ਪਨਗਰੇਨ ਦੇ ਸਕਿਉਟਰੀ ਗਾਰਡਾਂ ਨੂੰ ਤਿੰਨ ਮਹੀਨੇ ਤੋਂ ਨਹੀ ਮਿਲੀਆਂ ਤਨਖਾਹਾਂ ਭੁੱਖੇ ਢਿੱਡ ਕਰ ਰਹੇ ਨੇ ਸਰਕਾਰੀ ਭੰਡਾਰਾਂ ਦੀ ਰਾਖੀ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 2 ਜੁਲਾਈ 2021
ਪਨਗਰੇਨ ਵਿ਼ਭਾਗ ਦੇ ਸਕਿਉਟਰੀ ਗਾਰਡਾਂ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਖੁਰਾਕ ਤੇ ਸਪਲਾਈਜ ਵਿ਼ਭਾਗ ਸਟੇਟ ਸਬ ਕਮੇਟੀ ਬਰਾਂਚ ਸੰਗਰੂਰ ਵਲੋਂ ਸਕਿਉਰਟੀ ਗਾਰਡਾ ਦੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਰਹਿੰਦਿਆਂ ਤਨਖਾਹਾਂ ਨਾ ਮਿਲਣ ਕਰਕੇ ਦਤਾਰ ਸਕਿਉਟਰੀ ਗਰੁੱਪ ਨੇ ਐਮ ਡੀ ਪਨਗਰੇਨ ਦੇ ਵਿਰੁੱਧ ਅਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੈਲੀ ਕੀਤੀ ਗਈ ਹੈ ਅਤੇ ਨਾਅਰੇਬਾਜ਼ੀ ਕੀਤੀ ।
ਰੈਲੀ ਨੂੰ ਸੰਬੋਧਨ ਕਰਦਿਆਂ ਮੇਲਾ ਸਿੰਘ ਪੁੰਨਾਵਾਲ ਗੁਰਮੀਤ ਸਿੰਘ ਮਿੱਡਾ ਹੰਸ ਰਾਜ ਦੀਦਾਰਗੜ੍ਹ ਚਰਨਜੀਤ ਸੰਦੀਪ ਸਿੰਘ ਰਣਜੰਗ ਸਿੰਘ ਮੰਗਤ ਅਜੀਤਪਾਲ ਰਵੀ ਸਿੰਘ ਕਾਲਾ ਰਾਮ ਨੇ ਦੱਸਿਆ ਕਿ ਸਕਿਉਟਰੀ ਗਾਰਡਾਂ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲੀਆਂ ਜਿਸ ਕਰਕੇ ਕਰਮਚਾਰੀਆ ਜੀਵਨ ਨਿ਼ਭਾਅ ਦੁੱਭਰ ਘਰ ਦਾ ਗੁਜਾਰਾ ਕਰਨਾ ਮੁਸਕਲ ਹੋ ਗਿਆ ਡੀ ਸੀ ਰੇਟਾਂ ਮੁਤਾਬਕ ਤਨਖਾਹ ਲੈਣ ਵਾਲੇ ਗਰੀਬ ਕਰਮਚਾਰੀ ਕਰੋੜਾਂ ਰੁਪ ਏ ਦੇ ਸਰਕਾਰੀ ਅਨਾਜ ਭੰਡਾਰਾਂ ਦੀ ਰਖਵਾਲੀ ਅਤੇ ਸਾਂਭ ਸੰਭਾਲ ਕਰ ਰਹੇ ਹਨ ਤਨਖਾਹਾ ਦੇ ਬਿੱਲ ਸਮੇ ਨਹੀ ਭੇਜੇ ਜਾਦੇ ਜਿਸ ਕਰਕੇ ਤਨਖਾਹ ਲੇਟ ਹੁੰਦੀ ਆਗੂਆ ਨੇ ਮੰਗ ਕੀਤੀ ਕਿ ਰੋਕੀਆ ਤਨਖਾਹਾਂ ਤਰੁੰਤ ਦਿਤੀਆ ਜਾਣ, ਪਿਛਲੇ ਦੋ ਸਾਲਾਂ ਦਾ ਬਣਦਾ ਈ ਪੀ ਐਫ ਕਰਮਚਾਰੀਆ ਦੇ ਖਾਤਿਆ ਵਿੱਚ ਤਰੁੰਤ ਜਮਾ ਕਰਵਾਇਆ ਜਾਵੇ, ਸੀਨੀਅਰ ਕਰਮਚਾਰੀਆ ਦੀ ਛਾਟੀ ਕਰਨੀ ਬੰਦ ਕੀਤੀ ਜਾਵੇ, ਕਰਮਚਾਰੀਆ ਦੀ ਸੀਨੀਆਰਤਾ ਸੂਚੀ ਬਣਾਈ ਛਾਂਟੀ ਕੀਤੇ ਸੀਨੀਅਰ ਸਕਿਉਟਰੀ ਗਾਰਡਾ ਨੂੰ ਤਰੁੰਤ ਕੰਮ ਤੇ ਰੱਖਿਆ ਜਾਵੇ , ਕਰਮਚਾਰੀਆ ਦੇ ਆਈ ਕਾਰਡ ਬਣਾਏ ਜਾਣ ਜੇਕਰ ਕਰਮਚਾਰੀਆ ਦੀਆ ਮੰਗਾਂ ਦਾ ਨਿਪਟਾਰਾ ਤਰੁੰਤ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋ ਸੰਘਰਸ ਸੁਰੂ ਕੀਤਾ ਜਾਵੇਗਾ।