ਭਾਜਪਾ ਵਲੋਂ ਲੰਮੇ ਲੰਮੇ ਬਿਜਲੀ ਕੱਟਾਂ ਖਿਲਾਫ ਰੋਸ ਪ੍ਰਦਰਸ਼ਨ ਐਸ ਸੀ ਬਿਜਲੀ ਬੋਰਡ ਨੂੰ ਦਿੱਤਾ ਮੰਗ ਪੱਤਰ

Advertisement
Spread information

ਕਾਂਗਰਸ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਡੱਕਾ ਨਹੀ ਤੋੜਿਆ :- ਦਿਓਲ

ਪਰਦੀਪ ਕਸਬਾ , ਸੰਗਰੂਰ, 2 ਜੁਲਾਈ  2021

ਕਹਿਰ ਦੀ ਗਰਮੀ ਦੌਰਾਨ ਬਿਜਲੀ ਬੋਰਡ ਵਲੋਂ ਲਗਾਏ ਜਾ ਰਹੇ ਲੰਮੇ ਲੰਮੇ ਕੱਟਾਂ ਤੋਂ ਲੋਕ ਬੇਹਦ ਪਰੇਸ਼ਾਨ ਹਨ ਰਾਤਾਂ ਜਾਗ ਜਾਗ ਕੇ ਕੱਟ ਰਹੇ ਨੇ ਅਤੇ ਇਸੇ ਸਬੰਧ ਵਿੱਚ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਐਸ ਸੀ ਬਿਜਲੀ ਬੋਰਡ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ।
ਇਸ ਮੌਕੇ ਜਿਲਾ ਪ੍ਰਧਾਨ ਰਣਦੀਪ ਦਿਓਲ, ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਮਨਿੰਦਰ ਕਪਿਆਲ, ਸੂਬਾਈ ਆਗੂ ਸੁਨੀਲ ਗੌਇਲ, ਸਰਜੀਵਨ ਜਿੰਦਲ, ਲਲਿਤ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਮੇ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਬਿਜਲੀ ਦੇ ਖੇਤਰ ਵਿੱਚ ਇੱਕ ਵੀ ਕੰਮ ਨਹੀ ਕੀਤਾ ਅਤੇ ਇਹ ਹਾਲਾਤ ਹਨ ਕਿ ਪੰਜਾਬ ਦਾ ਕਿਸਾਨ ਵੀ ਰੋ ਰਿਹਾ ਉਸਦੀ ਫਸਲ ਸੁੱਕੀ ਪਈ ਹੈ ਇੰਡਸਟਰੀ ਆਲਾ ਵੀ ਰੋ ਰਿਹਾ ਇੰਨੀ ਮਹਿੰਗੀ ਬਿਜਲੀ ਦੇ ਬਾਵਜੂਦ ਸਪਲਾਈ ਨਹੀ ਮਿਲ ਰਹੀ ਅਤੇ ਆਮ ਘਰੇਲੂ ਖੱਪਤਕਾਰਾਂ ਹਜਾਰਾਂ ਰਪਏ ਬਿੱਲ ਭਰਨ ਦੇ ਬਾਵਜੂਦ ਗਰਮੀ ਅੰਦਰ ਚੀਕਾਂ ਮਾਰ ਰਿਹਾ ਹੈ ਅਤੇ ਕੈਪਟਨ ਆਪਣੀ ਸਰਕਾਰ ਬਚਾਉਣ ਵਿੱਚ ਲਗਾ ਹੋਇਆ ਹੈ ਅਤੇ ਆਮ ਲੋਕਾਂ ਦੀ ਕੋਈ ਸਾਰ ਨਹੀ ਲੈ ਰਿਹਾ ।
ਇਸ ਮੌਕੇ ਜਿਲਾ ਜਨਰਲ ਸਕੱਤਰ ਦੀਪਕ ਜੈਨ ,ਪ੍ਰਦੀਪ ਗਰਗ,ਜਿਲਾ ਕਿਸਾਨ ਮੋਰਚਾ ਪ੍ਰਧਾਨ ਅਮਰਿੰਦਰ ਸਿੰਘ ਗੋਲਡੀ, ਮੰਡਲ ਪ੍ਰਧਾਨ ਰੋਮੀ ਗੋਇਲ, ਸਚਿਨ ਭਾਰਦਵਾਜ,ਗੱਗੂ ਤੂਰ, ਸੁਰੇਸ਼ ਬੇਦੀ, ਵਿਸ਼ਾਲ ਗਰਗ, ਹਰਦੀਪ ਸਿੰਦੜਾਂ, ਨਿਰਮਲ ਸਿੰਘ, ਸੋਨੀ ਸਿੰਘ, ਹਰਵਿੰਦਰ ਸਿੰਘ ਆਸ਼ਟਾ ਲਵਪ੍ਰੀਤ ਸਿੰਘ ,ਕਰਨਵੀਰ ਸ਼ਰਮਾ, ਨਿਰਭੈ ਸਿੰਘ ਵੀ ਮੌਜੂਦ ਸਨ ।

Advertisement
Advertisement
Advertisement
Advertisement
Advertisement
Advertisement
error: Content is protected !!