ਕਿਸਾਨ ਰੋਹ- ਭਾਜਪਾ ਆਗੂ ਹਰਜੀਤ ਗਰੇਵਾਲ ਦੀ ਜਮੀਨ ਚੋਂ ਪੁੱਟਿਆ ਝੋਨਾ, ਪੁਲਿਸ ਖੜ੍ਹੀ ਤੱਕਦੀ ਰਹੀ,,,

Advertisement
Spread information

ਕਿਸਾਨਾਂ ਦਾ ਗੁੱਸਾ ਫੁੱਟਿਆ ,ਭਾਜਪਾ ਦੇ ਕੌਮੀ ਆਗੂ ਗਰੇਵਾਲ ਦੇ ਖੇਤ ‘ਚੋਂ ਝੋਨਾ ਪੁੱਟਿਆ


ਐਮ, ਤਾਬਿਸ਼ , ਧਨੌਲਾ, 2 ਜੁਲਾਈ 2021

     ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਦੇਸ਼ ਭਰ ਵਿੱਚ ਲਾਗੂ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਜਾਰੀ ਸੰਘਰਸ਼ ਦਾ ਅੱਜ ਬਾਅਦ ਦੁਪਹਿਰ ਇੱਕ ਵੱਖਰਾ ਹੀ ਐਕਸ਼ਨ ਦੇਖਣ ਨੂੰ ਮਿਲਿਆ। ਭਾਰਤੀ ਕਿਸਾਨ ਯੂਨੀਅਨ ਡਕੋਦਾਂ ਦੇ ਝੰਡੇ ਹੇਠ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨਾਂ ਨੇ ਭਾਜਪਾ ਦੇ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ਦੇ ਜੱਦੀ ਨਗਰ ਧਨੌਲਾ ਦੇ ਖੇਤ ਵਿਚ ਪੁੰਹਚਕੇ ਝੋਨਾ ਪੁੱਟ ਦਿੱਤਾ। ਗੱਲ ਇੱਥੇ ਹੀ ਬੱਸ ਨਹੀਂ, ਕਿਸਾਨਾਂ ਨੇ ਵੇਂਹਦਿਆਂ ਹੀ ਵੇਂਹਦਿਆਂ ਟਰੈਕਟਰ ਨਾਲ ਕਰੀਬ ਡੇਢ ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਨੂੰ ਤਹਿਸ ਨਹਿਸ ਕਰ ਦਿੱਤਾ। ਪਰ ਕਿਸਾਨਾਂ ਦੀ ਇਸ ਕਾਰਵਾਈ ਦੀ ਪੁਲਿਸ ਨੂੰ ਰਤਾ ਵੀ ਭਿਣਕ ਨਹੀਂ ਲੱਗੀ। ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁੱਜੀ ਪੁਲਿਸ ਬੇਵੱਸ ਖੜ੍ਹੀ ਤੱਕਦੀ ਹੀ ਰਹੀ।

Advertisement

     ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਡਕੌਦਾਂ ਦੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ ਅਤੇ ਦਰਸਨ ਦਾਸ ਬਾਵਾ ਦੀ ਅਗਵਾਈ ਹੇਠ ਵੱਡੀ ਸੰਖਿਆ ਵਿੱਚ ਇੱਕਠੇ ਹੋਏ। ਗਰੇਵਾਲ ਵੱਲੋਂ ਲਗਾਤਾਰ ਜਾਰੀ ਕਿਸਾਨ ਵਿਰੋਧੀ ਤਕਰੀਰਾਂ ਤੋਂ ਖਫਾ  ਔਰਤਾਂ ਅਤੇ ਪੁਰਸ਼ਾਂ ਗਰੇਵਾਲ ਦੇ ਜੱਦੀ ਪੁਸਤੀ ਜਮੀਨ (ਜਿਹੜੀ ਕਿ ਸਥਾਨਕ ਟਰੱਕ ਯੂਨੀਅਨ ਦੇ ਸਾਹਮਣੇ ਹੈ ) ਵਿਖੇ ਟ੍ਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਪੁੰਹਚੇ । ਜਿੱਥੇ ਉਨ੍ਹਾਂ ਪਹਿਲਾਂ ਹੀ ਬੀਜੇ ਗਏ ਝੋਨੇ ਦੀ ਫਸਲ ਨੂੰ ਪੁੱਟਕੇ ਬਠਿੰਡਾ ਚੰਡੀਗੜ੍ਹ ਰੋਡ ਤੇ ਸੁੱਟ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

       ਇੱਕਠੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਲਾਗੂ ਕੀਤੇ ਗਏ ਕਿਸਾਨ ਮਾਰੂ ਆਰਡੀਨੈਂਸ ਦੀ ਬਰਖਾਸਤੀ ਨੂੰ ਲੈਕੇ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਇਕ ਪੰਜਾਬੀ ਤੇ ਕਿਸਾਨ ਹੋਣ ਦੇ ਬਾਵਜੂਦ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਹਮੇਸ਼ਾਂ ਕਿਸਾਨਾਂ ਖਿਲਾਫ ਬੇਤੁਕੀਆ ਟਿੱਪਣੀਆਂ ਕਰਦਾ ਹੈ, ਜਿਹੜੀਆਂ ਸਹਿਣ ਯੋਗ ਨਹੀਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨ੍ਹਾਂ ਚਿਰ ਤਿੰਨੋਂ ਕਾਲੇ ਕਨੂੰਨ ਰੱਦ ਨਹੀਂ ਹੁੰਦੇ , ਉਹ ਭਾਜਪਾ ਆਗੂਆਂ ਦਾ ਡਟ ਕੇ ਵਿਰੋਧ ਇਸੇ ਤਰਾਂ ਕਰਦੇ ਹੀ ਰਹਿਣਗੇ।

      ਇਸ ਸਮੇਂ ਗੁਰਜੰਟ ਸਿੰਘ, ਪੰਮਾ ਮਾਨ, ਬਲਵਿੰਦਰ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਦਰਸਨ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜਿਰ ਸਨ । ਜ਼ਿਕਰਯੋਗ ਹੈ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਆਪਣੀ ਜੱਦੀ ਜਮੀਨ ਨੂੰ ਠੇਕੇ ਤੇ ਦਿੱਤਾ ਹੋਇਆਂ ਹੈ। ਪਰ ਕਿਸਾਨਾਂ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਕਾਲੇ ਕਨੂੰਨਾ ਦੇ ਮੱਦੇਨਜ਼ਰ ਕੋਈ ਵੀ ਵਿਅਕਤੀ ਹਰਜੀਤ ਸਿੰਘ ਗਰੇਵਾਲ ਦੀ ਜਮੀਨ ਠੇਕੇ ਤੇ ਨਹੀਂ ਲਵੇਗਾ । ਅਗਰ ਕਿਸੇ ਨੇ ਅਜਿਹਾ ਕੀਤਾ ਤਾਂ ਠੇਕੇ ਤੇ ਜਮੀਨ ਲੈਣ ਵਾਲਾ ਖੁਦ ਜਿੰਮੇਵਾਰ ਹੋਵੇਗਾ ।

ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੇ ਘਟਨਾ ਸਬੰਧੀ ਪੁੱਛਣ ਤੇ ਕਿਹਾ ਕਿ ਪੁਲਿਸ ਸਾਰੇ ਪਹਿਲੂਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!