ਸਾਡੇ ਦੇਸ਼ ਦੀ ਆਬਾਦੀ ਦਾ ਇੰਨੀ ਤੇਜੀ ਨਾਲ ਵੱਧਣਾ ਸਾਡੇ ਸਾਰੀਆਂ ਲਈ ਚਿੰਤਾ ਦਾ ਵਿਸ਼ਾ- ਯੂਥ ਵੀਰਾਂਗਨਾਂਵਾਂ
ਅਸ਼ੋਕ ਵਰਮਾ , ਬਠਿੰਡਾ, 11 ਜੁਲਾਈ 2021
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ‘ਵਿਸ਼ਵ ਆਬਾਦੀ ਦਿਵਸ’ ਮੌਕੇ ਸ਼ਹਿਰ ’ਚ ਸਾਈਕਲ ਰੈਲੀ ਕੱਢ ਕੇ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਕਿਹਾ ਕਿ ਵਧਦੀ ਆਬਾਦੀ ਇੱਕ ਸ਼ਰਾਪ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਇੰਨੀ ਤੇਜੀ ਨਾਲ ਵੱਧਣਾ ਸਾਡੇ ਸਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਜਿਵੇਂ ਜਿਵੇਂ ਸਾਡੇ ਦੇਸ਼ ਦੀ ਆਬਾਦੀ ਵੱਧਦੀ ਜਾਵੇਗੀ ਉਸੇ ਤਰਾਂ ਸਾਡੇ ਕੁਦਰਤੀ ਸੋਮੇ ਪਾਣੀ, ਅਨਾਜ, ਅਤੇ ਹੋਰ ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ।
ਉਨਾਂ ਕਿਹਾ ਕਿ ਇਹ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋਵੇਗਾ। ਉਨਾਂ ਕਿਹਾ ਕਿ ਜੇਕਰ ਕੁਦਰਤ ਦੇ ਸੀਮਤ ਸਰੋਤਾਂ ਦੀ ਵਰਤੋਂ ਸੰਜਮ ਨਾਲ ਅਤੇ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਵਧਦੀ ਆਬਾਦੀ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨਾਂ ਹਮ ਦੋ ਹਮਾਰੇ ਦੋ ਜਾਂ ਹਮ ਦੋ ਹਮਾਰਾ ਏਕ ਦਾ ਨਾਅਰਾ ਦਿੱਤਾ। ਇਸ ਮੌਕੇ ਯੂਥ ਵਲੰਟੀਅਰਾਂ ਨੇ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਸਹੁੰ ਚੁੱਕੀ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ। ਇਸ ਮੌਕੇ ਮਿਸ਼ਨ ਗੋ ਗਰੀਨ ਸੰਸਥਾ ਦੇ ਮੈਂਬਰਾਂ ਨੇ ਯੂਥ ਵਲੰਟੀਅਰਾਂ ਵੱਲੋਂ ਕੱਢੀ ਇਸ ਰੈਲੀ ਦੀ ਭਰਪੂਰ ਪ੍ਰਸੰਸ਼ਾ ਕੀਤੀ ਅਤੇ ਯੂਥ ਵਲੰਟੀਅਰਾਂ ਤੋਂ ਸੰਸਥਾ ਦੇ ਮੈਂਬਰਾਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਵੀ ਲਵਾਏ। ਇਸ ਮੌਕੇ ਸੰਸਥਾ ਦੇ ਮੈਂਬਰ ਸੰਜੀਵ ਜਿੰਦਲ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਇਸ ਗੰਭੀਰ ਸਮੱਸਿਆ ਦਾ ਸਹੀ ਹੱਲ ਨਿਕਲ ਸਕਦਾ ਹੈ। ਇਸ ਮੌਕੇ ਯੂਥ ਵੀਰਾਂਗਨਾਂਏਂ ਸਪਨਾ, ਆਰਤੀ, ਅਨੂ, ਦਿਲਪੀ੍ਰਤ, ਕਿਰਨ, ਰਾਧਿਕਾ, ਦੀਪਾਂਸ਼ੀ, ਨੈਨਸੀ, ਰਵਨੂਰ, ਪਲਕ, ਪਲਕ ਬਾਂਸਲ, ਕੀਨੂੰ ਅਤੇ ਹੋਰ ਵਲੰਟੀਅਰਾਂ ਹਾਜਰ ਸਨ।