ਪਨਗ੍ਰੇਨ ਚ ਸਕਿਓਰਟੀ ਗਾਰਡਾਂ ਦੇ ਆਰਥਿਕ ਸੋਸ਼ਣ ਦੀਆਂ ਅਧਿਕਾਰੀਆਂ ਵੱਲੋਂ ਹੱਦਾਂ ਪਾਰ , ਮਸਲਾ ਨਹੀਂ ਸਕੈਂਡਲ ਹੈ : ਮੁਲਾਜ਼ਮ ਆਗੂ

Advertisement
Spread information

15 ਜੁਲਾਈ ਨੂੰ ਜਿਲਾ ਕੰਟਰੋਲਰ ਸੰਗਰੂਰ ਦੇ ਦਫਤਰ ਅੱਗੇ ਰੋਸ ਧਰਨਾਂ ਅਤੇ ਕੀਤੀ ਜਾਵੇਗੀ ਰੈਲੀ

ਬੀ ਟੀ ਐੱਨ  , ਫਿਰੋਜ਼ਪੁਰ:10 ਜੁਲਾਈ 2021
         ਪੰਜਾਬ ਸਰਕਾਰ ਦੀ ਖਰੀਦ ਇਜੰਸੀ ਪਨਗ੍ਰੇਨ ਵਿੱਚ ਕਣਕ ਭੰਡਾਰਾਂ ਦੀ ਰਖਵਾਲੀ ਕਰਦੇ ਆਊਟ ਸੋਰਸ ਸਕਿਓਰਟੀਗਾਰਡਾਂ ਦਾ ਨਿਗਮ ਅਧਿਕਾਰੀਆਂ ਅਤੇ ਸਕਿਉਰਟੀ ਇਜੰਸੀਆਂ ਵੱਲੋਂ ਮਿਲਕੇ ਜੰਗੀ ਪੱਧਰ ‘ਤੇ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ,3-3 ਮਹੀਨੇ ਤਨਖਾਹ ਨਹੀਂ ਦਿੱਤੀ ਜਾ ਰਹੀ,ਪਿਛਲੇ ਲੰਮੇਂ ਸਮੇਂ ਤੋਂ ਈਪੀਐਫ ਅੱਪਡੇਟ ਨਹੀਂ ਕੀਤਾ ਜਾ ਰਿਹਾ,ਕਿਰਤ ਕਾਨੂੰਨਾਂ ਮੁਤਾਬਕ ਬਣਦੀ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾ ਰਹੀ,ਦੀ ਕਲਾਸ ਫੋਰ ਗੌ:ਇੰਪਲਾਈਜ ਯੂਨੀਅਨ ਪੰਜਾਬ(ਖੁਰਾਕ ਤੇ ਸਪਲਾਈਜ਼ ਵਿਭਾਗ ਸਟੇਟ ਸਬ ਕਮੇਟੀ ਪੰਜਾਬ)ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਸੀਨੀ:ਮੀਤ ਪ੍ਰਧਾਨ ਪ੍ਰਵੀਨ ਕੁਮਾਰ ਫਿਰੋਜ਼ਪੁਰ,ਮੀਤ ਪ੍ਰਧਾਨ ਗੁਰਮੀਤ ਸਿੰਘ ਮਿੱਡਾ,ਜਨਰਲ ਸਕੱਤਰ ਬਲਜਿੰਦਰ ਸਿੰਘ ਪਟਿਆਲਾ,ਚੇਅਰਮੈਨ ਹਰਭਗਵਾਨ ਮੁਕਤਸਰ ਸਾਹਿਬ,ਅਡੀ:ਜਨਰਲ ਸਕੱਤਰ ਸੋਹਣ ਲਾਲ ਪੰਛੀ,ਜੁਆਇੰਟ ਸਕੱਤਰ ਹੰਸਰਾਜ ਦੀਦਾਰਗੜੁ,ਵਿੱਤ ਸਕੱਤਰ ਸੌਦਾਨ ਸਿੰਘ ਯਾਦਵ,ਅਤੇ ਠੇਕਾ  ਮੁਲਾਜ਼ਮਾਂ ਚੋਂ ਸੂਬਾਈ ਮੁੱਖ ਆਗੂ ਜਸਵੀਰ ਸਿੰਘ ਜੰਡਿਆਲਾ,ਸੰਦੀਪ ਸਿੰਘ ਸੰਗਰੂਰ,ਰਵੀ ਕੁਮਾਰ ਰਾਮਪੁਰਾ,ਗੁਰਮੇਲ ਬਿੱਟੂ ਜਲੰਧਰ,ਅਮਰੀਕ ਸਿੰਘ ਦੁਲਮਾਂ,ਮਹਿੰਗਾ ਸਿੰਘ ਲੁਧਿਆਣਾ,ਪੂਰਨ ਸਿੰਘ ਗੁਰਦਾਸਪੁਰ,ਰਾਜ ਕੁਮਾਰ ਅਮ੍ਰਿਤਸਰ,ਕੁਲਵੰਤ ਭੱਟੀ ਮੋਗਾ,ਬੰਸੀ ਲਾਲ ਪਟਿਆਲਾ,ਜਸਵਿੰਦਰ ਸਿੰਘ ਪਟਿਆਲਾ,ਨੇ ਮੋਬਾਈਲ ਮੀਟਿੰਗ ਕਰਨ ਉਪਰੰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਮਾਲੇਰਕੋਟਲਾ ਤੇ ਜਿਲਾ ਸੰਗਰੂਰ ਅੰਦਰ ਬੋਗਸ ਸਕਿਉਰਟੀਗਾਰਡਾਂ ਦੀਆਂ ਹਾਜਰੀਆਂ ਲਾਕੇ ਲੱਖਾਂ ਰੁਪਏ ਤਨਖਾਹ ਦੇ ਰੂਪ ਵਿੱਚ ਪਨਗ੍ਰੇਨ ਤੋਂ ਵਸੂਲੀ ਕਰਨ ਅਤੇ ਕਣਕ ਭੰਡਾਰਾਂ ਤੇ ਡਿਊਟੀ ਕਰਦੇ ਅਸਲ ਸਕਿਉਰਟੀ ਗਾਰਡਾਂ ਦੀਆਂ ਹਾਜਰੀਆਂ ਨਾ ਭੇਜ ਕੇ ਹਵਾ ਚ ਡਿਉਟੀ ਲਈ ਜਾ ਰਹੀ ਹੈ ਅਤੇ ਵੱਡੀ ਪੱਧਰ ਤੇ ਈਪੀਐਫ ਵਿੱਚ ਘਪਲਾ ਕੀਤਾ ਜਾ ਰਿਹਾ ਹੈ,ਮੁਲਾਜਮਾਂ ਆਗੂਆਂ ਦੱਸਿਆ ਕਿ ਸਕਿਉਰਟੀ ਗਾਰਡਾਂ ਦੀਆਂ ਹਾਜਰੀਆਂ ਤਸਦੀਕ ਕਰਕੇ ਭੇਜਣ ਵਾਲੇ ਪਨਗ੍ਰੇਨ ਦੇ ਨਿਰੀਖਕਾਂ,ਸਹਾਇਕ ਖੁਰਾਕ ਤੇ ਅਫਸਰਾਂ ਵੱਲੋਂ ਯੂਨੀਅਨ ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਪਨਗ੍ਰੇਨ ਦੇ ਉੋਚ ਅਧਿਕਾਰੀਆਂ ਨੂੰ ਲਿਖੇ ਮੰਗ ਪੱਤਰ ਰਾਹੀਂ ਦੋਸੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਇਨਸਾਫ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ 15 ਜੁਲਾਈ ਨੂੰ ਜਿਲਾ ਕੰਟਰੋਲਰ ਸੰਗਰੂਰ ਦੇ ਦਫਤਰ ਅੱਗੇ ਰੋਸ ਧਰਨਾਂ ਅਤੇ ਰੈਲੀ ਕੀਤੀ ਜਾਵੇਗੀ।
Advertisement
Advertisement
Advertisement
Advertisement
Advertisement
error: Content is protected !!