ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਦੋਸਤ ਦਾ ਕਤਲ
ਬੀ ਟੀ ਐੱਨ, ਮੁੰਬਈ, 9 ਅਗਸਤ 2021
ਦੋ ਦੋਸਤਾਂ ਵਿਚਕਾਰ ਛੋਟੀ ਜਿਹੀ ਗੱਲ ਨੂੰ ਲੈ ਕੈ ਲੈ ਕੇ ਹੋਈ ਤੂੰ ਤੂੰ ਮੈਂ ਮੈਂ ਇੱਕ ਦੋਸਤ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ । ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿਚ ਸਾਹਮਣੇ ਆਇਆ ਹੈ ।ਵਾਰਦਾਤ ਇੰਨੀ ਜ਼ਿਆਦਾ ਖ਼ਤਰਨਾਕ ਹੈ ਕਿ ਦੇਖ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ । ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਵਾਪਰੀ ਅਜਿਹੀ ਘਟਨਾ ਹੈ ,ਜਿਸ ਵਿਚ ਇਕ ਦੋਸਤ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਨੇੜਲੇ ਪਲਾਟ ਸੁੱਟ ਦਿੱਤਾ ਹੈ ।
ਦੋਨਾਂ ਦੋਸਤਾਂ ਦੇ ਵਿਚਕਾਰ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਇਸ ਕਦਰ ਵੱਧ ਗਈ ਕਿ ਇਕ ਦੋਸਤ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਰ ਦਿੱਤਾ ਗਿਆ । ਕਤਲ ਕਰਨ ਉਪਰੰਤ ਉਸ ਦੀ ਲਾਸ਼ ਆਪਣੇ ਨੇੜਲੇ ਹੀ ਖਾਲੀ ਪਏ ਪਲਾਟ ਵਿੱਚ ਸੁੱਟ ਦਿੱਤੀ ਗਈ । ਸਬੂਤ ਮਿਟਾਉਣ ਦੇ ਲਈ ਦੋਸ਼ੀ ਨੌਜਵਾਨ ਨੇ ਘਰ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਸਾਫ ਕਰ ਦਿੱਤਾ ਤਾਂ ਕਿ ਕਿਸੇ ਨੂੰ ਉਸ ਤੇ ਕੋਈ ਸ਼ੱਕ ਨਾ ਹੋਵੇ ਪਰ ਫਿਰ ਵੀ ਪੁਲੀਸ ਨੇ ਆਪਣੀ ਜਾਂਚ ਪੜਤਾਲ ਦੌਰਾਨ ਦੋਸ਼ੀ ਨੂੰ ਦਬੋਚ ਲਿਆ ਹੈ ।
ਨਾਗਪੁਰ ਪੁਲਸ ਦੇ ਮੁਤਾਬਕ ਦਾਭਾ ਇਲਾਕੇ ਵਿਚ ਸ਼ਨੀਵਾਰ ਰਾਤ ਨੂੰ 26 ਸਾਲਾ ਨੌਜਵਾਨ ਦਾ ਦਿਵੰਸ਼ ਵਾਗਮੋੜੇ ਅਤੇ ਉਸ ਦੇ 35 ਦੇ ਸਾਥੀ ਰਾਜੂ ਨਰੇਸ਼ਵਰ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ । ਦੋਨੋਂ ਦੋਸਤ ਕਿਰਾਏ ਦੇ ਘਰ ਵਿੱਚ ਇਕੱਠੇ ਰਹਿੰਦੇ ਸਨ, ਦੋਨੋਂ ਹੀ ਇਕ ਗੈਰਜ ਵਿਚ ਕਾਰ ਮਕੈਨਿਕ ਦਾ ਕੰਮ ਕਰਦੇ ਸਨ । ਦੋਨਾਂ ਦੇ ਵਿਚਕਾਰ ਝਗੜੇ ਦੌਰਾਨ ਦੀ ਦਿਵੰਸ਼ ਨੇ ਰਾਜੂ ਦੇ ਸਿਰ ਤੇ ਇਕ ਤਿੱਖੀ ਲੋਹੇ ਦੀ ਚੀਜ਼ ਨਾਲ ਵਾਰ ਕਰ ਦਿੱਤਾ । ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਤੋਂ ਬਾਅਦ ਖੁਦ ਨੂੰ ਬੇਕਸੂਰ ਸਾਬਤ ਕਰਨ ਦੇ ਲਈ ਦਿਵਾਂਸ ਨੇ ਰਾਜੂ ਦੀ ਲਾਸ਼ ਨੂੰ ਇਕ ਪਲਾਟ ਵਿਚ ਸੁੱਟ ਆਇਆ, ਫਿਰ ਵਾਪਸ ਆ ਕੇ ਉਸ ਨੇ ਆਪਣੇ ਕਮਰੇ ਦੀ ਪੂਰੀ ਸਫ਼ਾਈ ਕਰਕੇ ਬਾਅਦ ਵਿਚ ਚੁੱਪ ਚਾਪ ਸੌਂ ਗਿਆ। ਹਾਲਾਂਕਿ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਕੁਝ ਲੋਕਾਂ ਨੇ ਪਲਾਟ ਵਿਚ ਲਾਸ਼ ਮਿਲਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਸਾਰੇ ਪਹਿਲੂਆਂ ਤੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ । ਇਸੇ ਦੌਰਾਨ ਦੀ ਦਿਵੰਸ਼ ਦੀਆਂ ਗਤੀਵਿਧੀਆਂ ਪੁਲਸ ਨੂੰ ਸ਼ੱਕੀ ਲੱਗੀਆਂ ਅਤੇ ਜਦੋਂ ਪੁਲੀਸ ਨੇ ਸ਼ਖ਼ਤੀ ਨਾਲ ਉਸ ਤੋਂ ਪੁੱਛ ਪਡ਼ਤਾਲ ਕੀਤੀ ਤਾਂ ਉਸ ਨੇ ਸਾਰਾ ਰਾਜ ਉਗਲ ਦਿੱਤਾ । ਪੁਲਸ ਨੇ ਦਿਵੰਸ ਤੇ ਕਤਲ ਅਤੇ ਹੋਰ ਧਰਾਵਾਂ ਨਾਲ ਮੁਕੱਦਮਾ ਦਰਜ ਕਰ ਲਿਆ ਹੈ।