ਸੁਪਰੀਮ ਕੋਰਟ ਵੱਲੋਂ 10 ਥਰਮਲ ਪਲਾਟਾਂ ਨੂੰ ਬੰਦ ਕਰਨ ਵਾਲੀ ਪਟੀਸ਼ਨ ਰੱਦ ਹੋਣ ਨਾਲ ਕੇਜਰੀਵਾਲ ਦਾ ਅਸਲੀ ਚਿਹਰਾ ਕੀਤਾ ਬੇਨਕਾਬ ਇੰਜ ਸਿੱਧੂ
ਪਰਦੀਪ ਕਸਬਾ , ਬਰਨਾਲਾ 11 ਜੁਲਾਈ 2021
ਦਿੱਲੀ ਵਿਚ ਪੌਲੂਸ਼ਨ ਦੇ ਕਾਰਨਾਂ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ 3 ਰਾਜਾ ਵਿੱਚ ਲੱਗੇ 10 ਥਰਮਲ ਪਲਾਂਟਾਂ ਨੂੰ ਬੰਦ ਕਰਨ ਵਾਲੀ ਪਟੀਸ਼ਨ ਜਿਹੜੇ ਦਿੱਲੀ ਵਿੱਚ ਪੋਲੂਸ਼ਨ ਫੈਲਾ ਰਹੇ ਹਨ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਇਸ ਨਾਲ ਆਮ ਆਦਮੀ ਪਾਰਟੀ ਦਾ ਡਬਲ ਚੇਹਰਾ ਨੰਗਾ ਹੋ ਗਿਆ।ਇਕ ਪਾਸੇ ਕੇਜਰੀਵਾਲ ਪੰਜਾਬ ਨੂੰ 300 ਬਿਜਲੀ ਯੂਨਿਟ ਮਾਫੀ ਦੇਣ ਦੀ ਗੱਲ ਕਰਦੇ ਹਨ ਇਸ ਤੋ ਸਾਫ ਜਾਹਰ ਹੁੰਦਾ ਹੈ ਕੇ ਕੇਜਰੀਵਾਲ ਕੈਪਟਨ ਵਾਂਗ ਝੂਠ ਬੋਲ ਕੇ ਪੰਜਾਬ ਵਿੱਚ ਗੱਦੀ ਹਥਿਉਣਾ ਚਾਹੁੰਦੇ ਹਨ।ਇਹ ਵਿਚਾਰ ਸਾਬਕਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ।ਇੰਜ ਸਿੱਧੂ ਨੇ ਕਿਹਾ ਕਿ ਮੈ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਕਿਉ ਗੁੰਮਰਾਹ ਕਰ ਰਹੇ ਹਨ ਓਹਨਾ ਕਿਹਾ ਕਿ ਇਸ ਵਾਰ ਲੋਕਾ ਨੂੰ ਗੁੰਮਰਾਹ ਕਰਨਾ ਔਖਾ ਹੈ ਕਿਉਕਿ ਪੰਜਾਬ ਦੇ ਬਹਾਦੁਰ ਲੋਕਾ ਨੂੰ ਪਤਾ ਚੱਲ ਗਿਆ ਹੈ ਕੇ ਜੇਕਰ ਪੰਜਾਬ ਦੀ ਬਿਹਤਰੀ ਕਰ ਸਕਦੀ ਹੈ ਜਾ ਵਿਕਾਸ ਕਰ ਸਕਦੀ ਹੈ ਓਹ ਸਿਰਫ ਸ਼ਿਰੋਮਣੀ ਅਕਾਲੀ ਦਲ ਹੈ ਹੋਰ ਕੋਈ ਨਹੀਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਵਿਰਕ ਅਤੇ ਬਲਦੇਵ ਸਿੰਘ ਗਰੇਵਾਲ ਹਾਜ਼ਰ ਸਨ।