ਬਾਰ੍ਹਵੀਂ ਦੇ ਨਤੀਜਿਆਂ ਚ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਨੇ ਗੱਡੇ ਜਿੱਤ ਦੇ ਝੰਡੇ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 03 ਅਗਸਤ 2021
ਵਿੱਦਿਅਕ ਖੇਤਰ ,ਖੇਡਾਂ ਅਤੇ ਹਰ ਤਰ੍ਹਾਂ ਦੇ ਖੇਤਰ ਚ ਜਿੱਤ ਦੇ ਝੰਡੇ ਗੱਡਣ ਵਾਲੀ ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੀਆਂ ਬੁਲੰਦੀਆਂ ਵਿੱਚ ਇੱਕ ਹੋਰ ਮੀਲ ਪੱਥਰ ਉਸ ਸਮੇਂ ਜੁੜ ਗਿਆ ਜਦੋਂ ਸੀ. ਬੀ. ਐਸ.ਈ. ਦੀ ਬਾਰਵੀਂ ਜਮਾਤ ਦਾ ਸ਼ਾਨਦਾਰ ਨਤੀਜੇ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਨਵਜੋਤ ਕੌਰ ਟੱਕਰ ਨੇ ਦੱਸਿਆ ਕਿ ਆਏ ਨਤੀਜਿਆਂ ਚ ਹਰਮਨਜੋਤ ਕੌਰ
(ਕਾਮਰਸ ਸਟਰੀਮ) ਨੇ 96.2% ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਰੀਤਿਕਾ, ਜਸਕਰਨ ਸਿੰਘ ਚਹਿਲ , ਕੁਲਵੀਰ ਕੌਰ (ਸਾਇੰਸ ਸਟਰੀਮ ) ਅਤੇ ਤਨੂ ਸ਼ਰਮਾ (ਆਰਟਸ ਸਟਰੀਮ) ਨੇ 95.2 % ਅੰਕ ਲੈ ਕੇ ਕ੍ਰਮਵਾਰ ਸਕੂਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ।ਹਰਲੀਨ ਕੌਰ (ਸਾਇੰਸ ਸਟਰੀਮ ), ਲਵਪ੍ਰੀਤ ਕੌਰ (ਕਾਮਰਸ ਸਟਰੀਮ) ਅਤੇ ਰਮਨਦੀਪ ਕੌਰ (ਆਰਟਸ ਸਟਰੀਮ) ਨੇ 95.0% ਨੰਬਰ ਪ੍ਰਾਪਤ ਕਰਕੇ ਕ੍ਰਮਵਾਰ ਤੀਸਰਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਨਤੀਜੇ ਵਿੱਚ 22 ਬੱਚਿਆਂ ਨੇ 90 % ਤੋਂ ਉੱਪਰ ਅੰਕ ਹਾਸਲ ਕੀਤੇ, 39 ਬੱਚਿਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਬਾਕੀ ਸਾਰੇ ਬੱਚਿਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ।
ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਜੀ ਨੇ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਹਮੇਸ਼ਾ ਹੀ ਸਿੱਖਿਆ ਦੇ ਖੇਤਰ ਵਿੱਚ ਅੱਵਲ ਨੰਬਰ ਤੇ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਕੀਰਤੀਮਾਨ ਸਥਾਪਿਤ ਕਰਦਾ ਰਹੇਗਾ │ ਪ੍ਰਿੰਸੀਪਲ ਮੈਡਮ ਮਿਸਜ਼ ਨਵਜੋਤ ਕੌਰ ਨੇ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਬੱਚਿਆਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ , ਵਧੀਆ ਪੜਾਉਣ ਦੇ ਤਰੀਕੇ ਅਤੇ ਤਣਾਅ ਰਹਿਤ ਮਾਹੌਲ ਨੂੰ ਜਾਂਦਾ ਹੈ ।ਉਹਨਾਂ ਨੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਤੇ ਸਕੂਲ ਵਲੋਂ ਸਾਰੇ ਹੀ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ।ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਜੈ ਜਿੰਦਲ , ਡਾਇਰੈਕਟਰ ਸ਼੍ਰੀ ਨਿਤਿਨ ਜਿੰਦਲ , ਜਨਰਲ ਸਕੱਤਰ ਸ਼੍ਰੀ ਰਾਕੇਸ਼ ਬਾਂਸਲ ਜੀ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
Advertisement