ਸੰਯੁਕਤ ਕਿਸਾਨ ਮੋਰਚਾ ਟੋਲ ਪਲਾਜਾ ਮਹਿਲ ਕਲਾਂ: ਧਰਨੇ ਦਾ 302 ਵਾਂ ਦਿਨ
ਵਰਦਾ ਮੀਂਹ ਵੀ ਮੱਠਾ ਨਾ ਪਾ ਸਕਿਆ ਧਰਨੇ ਦਾ ਜੋਸ਼ ਤੇ ਉਤਸ਼ਾਤ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ: 29 ਜੁਲਾਈ 2021
32 ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਟੋਲ ਪਲਾਜਾ ਮਹਿਲਕਲਾਂ’ਤੇ ਲਾਇਆ ਧਰਨਾ ਅੱਜ 302ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਸਵੇਰੇ ਤੋਂ ਹੀ ਮਹਿਲਕਲਾਂ’ਚ ਰੁਕ ਰੁਕ ਮੀਂਹ ਪੈਂਦਾ ਰਿਹਾ। ਪਿੰਡਾਂ ‘ਤੋਂ ਆਉਣ ਵਾਲੇ ਧਰਨਾਕਾਰੀ ਵੀ ਵਰ੍ਹਦੇ ਮੀਂਹ ‘ਚ ਧਰਨਾ ਸਥਲ ‘ਤੇ ਪਹੁੰਚੇ ਅਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਧਰਨੇ ‘ਚ ਸ਼ਮੂਲੀਅਤ ਕੀਤੀ। ਅੱਜ ਧਰਨੇ ਨੂੰ ਮਲਕੀਤ ਸਿੰਘ ਈਨਾ, ਪਿਸ਼ੌਰਾ ਸਿੰਘ ਹਮੀਦੀ, ਗੁਰਮੇਲ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ,ਜਸਵੰਤ ਕੌਰ, ਮਨਜੀਤ ਕੌਰ, ਜਸਵੀਰ ਕੌਰ, ਸਿੰਦਰ ਕੌਰ, ਸ਼ਮਸ਼ੇਰ ਸਿੰਘ ਹੁੰਦਲ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ਮਹਿਲਕਲਾਂ ਵਿੱਚ ਕਾਂਗਰਸੀ,ਅਕਾਲੀ,ਬਸਪਾ ਵੱਲੋਂ ਚੋਣ ਮਸਕ ਸ਼ੂਰ ਕਰ ਦਿੱਤੀ ਹੈ।
ਮੁਲਕ ਦਾ ਕਿਸਾਨ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਹਰ ਮੁਸ਼ਕਲ ਮੀਂਹ,ਹਨੇਰੀ,ਝੱਖੜ,ਗਰਮੀ,ਸਰਦੀ ਦਾ ਪੂਰੀ ਸਿਦਕਦਿਲੀ ਨਾਲ ਸਾਹਮਣਾ ਕਰ ਰਿਹਾ ਹੈ। ਹੁਣ ਤੱਕ ਇਹ ਫਸਲੀ ਬਟੇਰੇ ਘੁਰ ‘ਚ ਤਮੀਸ਼ਬੀਨ ਬਣ ਕੇ ਬੈਠੇ ਹਨ। ਹੁਣ ਵੋਟਾਂ ਦੀ ਫਸਲ ਵੱਢਣ ਲਈ ਮੈਦਾਨ ਵਿੱਚ ਨਿੱਕਲੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਨੋਟਿਸ ਲੈਂਦਿਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਦੀ ਸਖਤ ਚਿਤਾਵਨੀ ਦਿੱਤੀ। ਨਾਲ ਦੀ ਨਾਲ ਕੇਂਦਰੀ ਹਕੂਮਤ ਵੀ ਹਰ ਆਏ ਦਿਨ ਕੋਈ ਨਾਂ ਕੋਈ ਨਵੀਂ ਸਾਜਿਸ਼ ਘੜਦੀ ਰਹਿੰਦੀ ਹੈ। ਬੁਲਾਰੇ ਕਿਸਾਨ ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਜੂਝ ਰਹੇ ਕਿਸਾਨ ਕਾਫਲੇ ਅਜਿਹੇ ਸਰਕਾਰੀ ਮਨਸੂਬਿਆਂ ਤੋਂ ਡਰਨ ਵਾਲੇ ਨਹੀਂ ਅਤੇ ਉਹ ਖੇਤੀ ਕਾਨੂੰਨ ਰੱਦ ਕਰਵਾਏ ਬਗ਼ੈਰ ਘਰਾਂ ਨੂੰ ਵਾਪਸ ਨਹੀਂ ਮੁੜਨਗੇ। ਗੋਬਿੰਦਰ ਸਿੰਘ ਅਤੇ ਗੁਰਚਰਨ ਸਿੰਘ ਭੋਤਨਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ
ਇੰਦਰਜੀਤ ਸਿੰਘ ,ਗੁਰਪ੍ਰੀਤ ਸਿੰਘ ਗੋਰਾ ਵਾਜੇਕਾ, ਮਹਿੰਦਰ ਸਿੰਘ ਘੰਡੋਕਾ, ਹਰੀ ਸਿੰਘ ਚੀਮਾਂ,ਬਿੰਦਰ ਸਿੰਘ ,ਰਾਜ ਸਿੰਘ ਹੇਹਰ ਆਦਿ ਹਾਜਰ ਸਨ।