ਪਿੰਡ ਠੁੱਲੀਵਾਲ ਵਿਖੇ ਲੋੜਬੰਦ ਲੋਕਾਂ ਨੂੰ ਵੰਡੇ ਪਾਣੀ ਵਾਲੇ ਕੈਂਪਰ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 08 ਜੁਲਾਈ 2021
ਹਲਕਾ ਮਹਿਲ ਕਲਾਂ ਦੇ ਪਿੰਡ ਠੁੱਲੀਵਾਲ ਵਿਖੇ ਬਜ਼ੁਰਗ ਮਾਵਾਂ ,ਅੰਗਹੀਣਾਂ ਅਤੇ ਅਤੇ ਹੋਰਨਾਂ ਲੋੜਵੰਦ ਵਿਅਕਤੀਆਂ ਨੂੰ ਤਪਦੀ ਗਰਮੀ ਤੋਂ ਕੁਝ ਰਾਹਤ ਦਿਵਾਉਣ ਦੀ ਮਨਸ਼ਾ ਨਾਲ ਪਾਣੀ ਵਾਲੇ ਕੈਂਪਰ ਵੰਡਣ ਦੀ ਸੇਵਾ ਕਰਨ ਉਪਰੰਤ ਬੋਲਦਿਆ ਸਮਾਜ ਸੇਵੀ ਇੰਜ: ਭਾਨ ਸਿੰਘ ਜੱਸੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਸਾਨੂੰ ਸਭਨਾਂ ਨੂੰ ਰਲ ਮਿਲ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਭਾਨ ਸਿੰਘ ਨੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਡੱਟਵੀਂ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਵਿਰੋਧੀ ਬਣੇ ਕਾਨੂੰਨਾਂ ਨੂੰ ਵਾਪਸ ਵਾਪਸ ਲਵੇ ਤਾਂ ਕਿ ਸੰਘਰਸ਼ਸ਼ੀਲ ਲੋਕਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਣ । ਸਮਾਜ ਸੇਵੀ ਇੰਜੀ: ਭਾਨ ਸਿੰਘ ਜੱਸੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਪੰਜਾਬ ਦੀ ਸਰਪ੍ਰਸਤੀ ਹੇਠ ਉਹ ਅਤੇ ਉਨ੍ਹਾਂ ਦੇ ਸਾਥੀ ਪਹਿਲਾਂ ਦੀ ਤਰ੍ਹਾਂ ਝੁੱਗੀਆਂ ਵਾਲੇ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਣ , ਗਰੀਬਾਂ ਅਤੇ ਹੋਰਨਾ ਲੋੜਵੰਦਾਂ ਨੂੰ ਰਾਸ਼ਨ ਅਤੇ ਪਾਣੀ ਵਾਲੇ ਕੈਂਪਰ ਵੰਡਣ ਦੀ ਸੇਵਾ ਕਰਦੇ ਰਹਿਣਗੇ।
ਅੰਤ ਵਿੱਚ ਪਿੰਡ ਠੁੱਲੀਵਾਲ ਦੀ ਪੰਚਾਇਤ ਵੱਲੋਂ ਸਰਪੰਚ ਸ੍ਰੀਮਤੀ ਬਲਜੀਤ ਕੌਰ ਦੇ ਪਤੀ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ , ਪੰਚ ਨਾਹਰ ਸਿੰਘ , ਪੰਚ ਗੁਰਮੀਤ ਸਿੰਘ , ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕੇਵਲ ਸਿੰਘ , ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲ ਪ੍ਰਧਾਨ ਮੁਲਾਜਮ ਆਗੂ ਜਰਨੈਲ ਸਿੰਘ ਠੂਲੀਵਾਲ ਆਦਿ ਸ਼ਖਸੀਅਤਾਂ ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਗਰੀਬਾਂ ਦੀਆਂ ਝੁਗੀਆਂ ਅਤੇ ਹੋਰਨਾਂ ਲੋੜਵੰਦਾਂ ਵਿਚ ਜਾਕੇ ਸੇਵਾ ਨਿਭਾਉਣ ਬਦਲੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਗਾ ਯੁਨੀਅਨ ਦੀ ਪ੍ਰਧਾਨ ਸ੍ਰੀਮਤੀ ਬਿੰਦਰ ਕੌਰ , ਸ੍ਰੀਮਤੀ ਰਾਜ ਕੌਰ ਰਾਜੂ , ਸਤਪਾਲ ਸਿੰਘ ਕਾਲਾਬੂਲਾ ਆਦਿ ਸਖਸੀਅਤਾਂ ਹਾਜ਼ਰ ਸਨ ।
Advertisement