Advertisement
Spread information

ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਲੋਕਾਂ ਨੂੰ ਟੀਕਾਕਰਨ ਲਈ ਕੀਤਾ ਜਾ ਰਿਹਾ ਜਾਗਰੂਕ

ਦਵਿੰਦਰ ਡੀ ਕੇ  , ਲੁਧਿਆਣਾ, 15 ਜੁਲਾਈ 2021

             ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰੇਦਸ਼ਾਂ ਤਹਿਤ ਕਰੋਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਮਹਿੰਮ ਚਲਾਈ ਜਾ ਰਹੀ ਹੈ।
ਡਾ. ਆਹਲੂਵਾਲੀਆ ਨੇ ਦੱਸਿਆ ਕਿ ਭਾਵੇਂ ਕਰੋਨਾ ਦੇ ਕੇਸ ਅਤੇ ਮੌਤਾਂ ਘੱਟ ਰਹੀਆਂ ਹਨ, ਪ੍ਰੰਤੂ ਫਿਰ ਵੀ ਸਾਨੂੰ ਅਵੇਸਲੇ ਨਹੀ ਹੋਣਾ ਚਾਹੀਦਾ। ਉਨ੍ਹਾਂ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੇ ਸਹਿਯੋਗ ਸਦਕਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੂਰਨ ਰੂਪ ਵਿਚ ਕਰੋਨਾ ਤੇ ਕਾਬੂ ਪਾਉਣ ‘ਚ ਕਾਮਯਾਬ ਹੋ ਸਕਿਆ ਹੈ। ਉਨਾ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਬਚਾਅ ਲਈ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਵਾਰ-ਵਾਰ ਹੱਥ ਧੋਣ, ਭੀੜ ਭੜੱਕੇ ਵਾਲੀਆ ਥਾਂਵਾਂ ਤੇ ਗੁਰੇਜ ਕਰਨ।

Advertisement

ਸਿਵਲ ਸਰਜਨ ਨੇ ਕਿਹਾ ਕਿ ਜਨਤਾ ਨੂੰ ਟੀਕਾਕਰਨ ਕਰਵਾਉਣਾ ਜਰੂਰੀ ਹੈ। ਇਸ ਲੜੀ ਤਹਿਤ ਸਿਵਲ ਸਰਜਨ ਦਫਤਰ ਦੇ ਮਾਸ ਮੀਡੀਆ ਵਿੰਗ ਵਲੋ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਕਰੋਨਾ ਸਬੰਧੀ ਬਚਾਉ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਅੱਜ ਪੱਖੋਵਾਲ ਰੋਡ, ਮਾਡਲ ਟਾਊਨ ਨੇੜੇ ਜਵੱਦੀ ਪੁੱਲ, ਅਰੋੜਾ ਪੈਲਸ ਦਾਣਾ ਮੰਡੀ, ਗਿੱਲ ਰੋਡ, ਬੱਸ ਸਟੈਡ, ਰੇਲਵੇ ਸ਼ਟੇਸਨ ਆਦਿ ਥਾਂਵਾਂ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਡਾ. ਆਹਲੂਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਸਬੰਧੀ ਸਮਾਜ ਵਿਚ ਫੈਲੀਆ ਅਫਵਾਹਾਂ ਤੋ ਬਚਣਾ ਚਾਹੀਦਾ ਹੈ ਅਤੇ ਸਹੀ ਜਾਣਕਾਰੀ ਲਈ ਨੇੜੇ ਦੀਆਂ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ।

Advertisement
Advertisement
Advertisement
Advertisement
Advertisement
error: Content is protected !!