* ਲੋਕ ਘਰਾਂ ਚ, ਬੰਦ, ਪੁਲਿਸ ਵਾਲੇ ਨੇ ਚਾੜਿਆ ਨਵਾਂ ਹੀ ਚੰਦ
–ਲੋਕਾਂ ਦੇ ਰੋਹ ਦਾ ਮੌਕੇ ਤੇ ਪਹੁੰਚੀ ਪੁਲਿਸ ਨੂੰ ਵੀ ਕਰਨਾ ਪਿਆ ਸਾਹਮਣਾ
* ਪੁਲਿਸ ਕਰਮਚਾਰੀ ਸਸਪੈਂਡ, ਮਾਮਲੇ ਦੀ ਜਾਂਚ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ- ਡੀਐਸਪੀ ਛਿੱਬਰ
ਮਨੀ ਗਰਗ ਬਰਨਾਲਾ 10 ਅਪਰੈਲ 2020
ਕੋਰੋਨਾ ਦੀ ਮਹਾਂਮਾਰੀ ਕਰਕੇ ਲਾਗੂ ਲੌਕਡਾਉਣ ਕਾਰਣ ਲੋਕ ਦੇ ਘਰਾਂ ਵਿੱਚ ਬੰਦ ਹੋਣ ਦਾ ਫਾਇਦਾ ਉਠਾਉਣ ਦੀ ਨੀਯਤ ਨਾਲ ਇੱਕ ਗੈਰ ਔਰਤ ਨਾਲ ਰੰਗਰਲੀਆਂ ਮਨਾਉਣ ਦੀ ਤਿਆਰੀ ਕਰਦੇ ਇੱਕ ਪੁਲਿਸ ਕਰਮਚਾਰੀ ਨੂੰ ਮੁਹੱਲੇ ਦੇ ਲੋਕਾਂ ਨੇ ਘੇਰ ਕੇ ਕਮਰੇ ਵਿੱਚ ਹੀ ਬੰਦ ਕਰ ਲਿਆ। ਪਰੰਤੂ ਪੁਲਿਸ ਕਰਮਚਾਰੀ ਲੋਕਾਂ ਤੇ ਵਰਦੀ ਦਾ ਰੋਹਬ ਝਾੜਦਾ ਹੋਇਆ , ਉਥੋਂ ਖਿਸਕ ਗਿਆ, ਤੇ ਔਰਤ ਨੂੰ ਕਮਰੇ ਚ, ਹੀ ਜਿੰਦਾ ਲਾ ਕੇ ਚਲਾ ਗਿਆ। ਲੋਕਾਂ ਨੇ ਕਰਮਚਾਰੀ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਦੀ ਪੁਲਿਸ ਨੇ ਪੁਲਿਸ ਕਰਮਚਾਰੀ ਦੇ ਪਲਾਟ ਚ, ਬਣੇ ਕਮਰੇ ਵਿੱਚ ਬੰਦ ਔਰਤ ਨੂੰ ਬਾਹਰ ਕੱਢ ਕੇ ਹਿਰਾਸਤ ਵਿੱਚ ਲੈ ਲਿਆ। ਸਿਰਫ ਹਿਰਾਸਤ ਵਿੱਚ ਲੈਣ ਨਾਲ ਹੀ ਭੜ੍ਹਕੇ ਲੋਕ ਸ਼ਾਂਤ ਨਹੀ ਹੋਏ। ਲੋਕਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪਰ ਪੁਲਿਸ ਵੱਲੋਂ ਮਾਮਲੇ ਦੇ ਵੈਰੀਫਾਈ ਕਰਨ ਦੀ ਗੱਲ ਸੁਣਨ ਤੇ ਲੋਕਾਂ ਚ, ਰੋਹ ਹੋਰ ਫੈਲ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੂੰ ਵੀ ਲੋਕਾਂ ਤੋਂ ਕਾਫੀ ਖਰੀਆਂ-ਖਰੀਆਂ ਸੁਨਣ ਨੂੰ ਮਿਲੀਆਂ। ਆਖਿਰ ਪੁਲਿਸ ਟੀਮ ਦੋਸ਼ੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਔਰਤ ਨੂੰ ਗੱਡੀ ਚ, ਬਿਠਾ ਕੇ ਥਾਣੇ ਲੈ ਗਈ। ਕਰਫਿਊ ਦੇ ਦੌਰਾਨ ਇਹ ਘਟਨਾ ਬਰਨਾਲਾ ਹੰਡਿਆਇਆ ਰੋਡ ਤੇ ਸਥਿਤ ਫੌਜੀ ਦੀ ਚੱਕੀ ਦੇ ਨਜ਼ਦੀਕ ਪੈਂਦੀ ਪੂਹਲਾ ਬਸਤੀ ਵਿੱਚ ਵਾਪਰੀ । ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਪੁਲਿਸ ਕਰਮਚਾਰੀ ਸੁਖਦੇਵ ਸਿੰਘ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਉਚਿਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ।