ਪੰਜਾਬ ਸਰਕਾਰ ਨੇ ਜਥੇਦਾਰ ਤਲਵੰਡੀ ਦੇ ਦਿਹਾਂਤ ਮਗਰੋਂ ਬੀਬੀ ਮਹਿੰਦਰ ਕੌਰ ਨੂੰ ਕੈਬਨਿਟ ਰੈਂਕ ਦੇ ਰੁਤਬੇ ਨਾਲ ਨਿਵਾਜਿਆ
ਏ.ਐਸ.ਅਰਸ਼ੀ , 29 ਜੁਲਾਈ 2021
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਅਤੇ ਸਾਬਕਾ ਸਪੀਕਰ ਨੇ ਮਾਤਾ ਮਹਿੰਦਰ ਕੌਰ ਤਲਵੰਡੀ ਦੀ ਮੌਤ ’ਤੇ ਦੁੱਖ ਦਾ ਇਜਹਾਰ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਵ: ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ ਪਤਨੀ ਮਹਿੰਦਰ ਕੌਰ (91) ਦਾ ਅੱਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਪੰਜਾਬ ਸਰਕਾਰ ਵਲੋਂ ਲੋਹ ਪੁਰਸ਼ ਜਗਦੇਵ ਸਿੰਘ ਤਲਵੰਡੀ ਦੀ 2014 ’ਚ ਹੋਈ ਮੌਤ ਸਮੇਂ ਹੀ ਉਨ੍ਹਾਂ ਦੀ ਪਤਨੀ ਮਾਤਾ ਮਹਿੰਦਰ ਕੌਰ ਨੂੰ ਜਥੇਦਾਰ ਤਲਵੰਡੀ ਵਲੋਂ ਪੰਜਾਬੀ ਸੂਬੇ, ਧਰਮ ਯੁੱਧ ਮੋਰਚੇ ਤੇ ਹੋਰ ਅੰਦੋਲਨਾਂ ’ਚ ਕੁਰਬਾਨੀ ਦੇਣ ਬਦਲੇ ਉਮਰ ਭਰ ਲਈ ਪੰਜਾਬ ਸਰਕਾਰ ਨੇ ਕੈਬਨਿਟ ਰੈਂਕ ਦਾ ਰੁਤਬਾ ਦੇ ਕੇ ਹੋਰ ਸਹੂਲਤਾਂ ਮੁਹੱਈਆ ਕੀਤੀਆਂ ਸਨ। ਖੁਦ ਮਾਤਾ ਮਹਿੰਦਰ ਕੌਰ ਵਲੋਂ ਵੀ ਪੰਜਾਬੀ ਸੂਬੇ ਲਈ 2 ਮਹੀਨੇ ਅੰਮ੍ਰਿਤਸਰ ਅਤੇ ਫਿਰੋਜਪੁਰ ਜੇਲ ’ਚ ਕੱਟੀ ਜਦੋਂ ਉਨ੍ਹਾਂ ਦੀ ਵੱਡੀ ਧੀ ਹਰਜੀਤ ਕੌਰ ਮਹੀਨਿ੍ਹਆਂ ਦੀ ਸੀ। ਮਾਤਾ ਮਹਿੰਦਰ ਕੌਰ ਤਲਵੰਡੀ ਆਪਣੇ ਪਿੱਛੇ 2 ਧੀਆਂ ਹਰਜੀਤ ਕੌਰ ਤਲਵੰਡੀ, ਮਨਜੀਤ ਕੌਰ ਅਤੇ 2 ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਛੱਡ ਗਏ ਹਨ।