ਕੋਵਿਡ 19-ਬਰਨਾਲਾ ਚ, ਵੱਧਦਾ ਹੀ ਜਾ ਰਿਹੈ­ ਸ਼ੱਕੀ ਮਰੀਜ਼ਾਂ ਦਾ ਅੰਕੜਾ

Advertisement
Spread information

* ਬੀਹਲਾ ਕਲਾਂ ਤੋਂ 5 ਨੂੰ ਘਰ ਚ, ਕੀਤਾ ਏਕਾਂਤਵਾਸ ਅਤੇ ਮਹਿਲ ਕਲਾਂ ਤੋਂ 13 ਜਣਿਆਂ ਨੂੰ ਕੀਤਾ ਆਈਸੋਲਸ਼ਨ ਵਾਰਡ ਬਰਨਾਲਾ ਚ, ਭਰਤੀ
*ਮਹਿਲ ਕਲਾਂ ਤੋਂ ਹੀ 3 ਸਾਲ ਦਾ ਬੱਚਾ ਵੀ ਕੀਤਾ ਆਈਸੋਲੇਟ,ਸੈਂਪਲ ਭੇਜ਼ਣ ਦਾ ਸਿਲਸਿਲਾ ਜਾਰੀ

ਹਰਿੰਦਰ ਨਿੱਕਾ ਬਰਨਾਲਾ 10 ਅਪ੍ਰੈਲ 2020
ਜਿਲ੍ਹੇ ਚ, ਕੋਰੋਨਾ ਦਾ ਕਹਿਰ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਸ਼ੁਕਰਵਾਰ ਦੀ ਸਵੇਰ ਤੋਂ ਹੀ ਜਿਲ੍ਹੇ ਦੇ ਸਿਹਤ ਵਿਭਾਗ ਦੁਆਰਾ ਕਾਇਮ ਕੀਤੀਆਂ ਰੈਪਿਡ ਰਿਸਪੌਂਸ ਟੀਮਾਂ ਵੱਖ ਵੱਖ ਖੇਤਰਾਂ ਤੋਂ ਕੋਰੋਨਾ ਦੇ ਸ਼ੱਕੀ ਬੰਦਿਆਂ ਨੂੰ ਢੋਣ ਅਤੇ ਘਰਾਂ ਵਿੱਚ ਏਕਾਂਤਵਾਸ ਕਰਨ ਚ, ਜੁੱਟੀਆਂ ਰਹੀਆਂ।

                      ਇਹ ਟੀਮਾਂ ਨੇ ਖਬਰ ਲਿਖੇ ਜਾਣ ਤੱਕ ਸੰਗਰੂਰ ਦੇ ਪਹਿਲੇ ਕੋਰੋਨਾ ਪੌਜੇਟਿਵ ਮਰੀਜ਼ ਰਿਟਾਇਰ ਇੰਜਨੀਅਰ ਅਮਰਜੀਤ ਸਿੰਘ ਗੱਗੜਪੁਰ ਦੇ ਸੌਹਰੇ ਪਿੰਡ ਬੀਹਲਾ ਕਲਾਂ ਜਿਲ੍ਹਾ ਬਰਨਾਲਾ ਚ, ਉਸਦੇ ਸੌਹਰੇ ਪਰਿਵਾਰ ਦੇ ਮੈਂਬਰਾਂ ਜਗਦੀਪ ਸਿੰਘ ਤੇ ਉਸਦੀ ਦੀ ਪਤਨੀ ਹਰਪਾਲ ਕੌਰ ਅਤੇ ਜਗਰਾਜ ਸਿੰਘ ਤੇ ਉਸਦੀ ਪਤਨੀ ਹਰਪ੍ਰੀਤ ਕੌਰ ਤੇ ਪੁੱਤਰ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਨੌਕਰ ਰਾਮ ਪ੍ਰਸ਼ਾਦ ਨੂੰ ਘਰ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ।

Advertisement

                        ਜਦੋਂ ਕਿ ਕਰਮਜੀਤ ਕੌਰ ਮਹਿਲ ਕਲਾਂ ਦੇ ਸੌਹਰੇ ਅਤੇ ਪੇਕੇ ਪਰਿਵਾਰ ਦੇ 13 ਮੈਂਬਰਾਂ ਨੂੰ ਬਰਨਾਲਾ- ਖੁੱਡੀ ਕਲਾਂ ਲਿੰਕ ਰੋਡ ਤੇ ਸੋਹਲ ਪੱਤੀ ਖੇਤਰ ਦੇ ਅਸਥਾਈ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਜਿੰਨ੍ਹਾਂ ,ਚ ਕੋਰੋਨਾ ਪੌਜੇਟਿੳਵ ਮ੍ਰਿਤਕ ਕਰਮਜੀਤ ਕੌਰ ਨੂੰ ਫੋਰਟਿਸ ਹਸਪਤਾਲ ਲੁਧਿਆਣਾ ਚ, ਭਰਤੀ ਕਰਵਾਉਣ ਵਾਲੇ ਉਸਦੇ ਪੇਕੇ ਪਰਿਵਾਰ ਦੇ ਕੁਝ ਬੰਦੇ ਵੀ ਸ਼ਾਮਿਲ ਹਨ।

                ਇਸੇ ਤਰਾਂ ਮਹਿਲ ਕਲਾਂ ਦੀ ਬਾਜੀਗਰ ਬਸਤੀ ਦੇ ਇੱਕ ਕਰੀਬ 3 ਕੁ ਸਾਲ ਦੇ ਬੱਚੇ ਸ਼ੁਭਮ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ। ਇਸ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪੌਜੇਟਿੳਵ ਮ੍ਰਿਤਕ ਕਰਮਜੀਤ ਕੌਰ ਦੇ ਸੰਪਰਕ ਵਾਲੇ ਆਈਸੋਲੇਟ ਕੀਤੇ ਵਿਅਕਤੀਆਂ ਦੇ ਸੈਂਪਲ ਲੈ ਕੇ ਜ਼ਾਂਚ ਲਈ ਪਟਿਆਲਾ ਭੇਜ਼ਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੱਸਿਆ ਕਿ 3 ਸਾਲ ਦੇ ਬੱਚੇ ਦੇ ਵੀ ਕੋਰੋਨਾ ਪੌਜੇਟਿਵ ਮਰੀਜ਼ ਦੇ ਨੇੜਿਉਂ ਸੰਪਰਕ ਵਿੱਚ ਆਉਣ ਦਾ ਪਤਾ ਲੱਗਿਆ ਹੈ। ਉਸਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜ਼ੇ ਜਾ ਰਹੇ ਹਨ।

  ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਾ ਨਿੱਕਲਣ, ਘਰਾਂ ਦੇ ਅੰਦਰ ਰਹਿ ਕੇ ਹੀ ਕੋਰੋਨਾ ਦੇ ਵਿਰੁੱਧ ਜੰਗ ਲੜੀ ਅਤੇ ਜਿੱਤੀ ਜਾ ਸਕਦੀ ਹੈ। ਕੋਰੋਨਾ ਪੌਜੇਟਿਵ ਮਰੀਜ਼ਾਂ ਅਤੇ ਸ਼ੱਕੀ ਮਰੀਜਾਂ ਤੋਂ ਵੀ ਦੂਰੀ ਬਣਾ ਕੇ ਰੱਖਣਾ ਅਤਿ ਜਰੂਰੀ ਹੈ। ਬਚਾਉ, ਚ ਹੀ ਬਚਾਉ ਹੈ।

Advertisement
Advertisement
Advertisement
Advertisement
Advertisement
error: Content is protected !!