ਹੁਣ ਹੋਵੇਗਾ ਕਿਸਾਨ ਅੰਦੋਲਨ ਹੋਰ ਤਿੱਖਾ , ਕਿਸਾਨ ਜਥੇਬੰਦੀ ਨੇ ਕੀਤੀ ਅਹਿਮ ਮੀਟਿੰਗ
ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਦਾ ਦੀ ਸੂਬਾ ਮੀਟਿੰਗ ਵਿੱਚ ਲਏ ਅਹਿਮ ਫੈਸਲੇ
18 ਜੁਲਾਈ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਦੀ ਵੱਡੀ ਸੂਬਾਈ ਕਨਵੈਂਸ਼ਨ ਬਰਨਾਲਾ ਵਿਖੇ ਹੋਵੇਗੀ
ਪਰਦੀਪ ਕਸਬਾ , ਬਰਨਾਲਾ 15 ਜੁਲਾਈ 2021
ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਦਾ ਦੀ ਸੂਬਾ ਮੀਟਿੰਗ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀੀਟਿੰਗ ਸੂਬਾ ਅਹੁਦੇਦਾਰਾਂ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਜਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ।ਬੀਕੇਯੂ ਏਕਤਾ ਡਕੌਂਦਾ ਦੇ ਬਾਨੀ ਸੂਬਾ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਉਨ੍ਹਾਂ ਦੀ 11 ਵੀ ਬਰਸੀ ਮੌਕੇ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਅਹਿਦ ਕੀਤਾ।
ਮੀਟਿੰਗ ਦੇ ਅਹਿਮ ਫੇਸਲਿਆਂ ਸਬੰਧੀ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਦੀ ਆਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਗੰਭੀਰ ਚਰਚਾ ਹੋਈ। 26 ਜੂਨ ਅੇਮਰਜੈਂਸੀ ਵਿਰੋਧੀ ਦਿਵਸ ਅਤੇ 8 ਜੁਲਾਈ ਨੂੰ ਮਹਿੰਗਾਈ ਵਿਰੋਧੀ ਸੱਦੇ ਸਬੰਧੀ ਸਮੁੱਚੇ ਪੰਜਾਬ ਅੰਦਰ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਵੱਲੋਂਨਕੀਤੀ ਸ਼ਮੂਲੀਅਤ ਅਤੇ ਲੋਕਾਂ ਵੱਲੋਂ ਮਿਲੇ ਹੁੰਗਾਰੇ ਪ੍ਰਤੀ ਗੰਭੀਰ ਚਰਚਾ ਹੋਈ। ਇਹਨਾਂ ਦੇਵਾਂ ਸੱਦਿਆਂ ਨੂੰ ਕਿਸਾਨਾਂ-ਮਜਦੂਰਾਂ ਸਮੇਤ ਸਮੁੱਚੀ ਲੋਕਾਈ ਵੱਲੋਂ ਮਿਲੇ ਹੁੰਗਾਰੇ ਨੂੰ ਉਤਸ਼ਾਹਜਨਕ ਵਰਤਾਰੇ ਵਜੋਂ ਨੋਟ ਕੀਤਾ ਗਿਆ।ਮੀਟਿੰਗ ਨੇ ਫੈਸਲਾ ਕੀਤਾ ਕਿ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਕਿਸਾਨ ਮਰਦ ਔਰਤਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰਾਂ ਵੱਲ ਰਵਾਨਾ ਕੀਤੇ ਜਾਣਗੇ।
22 ਜੁਲਾਈ ਨੂੰ ਬਰਨਾਲਾ, 23 ਜੁਲਾਈ ਬਠਿੰਡਾ, 24 ਜੁਲਾਈ ਮੁਕਤਸਰ, 26 ਜੁਲਾਈ ਫਿਰੋਜਪੁਰ ਔਰਤਾਂ ਦਾ ਜਥਾ, 27 ਜੁਲਾਈ ਸੰਗਰੂਰ, 28 ਜੁਲਾਈ ਪਟਿਆਲਾ, 29 ਜੁਲਾਈ ਫਰੀਦਕੋਟ, 30 ਜੁਲਾਈ ਲੁਧਿਆਣਾ, 31 ਜੁਲਾਈ ਨੂੰ ਮੋਗਾ ਜਿਲਿਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ। 18 ਜੁਲਾਈ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਦੀ ਵੱਡੀ ਸੂਬਾਈ ਕਨਵੈਂਸ਼ਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਨ ਦਾ ਫੈਸਲਾ ਕੀਤਾ। ਇਹ ਕਨਵੈਂਸ਼ਨ ਵਿਦਿਆਰਥੀ ਲਹਿਰ ਦੇ ਸਿਰਮੌਰ ਆਗੂ ਸ਼ਹੀਦ ਪ੍ਰਿਥੀਪਾਲ ਰੰਧਾਵਾ ਨੂੰ ਸਮਰਪਿਤ ਹੋਵੇਗੀ। ਭਾਜਪਾ ਆਗੂਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਰੋਸ ਵਿਖਾਵੇ ਪੂਰੀ ਸ਼ਿੱਦਤ ਨਾਲ ਜਾਰੀ ਰਹਿਣਗੇ।। ਸੰਯੁਕਤ ਕਿਸਾਨ ਮਮੋਰਚਾ ਦੇ ਫੈਸਲੇ ਅਨੁਸਾਰ 17 ਜੁਲਾਈ ਨੂੂੰ ਮੈਂਬਰ ਪਾਰਲੀਮੈਂਟਾਂ ਨੂੰ ਚਿਤਾਵਨੀ ਪੱਤਰ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕਰਕੇ ਦੇਣ ਦੀ ਥਾਂ ਤਬਦੀਲੀ ਕਰਦਿਆਂ ਥਾਂ ਈਮੇਲ ਰਾਹੀਂ ਭੇਜਣ ਦਾ ਫੇਸਲਾ ਕੀਤਾ
ਆਗੂਆਂ ਨੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਲਈ ਕਿਸਾਨ ਅੰਦੋਲਨ ਲੱਖ ਮੁਸ਼ਕਲਾਂ ਦੇ ਬਾਵਜੂਦ ਆਪਣੀ ਪ੍ਰਾਪਤੀ ਅੱਗੇ ਵਧ ਰਿਹਾ ਹੈ। ਕਿਸਾਨ ਕਾਫਲਿਆਂ ਦੇ ਹੌਸਲੇ ਬੁਲਦ ਹਨ, ਮੋਦੀ ਹਕੂਮਤ ਜਿੰਨਅਿਾਂ ਮਰਜੀ ਸਜਿਸ਼ਾਂ ਰਚ ਲਵੇ ਕਿਸਾਨ ਕਾਫਲੇ ਜਿੱਤ ਕੇ ਹੀ ਘਰਾਂ ਵੱਲ ਵਾਪਸ ਪਰਤਣਗੇ। ਇਸ ਸਮੇਂ ਸੂਬਾ ਆਗੂਆਂ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਬਲਵੰਤ ਸਿੰਘ ਉੱਪਲੀ, ਰਾਮ ਸਿੰਘ ਮਟੋਟੜਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਫੁਲੇਵਾਲਾ, ਦੇਵੀ ਰਾਮ, ਧਰਮਪਾਲ ਸਿੰਘ ਰੋੜੀਕਪੂਰਾ, ਇੰਦਰਜੀਤ ਸਿੰਘ, ਤਾਰਾ ਸਿੰਘ ਅੱਚਰਵਾਲ, ਹਰੀਸ਼ ਨੱਢਾ, ਹਰਨੇਕ ਸਿੰਘ ਮਹਿਮਾ, ਜਗਮੇਲ ਸਿੰਘ, ਸੁਖਦੇਵ ਸਿੰਘ ਘਰਾਚੋਂ, ਪਰਭਜਿੰਦਰ ਸਿੰਘ ਮੁਕਤਸਰ, ਧਰਮਿੰਦਰ ਸਿੰਘ ਕਪੂਰਥਲਾ,ਸੁਖਚੈਨ ਸਿੰਘ ਰਾਜੂ ਆਦਿ ਤੋੰ ਇਲਾਵਾ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ।