread information

ਮੋਦੀ ਸਰਕਾਰ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ – ਬੀਕੇਯੂ ਏਕਤਾ


 ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾ 9 ਅਗਸਤ 2021
        ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਤੇ ਔਰਤਾਂ ਦਾ ਕਾਫਲਾ ਅੱਜ ਪਿੰਡ ਵਜੀਦਕੇ ਕਲਾਂ ਤੋਂ ਦਿੱਲੀ ਦੇ  ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ। ਇਸ ਮੌਕੇ ਬੀਕੇਯੂ ਏਕਤਾ( ਉਗਰਾਹਾਂ) ਦੇ ਬਲਾਕ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ , ਮਹਿਲਾ ਇਕਾਈ ਪ੍ਰਧਾਨ ਕੁਲਵਿੰਦਰ ਕੌਰ ਵਜੀਦਕੇ,
ਨੰਬਰਦਾਰ ਰਾਜਿੰਦਰ ਸਿੰਘ ਖੱਟੂ ਤੇ ਮਾਸਟਰ ਦਲਬੀਰ ਸਿੰਘ ਗਿੱਲ ਸਮਾਜ ਸੇਵੀ  ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਲੋਕ ਕਈ ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹਨ, ਪਰ ਮੋਦੀ ਸਰਕਾਰ ਆਪਣਾ  ਅੜੀਅਲ ਵਤੀਰਾ ਨਹੀਂ ਛੱਡ ਰਹੀ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ  ਨੂੰ ਚੱਲ ਰਹੇ ਕਿਸਾਨ ਅੰਦੋਲਨ ਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ  । ਇਸ ਮੌਕੇ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਸਮਰਾ,  ਸਰਬਜੀਤ ਸਿੰਘ ਸਮਰਾ ,ਜਗਤਾਰ ਸਿੰਘ ਸਮਰਾ ਤੋਂ ਇਲਾਵਾ ਗਿਆਰਾਂ ਮੈਂਬਰੀ ਕਮੇਟੀ ਹਾਜ਼ਰ ਸੀ ।
Advertisement
Advertisement
Advertisement
Advertisement
Advertisement
error: Content is protected !!