ਬਸਪਾ ਆਗੂ ਅਤੇ ਵਰਕਰਾਂ ਨੇ ਘੇਰਿਆ ਭਗਵੰਤ ਮਾਨ ਦਾ ਘਰ ਆਪ ਖਿਲਾਫ਼ ਕੀਤੀ ਨਾਅਰੇਬਾਜ਼ੀ

Advertisement
Spread information

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਦਲ ਆਗੂਆਂ ਨੇ ਕੀਤੀ ਸ਼ਮੂਲੀਅਤ   

ਪੰਜਾਬ ਦੇ ਗਰੀਬਾਂ ਨੂੰ ਕਾਂਗਰਸ ਭਾਜਪਾ ਤੇ ਆਪ ਗੁਲਾਮੀ ਯੁੱਗ ਵਿੱਚ ਧੱਕਣਾ ਚਾਹੁੰਦੀਆਂ- ਜਸਵੀਰ ਸਿੰਘ ਗੜ੍ਹੀ

ਹਰਪ੍ਰੀਤ ਕੌਰ ਬਬਲੀ ,  ਸੰਗਰੂਰ , 20 ਜੁਲਾਈ 2021

ਬਹੁਜਨ ਸਮਾਜ ਪਾਰਟੀ ਵਲੋਂ ਅੱਜ “ਸੰਵਿਧਾਨ ਕੇ ਸਨਮਾਨ ਮੇ ਬੀ ਐਸ ਪੀ ਮੈਦਾਨ ਮੇ” ਦੇ ਨਾਹਰੇ ਨਾਲ ਆਪ ਆਗੂ ਵਲੋਂ ਕੀਤੀ ਸੰਵਿਧਾਨ ਵਿਰੋਧੀ ਟਿੱਪਣੀ ਅਤੇ ਉਸੇ ਆਪ ਆਗੂ ਨੂੰ ਬਰਖਾਸਤ ਨਾ ਕਰਨ ਖਿਲਾਫ ਵਿਸ਼ਾਲ ਰੋਸ਼ ਰੈਲੀ ਕੱਢੀ ਗਈ । ਜਿਸ ਦੀ ਅਗਵਾਈ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਖੁਦ ਸਾਇਕਲ ਚਲਾਕੇ ਕੀਤੀ। ਸੈਂਕੜੇ ਗੱਡੀਆਂ, ਮੋਟਰਸਾਈਕਲਾ ਦਾ ਕਾਫ਼ਲਾ ਸਵੇਰੇ ਤੋਂ ਹੀ ਪੁਲਿਸ ਲਾਈਨ ਅੱਗੇ ਇਕੱਠ ਹੋਇਆ ਤੇ ਭਰ ਦੁਪਹਿਰ ਨੂੰ ਬਰਨਾਲਾ ਚੌਕ- ਬੱਸ ਸਟੈਂਡ ਵੱਡਾ ਚੌਂਕ , ਭਗਵਾਨ ਵਾਲਮੀਕਿ ਚੌਂਕ , ਮਿਲਕ ਪਲਾਂਟ ਤੋਂ ਹੁੰਦਾ ਡਰੀਮ ਲੈਂਡ ਕੋਲੋਨੀ ਦੇ ਬਾਹਰ ਰੋਸ ਮੁਜਾਹਰਾ ਕਰਨ ਲਈ ਬੈਠ ਗਿਆ।

Advertisement

          ਕਾਫ਼ਲੇ ਦਾ ਵਿਸ਼ਾਲ ਇਕੱਠ ਨੀਲੇ-ਪੀਲੇ ਝੰਡਿਆਂ ਨਾਲ ਸਜਿਆ ਹੋਇਆ ਸੀ ਤੇ ਅਕਾਸ਼ ਗੂੰਜਦੇ ਨਾਹਰੇ ਲੱਗ ਰਹੇ ਸਨ। ਕੇਹਰ ਦੇ ਬਾਰਿਸ਼ ਵਿੱਚ ਨੌਜਵਾਨ ਸੂਬਾ ਪ੍ਰਧਾਨ ਨੇ ਬਸਪਾ ਕੇਡਰ ਵਿੱਚ ਜਿਸ ਤਰੀਕੇ ਨਾਲ ਜੋਸ਼ ਭਰਿਆ, ਕਿ ਕਹਿਰ ਦੀ ਬਾਰਿਸ਼ ਵਿੱਚ ਭਗਵੰਤ ਮਾਨ ਦੀ ਕੋਠੀ ਘੇਰਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

            ਇਸ ਮੌਕੇ ਸ ਗੜ੍ਹੀ ਨੇ ਸੰਬੋਧਨ ਹੁੰਦੇ ਕਿਹਾ ਕਿ ਕਾਂਗਰਸ ਭਾਜਪਾ ਨੇ ਅਨੁਸੂਚਿਤ ਜਾਤਾ ਤੇ ਪੱਛੜੇ ਵਰਗਾ ਲਈ ਗੈਰਪੰਥਕ, ਅਪਵਿੱਤਰ ਤੇ ਹਰਾਮੀ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ-ਪਛੜੇ ਵਰਗਾ ਵਿਰੋਧੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਓਥੇ ਹੀ ਆਪ ਆਗੂ ਦੀ ਸੰਵਿਧਾਨ ਵਿਰੋਧੀ ਟਿਪਣੀ ਨੇ ਆਪ ਪਾਰਟੀ ਦੀ ਭਗਵਾਂਧਾਰੀ ਸੋਚ ਦਾ ਮੁਜਾਹਰਾ ਕੀਤਾ ਹੈ। ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਆਪ ਦੀ ਅਨਮੋਲ ਗਗਨ ਮਾਨ ਨੂੰ ਦਲਿਤਾਂ ਦੇ ਸਨਮਾਨ ਵਿੱਚ ਕਾਂਗਰਸ ਭਾਜਪਾ, ਆਪ ਨੇ ਬਰਖਾਸਤ ਨਹੀਂ ਕੀਤਾ ਹੈ। ਬਸਪਾ ਪੂਰੇ ਪੰਜਾਬ ਵਿੱਚ ਦਲਿਤਾਂ ਪੱਛੜੇ ਵਰਗਾਂ ਦੇ ਸਨਮਾਨ ਵਿਚ ਅੰਦੋਲਨ ਛੇੜ ਚੁੱਕੀ ਹੈ ਜੋਕਿ ਸੰਗਰੂਰ ਮਾਰਚ ਇਸ ਲੜੀ ਦਾ ਤੀਜਾ ਪ੍ਰੋਗਰਾਮ ਹੈ।

       ਸ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੌਥਾ ਪ੍ਰੋਗਰਾਮ ਵਿਸ਼ਾਲ ਮੋਟਰ ਸਾਈਕਲ ਰੈਲੀ ਭਗਵਾਨ ਵਾਲਮੀਕਿ ਤੀਰਥ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਹੋਵੇਗੀ। ਓਹਨਾ ਕਿਹਾ ਸਰਕਾਰ ਨੂੰ ਪੰਜਾਬੀਆਂ ਦੀ ਸਿਹਤ ਰੁਜਗਾਰ ਸਹੂਲਤਾਂ ਦਿੰਦੇ ਹੋਏ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ।

          ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸ਼੍ਰੀ ਗੁਰਲਾਲ ਸੈਲਾ, ਹਰਜੀਤ ਸਿੰਘ ਲੌਂਗੀਆ, ਗੋਬਿੰਦ ਸਿੰਘ ਲੌਂਗੋਵਾਲ, ਸੰਤ ਬਲਬੀਰ ਸਿੰਘ ਘੁੰਨਸ, ਸ਼੍ਰੀ ਕੁਲਦੀਪ ਸਰਦੂਲਗੜ੍ਹ, ਸ਼੍ਰੀ ਜੋਗਾ ਸਿੰਘ ਪਨੋਂਦੀਆ, ਬਲਦੇਵ ਮਹਿਰਾ, ਰਾਜਾ ਰਾਜਿੰਦਰ ਸਿੰਘ, ਸੰਤ ਬਾਬਾ ਟੇਕ ਸਿੰਘ, ਸਤਨਾਮ ਸਿੰਘ ਰਾਹੀਂ, ਗਗਨਦੀਪ ਸਿੰਘ ਸਿਵੀਆ, ਅਜੀਤ ਸਿੰਘ ਭੈਣੀ, ਜਗਜੀਤ ਛਰਬੜ, ਦਰਸ਼ਨ ਸਿੰਘ ਝਲੂਰ, ਰਣਧੀਰ ਸਿੰਘ ਨਾਗਰਾ, ਹਵਾ ਸਿੰਘ ਹਨੇਰੀ, ਅਮਰੀਕ ਸਿੰਘ ਕੈਂਥ, ਸਰਬਜੀਤ ਸਿੰਘ ਖੇੜੀ, ਪਰਮਜੀਤ ਕੌਰ ਵਿਰਕ, ਤਜਿੰਦਰ ਸਿੰਘ ਸੰਗਰੇਰੀ, ਇਕਬਾਲ ਸਿੰਘ ਝੂੰਦਾਂ, ਸ਼ਮਸ਼ਾਦ ਅੰਸਾਰੀ, ਡਾ ਹਰਜੋਤ ਸਿੰਘ, ਗੁਰਬਖਸ ਸਿੰਘ, ਬੰਤਾ ਸਿੰਘ ਕੈਂਪਰ, ਡਾ ਜਗਤਾਰ ਸਿੰਘ ਬਾਲੀਆਂ, ਜਗਰੂਪ ਸਿੰਘ ਪੱਖੋਂ, ਦਰਸ਼ਨ ਸਿੰਘ ਬਾਜਵਾ, ਜਗਜੀਤ ਸਿੰਘ ਖੇਡੇਬਾਦ, ਗੁਰਮੁਖ ਸਿੰਘ ਭਿੰਡਰਾਂ, ਸ੍ਰੀ ਆਂਚਲ ਗਰਗ, ਬਲੌਰ ਸਿੰਘ ਲੌਂਗੋਵਾਲ, ਸ਼ੇਰ ਸਿੰਘ ਬਾਲੇਵਾਲ, ਹਰਬੰਸ ਸਿੰਘ ਸ਼ੇਰਪੁਰੀ, ਜਸਵਿੰਦਰ ਸਿੰਘ ਦੀਦਰਗੜ, ਨਿਰਮਲ ਸਿੰਘ ਮੱਟੂ, ਨਿੱਕਾ ਸਿੰਘ ਹਸਨਪੁਰ, ਤਾਰਾ ਸਿੰਘ ਰੋਹੀਡਾ, ਭੋਲਾ ਸਿੰਘ ਧਰਮਗੜ੍ਹ, ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਰਾਮ ਸਿੰਘ ਲੌਂਗੋਵਾਲ, ਤਰਸੇਮ ਸਿੰਘ ਮੰਡਵੀ, ਓਮ ਪ੍ਰਕਾਸ਼ ਸਿੰਘ ਆਦਿ ਸ਼ਾਮਿਲ ਸਨ।

Advertisement
Advertisement
Advertisement
Advertisement
Advertisement
error: Content is protected !!