ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਪਤਨੀ ਅਜਨਬੀ ਲੱਗੀ। ਉਸ ਨੂੰ ਲਗਿਆ ਕਿ ਅਜਨਬੀ ਔਰਤ ਨੇ ਉਸ ਨੂੰ ਅਗ਼ਵਾ ਕੀਤਾ ਹੈ।
ਬੀਟੀਐਨ, ਅਮਰੀਕਾ, 31 ਜੁਲਾਈ 2021
ਕੀ ਤੁਸੀਂ ਕਦੇ ਅਜਿਹਾ ਸੁਣਿਆ ਹੈ ਜਾਂ ਕਦੇ ਤੁਹਾਡੇ ਨਾਲ ਅਜਿਹਾ ਵਾਪਰਿਆ ਹੈ ਕਿ ਤੁਸੀਂ ਰਾਤ ਨੂੰ ਸੌਂ ਕੇ ਸਵੇਰੇ ਉੱਠੋ ਅਤੇ ਤੁਹਾਡੀ ਯਾਦ ਦੱਸ ਵੀਹ ਸਾਲ ਲਈ ਪਿੱਛੇ ਚਲੀ ਜਾਵੇ । ਜੀ ਹਾਂ ਅਜਿਹਾ ਹੀ ਵਾਕਿਆ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਵਾਪਰਿਆ ਹੈ ਜਦੋਂ ਇੱਕ ਵਿਅਕਤੀ ਰਾਤ ਨੂੰ ਸੌਂ ਕੇ ਜਦੋਂ ਸਵੇਰੇ ਉੱਠਦਾ ਹੈ ਤਾਂ ਉਸ ਦੀ ਯਾਦਦਾਸ਼ਤ ਵੀਹ ਸਾਲ ਪਿੱਛੇ ਚਲੀ ਜਾਂਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਨੇ ਆਪਣੀ ਪਤਨੀ ਅਤੇ ਬੇਟੀ ਨੂੰ ਵੀ ਨਹੀਂ ਪਛਾਣਿਆ ਅਤੇ ਦਫ਼ਤਰ ਜਾਣ ਦੀ ਬਜਾਏ ਸਕੂਲ ਜਾਣ ਲਈ ਤਿਆਰ ਹੋਣ ਲੱਗਾ।
ਅਮਰੀਕਾ ਦੇ ਟੈਕਸਾਸ ’ਚ ਇਕ 37 ਸਾਲਾ ਡੈਨੀਅਲ ਦੀ ਸੁੱਤੇ-ਸੁੱਤੇ ਹੀ ਯਾਦਦਾਸ਼ਤ ਚਲੀ ਗਈ। ਹੇਅਰਿੰਗ ਸਪੈਸ਼ਲਿਸਟ ਅਤੇ ਇਕ ਧੀ ਦੇ ਪਿਤਾ ਹਨ। ਡੈਨੀਅਲ ਰਾਤ ਨੂੰ ਅਰਾਮ ਨਾਲ ਸੌਂ ਰਿਹਾ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਅਪਣੀ ਪਤਨੀ ਤੇ ਬੇਟੀ ਨੂੰ ਵੀ ਨਾ ਪਛਾਣਿਆ । ਉਸ ਨੇ ਦਫ਼ਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ, ਕਿਉਂਕਿ ਉਸ ਦੀ ਯਾਦ 20 ਸਾਲ ਪਿੱਛੇ ਜਾ ਚੁੱਕੀ ਸੀ।
ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਪਤਨੀ ਅਜਨਬੀ ਲੱਗੀ। ਉਸ ਨੂੰ ਲਗਿਆ ਕਿ ਅਜਨਬੀ ਔਰਤ ਨੇ ਉਸ ਨੂੰ ਅਗ਼ਵਾ ਕੀਤਾ ਹੈ। ਉਸ ਦੀ ਪਤਨੀ ਰੂਥ ਅਤੇ 10 ਸਾਲ ਦੀ ਬੇਟੀ ਨੇ ਉਸ ਨੂੰ ਅਪਣੇ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਯਾਦ ਨਾ ਕਰ ਸਕਿਆ। ਉਹ ਅਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝਣ ਲਗਿਆ। ਉਹ ਅਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝ ਰਿਹਾ ਸੀ ਅਤੇ ਜਦੋਂ ਉਸ ਨੇ ਅਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਿਆ ਤਾਂ ਉਹ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਉਹ 17 ਸਾਲਾਂ ਦੀ ਉਮਰ ਵਿਚ ਇੰਨੀ ਚਰਬੀ ਵਾਲਾ ਬੰਦਾ ਕਿਵੇਂ ਹੋ ਸਕਦਾ ਹੈ ?
ਡਾਕਟਰਾਂ ਦਾ ਕਹਿਣਾ ਹੈ ਕਿ ਡੈਨੀਅਲ ਦੀ ਯਾਦਦਾਸ਼ਤ ਭਾਵਨਾਤਮਕ ਤਣਾਅ ਕਾਰਨ ਖ਼ਤਮ ਹੋ ਸਕਦੀ ਹੈ। ਜਨਵਰੀ 2020 ਤੋਂ ਉਸ ਦੀ ਜ਼ਿੰਦਗੀ ਵਿਚ ਬਹੁਤ ਗੜਬੜ ਹੋਈ ਸੀ। ਉਸਨੇ ਆਪਣੀ ਨੌਕਰੀ ਗੁਆ ਦਿਤੀ, ਘਰ ਵੇਚਣਾ ਪਿਆ ਅਤੇ ਸਲਿੱਪ ਡਿਸਕਸ ਨਾਲ ਵੀ ਨਜਿੱਠਣਾ ਪਿਆ। ਡਾਕਟਰਾਂ ਦਾ ਕਹਿਣਾ ਹੈ ਕਿ ਡੂੰਘੇ ਸਦਮੇ ਕਾਰਨ, ਉਸਦਾ ਦਿਮਾਗ਼ ਪਿਛਲੇ ਸਮੇਂ ਦੀ ਹਰ ਚੀਜ਼ ਨੂੰ ਭੁੱਲ ਗਿਆ ਹੈ। ਸਿਰਫ 20 ਸਾਲਾਂ ਦੇ ਜੀਵਨ ਨੂੰ ਭੁੱਲਣਾ ਡਾਕਟਰਾਂ ਲਈ ਵੀ ਇਕ ਬੁਝਾਰਤ ਬਣਿਆ ਹੋਇਆ ਹੈ।