ਨਟਵਰੀ ਠੱਗੀਆਂ-9 ਲੱਖ 10 ਹਜ਼ਾਰ ਦੀ ਇੱਕ ਹੋਰ ਠੱਗੀ- ਸਿਰਫ FIR ਦਰਜ਼ , 38 ਮਹੀਨਿਆਂ ਬਾਅਦ ਵੀ ਪੁਲਿਸ ਤਫਤੀਸ਼ ਸਿਫਰ

Advertisement
Spread information

ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਸੁਖਦੇਵ ਭੁਟਾਰਾ ਅਤੇ ਕਰਸੂਨ ਖਿਲਾਫ ਦਰਜ਼ ਕੇਸ ‘ਚ ਵੀ ਨਹੀਂ ਪੇਸ਼ ਹੋਇਆ ਚਲਾਨ

ਸੁਖਦੇਵ ਭੁਟਾਰਾ ਦੇ ਪਿਉ ਦਾ ਛਲਕਿਆ ਦਰਦ, ਕਹਿੰਦਾ ਬੁਰੀ ਸੰਗਤ ਨੇ ਵਿਗਾੜਿਆ ਮੇਰਾ ਲਾਡਲਾ ਪੁੱਤ


ਹਰਿੰਦਰ ਨਿੱਕਾ , ਬਰਨਾਲਾ 8 ਅਗਸਤ 2021 

     ਬੇਰੁਜ਼ਗਾਰੀ ਦੀ ਚੱਕੀ ‘ਚ ਪਿਸਦਿਆਂ ਅੱਕ ਕੇ ਵਿਦੇਸ਼ੀ ਧਰਤੀ ਤੇ ਜਾਣ ਲਈ ਕਾਹਲੇ ਨੌਜਵਾਨ ਲੜਕੇ ਲੜਕੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਜਿੱਥੇ ਹਰ ਪਾਸੇ ਦੇਖਣ ਨੂੰ ਮਿਲਦੀਆਂ ਹਨ, ਉੱਥੇ ਹੀ ਵਿਦੇਸ਼ ਭੇਜਣ ਦੇ ਨਾਂ ਤੇ ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਹੋ ਰਹੀਆਂ ਠੱਗੀਆਂ ਵੀ ਪੁਲਿਸ ਫਾਈਲਾਂ ਵਿੱਚੋਂ ਝਾਤੀ ਮਾਰ ਰਹੀਆਂ ਹਨ। ਅਜਿਹੇ ਠੱਗੀ ਦੇ ਮਾਮਲਿਆਂ ਵਿੱਚ ਪੁਲਿਸ ਕੇਸ ਤਾਂ ਭਾਂਵੇ ਦਰਜ਼ ਕਰ ਦਿੰਦੀ ਹੈ, ਪਰੰਤੂ ਅਜਿਹੇ ਕੇਸਾਂ ‘ਚ ਨਾਮਜਦ ਦੇ ਦੋਸ਼ੀਆਂ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਦਾਅ ਪੇਚਾਂ ਅੱਗੇ ਪੁਲਿਸ ਬੇਵੱਸ ਹੀ ਜਾਪਦੀ ਹੈ।

Advertisement

      ਸ਼ਾਇਦ ਇਸੇ ਕਰਕੇ ਹੀ ਐਫਆਈਆਰ ਦਰਜ਼ ਹੋਣ ਤੋਂ ਕਈ-ਕਈ ਸਾਲ ਬੀਤ ਜਾਣ ਤੋਂ ਬਾਅਦ ਕੀਤੀ ਜਾਂਦੀ ਪੁਲਿਸ ਤਫਤੀਸ਼ ਵੀ ਕੇਸਾਂ ਨੂੰ ” ਟੂ-ਕੋਰਟ ” ਯਾਨੀ ਚਲਾਨ ਪੇਸ਼ ਕਰਕੇ ਅਦਾਲਤਾਂ ਤੱਕ ਪਹੁੰਚਾਉਣ ਵਿੱਚ ਸਫਲ ਨਹੀਂ ਹੁੰਦੀ। ਨਤੀਜੇ ਦੇ ਤੌਰ ਤੇ ਠੱਗੀਆਂ ਮਾਰਨ ਵਾਲਿਆਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ ਅਤੇ ਲੋਕ ਪੁਲਿਸ ਕੋਲ ਗੇੜੇ ਕੱਢ ਕੱਢ ਕੇ ਥੱਕ ਹਾਰ ਕੇ ਨਿਰਾਸ਼ ਹੋਕੇ ਘਰੀਂ ਬੈਠਣ ਨੂੰ ਮਜਬੂਰ ਹੋ ਜਾਂਦੇ ਹਨ। ਕੁੱਝ ਸਮੇਂ ਤੋਂ ਇਲਾਕੇ ਦੇ ਨਟਵਰ ਲਾਲ ਵੱਜੋਂ ਪਹਿਚਾਣ ਕਾਇਮ ਕਰ ਚੁੱਕੇ ਬਰਨਾਲਾ ਸ਼ਹਿਰ ਦੀ ਸੰਧੂ ਪੱਤੀ ਦੇ ਰਹਿਣ ਵਾਲੇ ਸੁਖਦੇਵ ਰਾਮ ਭੁਟਾਰਾ ਉਰਫ ਸੁੱਖਾ ਦੇ ਪੁਲਿਸ  ਗਿਰਫਤ ਵਿੱਚ ਆਉਣ ਤੋਂ ਬਾਅਦ ਕੁੱਝ ਜਿਆਦਾ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਜਿਕਰਯੋਗ ਮਾਮਲਾ ਵੀ ਸੁਖਦੇਵ ਰਾਮ ਅਤੇ ਉਸ ਦੀ ਸਹਿਦੋਸ਼ੀ ਕਰਸੂਮ ਦੇ ਖਿਲਾਫ ਥਾਣਾ ਸਿਟੀ ਬਰਨਾਲਾ ‘ਚ 5 ਜੂਨ 2018 ਨੂੰ ਦਰਜ਼ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ 3 ਸਾਲ ਤੇ 2 ਮਹੀਨੇ ਲੰਘ ਜਾਣ ਦੇ ਬਾਵਜੂਦ ਪੁਲਿਸ ਅਦਾਲਤ ਵਿੱਚ ਦੋਸ਼ੀਆਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕਰ ਸਕੀ। ਉੱਧਰ ਬਲਾਤਕਾਰ/ਠੱਗੀ/ਅਮਾਨਤ ਵਿੱਚ ਖਿਆਨਤ ਦੇ ਦੋਸ਼ ਵਿੱਚ ਗਿਰਫਤਾਰ ਸੁਖਦੇਵ ਰਾਮ ਭੁਟਾਰਾ ਦੇ ਪਿਉ ਦਾ ਦਰਦ ਵੀ ਸ਼ੋਸ਼ਲ ਮੀਡੀਆ ਤੇ ਛਲਕ ਆਇਆ। ਉਨਾਂ ਕਿਹਾ ਕਿ ਮੇਰੇ ਪੁੱਤ ਨੂੰ ਬੁਰੀ ਸੰਗਤ ਨੇ ਵਿਗਾੜਿਆ ਹੈ, ਜਦੋਂਕਿ ਉਹਦਾ ਛੋਟਾ ਤੇ ਲਾਡਲਾ ਪੁੱਤ ਸੁਖਦੇਵ ਭੁਟਾਰਾ ਧਾਰਮਿਕ ਪ੍ਰਵਿਰਤੀ ਦਾ ਹੈ, ਉਸ ਵਿੱਚ 2 ਮਹਾਨ ਸੰਤਾਂ ਦੀ ਰੂਹ ਦਾ ਪ੍ਰਵੇਸ਼ ਹੈ। ਪਰੰਤੂ ਟੂਣੇ-ਟੌਟਕਿਆਂ ਤੇ ਸਿਰ ਹਿਲਾਉਣ ਵਾਲਿਆਂ ਦੀ ਮੱਦਦ ਨਾਲ ਕੁੱਝ ਔਰਤਾਂ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ। ਜਿਸ ਦਾ ਪਤਾ ਲੱਗਣ ਤੋਂ ਬਾਅਦ ਮੈਂ ਉਸ ਨੂੰ ਅਖਬਾਰ ਰਾਹੀਂ ਬੇਦਖਲ ਕਰ ਦਿੱਤਾ ਸੀ। ਪਰੰਤੂ ਪਿਉ ਤਾਂ ਪਿਉ ਹੀ ਹੁੰਦਾ ਹੈ, ਉਨਾਂ ਭਰੇ ਮਨ ਨਾਲ ਕਿਹਾ ਕਿ ਮੈਂ ਸ਼ਿਵ ਭਗਤ ਹਾਂ, ਇਸ ਲਈ ਸਾਵਣ ਦੇ ਮਹੀਨੇ ਵਿੱਚ ਮੇਰੇ ਤੇ ਚਿੱਕੜ ਰੂਪੀ ਜਹਿਰ ਡੋਲ੍ਹਿਆ ਜਾ ਰਿਹਾ ਹੈ। ਕਿਸੇ ਦੀ ਔਲਾਦ ਨੂੰ ਪੱਟਣਾ ਮਾੜਾ ਹੁੰਦਾ ਹੈ, ਮੇਰੇ ਸ਼ਰੀਰ ਤੇ ਤਨ ਮਨ ਤੇ ਬਹੁਤ ਭੈੜਾ ਅਸਰ ਪਿਆ ਹੈ। 

2 ਜਣਿਆਂ ਨੇ ਮਿਲ ਕੇ ਕੀਤੀ 9 ਲੱਖ 10 ਹਜ਼ਾਰ ਰੁਪਏ ਦੀ ਠੱਗੀ !

     ਫਕੀਰ ਮੁਹੰਮਦ ਵਾਸੀ ਪਿੰਡ ਤੱਖਰ ਤਹਿਸੀਲ ਮਲਰਕੋਟਲਾ ਜ਼ਿਲ੍ਹਾ ਸੰਗਰੂਰ ਹਾਲ ਜਿਲ੍ਹਾ ਮਲੇਰਕੋਟਲਾ ਨੇ ਤਤਕਾਲੀ ਐਸ.ਐਸ.ਪੀ ਬਰਨਾਲਾ ਨੂੰ ਇੱਕ ਦਰਖਾਸਤ ਦੇ ਕੇ ਦੱਸਿਆ ਕਿ ਸੁਖਦੇਵ ਰਾਮ ਭੁਟਾਰਾ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਕਰਸੂਨ ਵਾਸੀ ਬਰਨਾਲਾ ਨੇ ਉਸ ਦੇ ਭਤੀਜੇ ਯਾਮੀਨ ਮੁਹੰਮਦ ਨੂੰ ਕੈਨੇਡਾ ਭੇਜਣ ਲਈ 9 ਲੱਖ 10,000 ਰੁਪਏ ਲੈ ਠੱਗੀ ਮਾਰੀ ਹੈ। ਸ਼ਕਾਇਤ ਕਰਤਾ ਨੇ ਕਿਹਾ ਕਿ ਉਕਤ ਸੁਖਦੇਵ ਰਾਮ ਤੇ ਕਰਸੂਨ ਨੇ ਯਾਮੀਨ ਮੁਹੰਮਦ ਪੁੱਤਰ ਅਲੀ ਨਿਵਾਜ਼ ਨੂੰ ਕੈਨੇਡਾ ਭੇਜਣ ਲਈ ਉਕਸਾਇਆ / ਸਬਜ ਬਾਗ ਦਿਖਾਏ ਕਿ ਉਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਲੜਕੇ ਕੈਨੇਡਾ ਭੇਜੇ ਹਨ। ਦੋਵਾਂ ਦੋਸ਼ੀਆਂ ਨੇ ਭਰੋਸਾ ਦਿੱਤਾ ਕਿ ਉਹ ਯਾਮੀਨ ਮੁਹੰਮਦ ਨੂੰ ਵੀ ਕੈਨੇਡਾ ਭੇਜ ਦੇਣਗੇ, ਜਿੱਥੇ ਉਸਦੀ ਜਿੰਦਗੀ ਬਣ ਜਾਵੇਗੀ। ਉਕਤ ਦੋਵਾਂ ਨੇ ਯਾਮੀਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਕੁੱਲ 9 ਲੱਖ 10,000 ਰੁਪਏ ਦੀ ਮੰਗ ਕੀਤੀ ਅਤੇ ਸਾਨੂੰ ਉਕਤ ਪੈਸੇ ਦੇਣ ਲਈ ਮਜਬੂਰ ਕੀਤਾ ।
      ਉਨਾਂ ਦੱਸਿਆ ਕਿ ਕਰਸੂਨ ਵਾਸੀ ਬਰਨਾਲਾ ਪਿੰਡ ਤੱਖਰ ਖੁਰਦ ਬਜੁਰਗਾਂ ਦੀ ਦਰਗਾਹ ਤੇ ਜਾਂਦੀ ਸੀ । ਜਿਹੜੀ ਯਮੀਨ ਮੁਹੰਮਦ ਦੀ ਮਾਂ ਨੂੰ ਮਿਲਦੀ ਸੀ , ਉਸ ਨੇ ਬਹਿਲਾ ਫੁਸਲਾ ਕੇ ਯਾਮੀਨ ਦੀ ਮਾਂ ਨੂੰ ਇਸ ਗੱਲ ਲਈ ਮਨਾ ਲਿਆ ਤਾਂ ਉਹ ਯਾਮੀਨ ਮੁਹੰਮਦ ਨੂੰ ਕਨੇਡਾ ਭੇਜ ਦੇਵੇਗੀ। ਦੋਵਾਂ ਦੋਸ਼ੀਆਂ ਨੇ ਬਰਨਾਲਾ ਵਿਖੇ 9 ਲੱਖ 10 ਹਜ਼ਾਰ ਰੁਪਏ ਗਵਾਹਾਂ ਦੀ ਹਾਜ਼ਿਰੀ ਵਿੱਚ ਨਕਦ ਵਸੂਲ ਪਾ ਲਏ ਅਤੇ ਪਾਸਪੋਰਟ ਆਪਣੇ ਪਾਸ ਰੱਖ ਲਿਆ। ਪਰੰਤੂ ਦੋਸ਼ੀਆਂ ਨੇ ਯਾਮੀਨ ਨੂੰ ਕੈਨੇਡਾ ਨਹੀਂ ਭੇਜਿਆ। ਨਾਮਜ਼ਦ ਦੋਸ਼ੀਆਂ ਨੇ ਰੁਪਏ ਵਾਪਿਸ ਕਰਨ ਸਬੰਧੀ ਇਕਰਾਰਨਾਮਾ ਲਿਖਤ ਰੂਪ ਵਿੱਚ ਕੀਤਾ। ਉਨਾਂ ਨੇ ਸਕਿਊਰਟੀ ਵਜੋਂ ਤਿੰਨ ਖਾਲੀ ਚੈਕ ਸੁਖਦੇਵ ਰਾਮ ਦੇ ਨਾਮ ਪਰ ਵੀ ਦੇ ਦਿੱਤੇ। ਪਰੰਤੂ ਇਕਰਾਰ ਨਾਮੇ ਦੀ ਨਿਸ਼ਚਿਤ ਤਾਰੀਖ ਤੇ ਵੀ ਰੁਪਏ ਵਾਪਿਸ ਨਹੀਂ ਕੀਤੇ।
      ਸੁਖਦੇਵ ਭੁਟਾਰਾ ਵੱਲੋਂ ਸਕਿਊਰਟੀ ਵੱਜੋਂ ਦਿੱਤੇ ਤਿੰਨੌ ਚੈਕ ਵੀ ਬਾਊਂਸ ਹੋ ਗਏ। ਮਾਮਲੇ ਦੀ ਪੜਤਾਲ ਉਪਰੰਤ ਪੁਲਿਸ ਨੇ ਦੋਵਾਂ ਨਾਮਜ਼ਦ ਦੋਸ਼ੀਆਂ ਸੁਖਦੇਵ ਰਾਮ ਅਤੇ ਕਰਸੂਨ ਦੇ ਖਿਲਾਫ ਅਧੀਨ ਜੁਰਮ 420 ਆਈਪੀਸੀ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ਼ ਕਰ ਦਿੱਤਾ। ਪੁਲਿਸ ਨੇ ਦੌਰਾਨੇ ਪੜਤਾਲ ਪ੍ਰਾਰਥੀ ਧਿਰ ਵੱਲੋਂ ਲਿਖਵਾਏ ਸੁਖਦੇਵ ਰਾਮ ਦੇ ਪਿਤਾ ਰਮੇਸ਼ ਕੁਮਾਰ ਭੁਟਾਰਾ ਨੂੰ ਨਿਰਦੋਸ਼ ਕਰਾਰ ਦਿੰਦਿਆਂ ਕਿਹਾ ਕਿ ਪੜਤਾਲ ਦੌਰਾਨ ਰਮੇਸ਼ ਭੁਟਾਰਾ ਪਰ ਦੇਸ਼ ਸਿੱਧ ਨਹੀਂ ਹੁੰਦੇ। ਕੇਸ ਦਰਜ਼ ਹੋਣ ਤੋਂ 3 ਸਾਲ 2 ਮਹੀਨੇ ਅਤੇ 3 ਦਿਨ ਬੀਤ ਜਾਣ ਤੇ ਵੀ ਪੁਲਿਸ ਵੱਲੋਂ ਅਦਾਲਤ ਵਿੱਚ ਚਲਾਣ ਪੇਸ਼ ਨਹੀਂ ਕੀਤਾ ਗਿਆ । ਅਦਾਲਤ ਦੇ ਮਾਨਯੋਗ ਜੱਜ ਨੇ ਆਪਣੇ ਹੁਕਮ ਵਿੱਚ ਲਿਖਿਆ  FOR Awaiting Challan.। ਹੁਣ ਦੇਖਣਾ ਹੋਵੇਗਾ ਕਿ ਦੋਸ਼ੀ ਪੁਲਿਸ ਦੀ ਗਿਰਫਤ ਵਿੱਚ ਹੈ, ਪੁਲਿਸ ਦੋਸ਼ੀ ਖਿਲਾਫ ਦਰਜ਼ ਕੇਸਾਂ ਵਿੱਚ ਕਦੋਂ ਚਲਾਨ ਪੇਸ਼ ਕਰਕੇ, ਪੀੜਤਾਂ ਨੂੰ ਇਨਸਾਫ ਦਿਵਾਉਣ ਵੱਲ ਕਦਮ ਵਧਾਏਗੀ। 
Advertisement
Advertisement
Advertisement
Advertisement
Advertisement
error: Content is protected !!