ਪਿਛਲੇ 25 ਸਾਲਾਂ ਤੋ ਅਗਾਂਹਵਧੂ ਕੰਮ ਕਰ ਰਹੇ ਪਿੰਡ ਕੁਤਬਾ ਦੇ ਸਰਪੰਚ ਨੂੰ ਸਨਮਾਨਿਤ ਵੀ ਕੀਤਾ ਗਿਆ
ਪਰਦੀਪ ਕਸਬਾ , ਬਰਨਾਲਾ, 30 ਜੁਲਾਈ 2021
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ, ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹੇ ਵਿੱਚ ਖੇਤ ਦਿਵਸ ਮਨਾਏ ਜਾ ਰਹੇ ਹਨ ਤੇ ਗਰੀਨ ਪੰਜਾਬ ਮੁਹਿੰਮ ਤਹਿਤ ਕਿਸਾਨਾਂ ਨੂੰ ਬੂਟੇ ਵੰਡੇ ਜਾ ਰਹੇ ਹਨ ਤੇ ਕਿਸਾਨਾਂ ਨੂੰ ਬੂਟ ਲਗਾ ਕੇ ਉਨਾਂ ਦੀ ਦੇਖਭਾਲ ਲਈ ਪ੍ਰੇਰਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਬਰਨਾਲਾ ਜਿਲ੍ਹੇ ਵਿੱਚ ਦੋ ਖੇਤ ਦਿਵਸ ਮਨਾਏ ਗਏ।
ਬਰਨਾਲਾ ਬਲਾਕ ਦੇ ਪਿੰਡ ਫਹਿਤਗੜ੍ਹ ਛੱਨਾ ਸ੍ਰੀ ਹਰਦੀਪ ਸਿੰਘ ਦੇ ਖੇਤ ਵਿਖੇ ਜਿਸ ਦੀ ਅਗਵਾਈ ਡਾ. ਸੁਖਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਰਨਾਲਾ ਨੇ ਕੀਤੀ ਤੇ ਸਹਿਯੋਗ ਡਾ ਗੁਰਮੀਤ ਸਿੰਘ ਤੇ ਸ੍ਰੀ ਸੋਨੀ ਖਾਂ ਨੇ ਦਿੱਤਾ। ਖੇਤ ਦਿਵਸ ਦਾ ਮੁੱਖ ਮੰਤਵ ਕਿਸਾਨੀ ਨੂੰ ਪੁਰਾਣੇ ਫਸਲੀ ਚੱਕਰ ਵਿੱਚੋਂ ਕੱਢ ਕੇ ਕੁਝ ਨਵੀਂ ਤਕਨੀਕ ਤੇ ਜਹਿਰ ਰਹਿਤ ਖੇਤੀ ਉਪਰਾਲੇ ਸੰਬੰਧੀ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਪ੍ਰੇਰਨਾ ਦੇਣਾ ਮੁੱਖ ਮਕਸਦ ਸੀ। ਦੂਸਰਾ ਪਿੰਡ ਕੁਤਬਾ ਬਲਾਕ ਮਹਿਲਕਲਾਂ ਦੇ ਪਿੰਡ ਕੁਤਬਾ ਵਿਖੇ ਖੇਤ ਦਿਵਸ ਮਨਾਇਆ ਗਿਆ, ਜਿਸ ਵਿੱਚ ਖੇਤੀਬਾੜੀ ਵਿਭਾਗ ਮਹਿਲਕਲਾਂ ਦੀ ਸਮੁੱਚੀ ਟੀਮ, ਭੂਮੀ ਰੱਖਿਆ ਵਿਭਾਗ ਮਹਿਲਕਲਾਂ ਅਤੇ ਪੀ ਏ ਯੂ (ਐਫ ਏ ਐਸ ਐਸ) ਦੀ ਟੀਮ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਨਾਲ ਵਿਚਾਰ ਵਿਟਾਦਰਾਂ ਕੀਤਾ। ਉਨਾਂ ਕਿਸਾਨਾਂ ਨੂੰ ਭਵਿੱਖ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਸਫਲ ਬਨਾਉਣ ਲਈ ਅਤੇ ਮੌਜੂਦਾ ਸਮੇਂ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਵਿਸਥਾਰ ਪੂਰਵਕ ਸਾਂਝੇ ਕੀਤੇ ਗਏ।
ਡਾ. ਜੈਸਮੀਨ ਸਿੱਧੂ ਨੇ ਕਿਹਾ ਕਿ ਕਿਸਾਨ ਸਰਕਾਰ ਵੱਲੋਂ ਖੇਤੀਬਾੜੀ ਸੰਬੰਧੀ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਣਾ ਕੇ ਵਿਗਿਆਨਕ ਖੇਤੀ ਵੱਲ ਆਪਣੇ ਕਦਮ ਵਧਾਉਣ। ਇਸ ਸਮੇਂ ਪਿਛਲੇ 25 ਸਾਲਾਂ ਤੋ ਅਗਾਂਹਵਧੂ ਕੰਮ ਕਰ ਰਹੇ ਪਿੰਡ ਦੇ ਸਰਪੰਚ ਨੂੰ ਸਨਮਾਇਤ ਵੀ ਕੀਤਾ ਗਿਆ ਤੇ ਕਿਸਾਨਾ ਨੂੰ ਬੂਟੇ ਵੰਡੇ ਗਏ।