ਭਾਜਪਾ ਅਤੇ ਆਰਐੱਸਐੱਸ ਦੀ ਗੁੰਡਾਗਰਦੀ ਤੋਂ ਅੱਕੇ ਕਿਸਾਨਾਂ ਨੇ ਚੁੱਕਿਆ ਇਹ ਕਦਮ

Advertisement
Spread information

ਭਾਜਪਾ ਅਤੇ ਆਰਐੱਸਐੱਸ ਦੇ ਗੁੰਡਿਆਂ ਵੱਲੋਂ ਗਾਜ਼ੀਪੁਰ ਬਾਰਡਰ ‘ਤੇ ਲੱਗੇ ਮੋਰਚੇ ‘ਚ ਕਿਸਾਨਾਂ ‘ਤੇ ਕਰਵਾਏ ਹਮਲੇ ਦੇ ਵਿਰੋਧ ‘ਚ ਨਾਅਰੇਬਾਜ਼ੀ ਮੋਦੀ ਸਰਕਾਰ ਦੀ ਅਰਥੀ ਸਾੜੀ

 

ਪਰਦੀਪ ਕਸਬਾ  , ਨਵੀਂ ਦਿੱਲੀ , 1 ਜੁਲਾਈ 2021

 

             ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਚੱਲ ਰਹੀ ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਜਪਾ ਅਤੇ ਆਰਐੱਸਐੱਸ ਦੇ ਗੁੰਡਿਆਂ ਵੱਲੋਂ ਗਾਜ਼ੀਪੁਰ ਬਾਰਡਰ ‘ਤੇ ਲੱਗੇ ਮੋਰਚੇ ‘ਚ ਕਿਸਾਨਾਂ ‘ਤੇ ਕਰਵਾਏ ਹਮਲੇ ਦੀ ਜ਼ੋਰਦਾਰ ਨਿੰਦਾ ਕੀਤੀ।ਇਸ ਦੇ ਵਿਰੋਧ ‘ਚ ਸਟੇਜ ਤੋਂ ਮਾਰਚ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਕੌੜਾ ਚੌਕ ‘ਤੇ ਜਾ ਕੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੌਰਾਨ ਇਨ੍ਹਾਂ ਕਾਨੂੰਨਾਂ ਕਿਸਾਨ ਪੱਖੀ ਹੋਣ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਸਾਮਰਾਜੀ ਕੰਪਨੀਆਂ ਦੇ ਪੱਖੀ ਕਾਨੂੰਨ ਹੋਣ ਕਾਰਨ ਇਹ ਕਾਨੂੰਨ ਨਾ ਰੱਦ ਕਰਨ ‘ਤੇ ਭਾਜਪਾ ਬੁਖਲਾਹਟ ‘ਚ ਆਈ ਹੋਈ ਹੈ। ਇਸ ਕਰਕੇ ਕਦੇ ਪੰਜਾਬ ‘ਚ ਅਤੇ ਕਦੇ ਹਰਿਆਣੇ ‘ਚ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਨੂੰ ਉਕਸਾ ਕੇ ਮਾਹੌਲ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਬੁਖਲਾਹਟ ਦਾ ਜਵਾਬ ਉਹ ਸਬਰ ਨਾਲ ਦੇਣ।

Advertisement

       ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਹੋ ਰਹੇ ਅਥਾਹ ਵਾਧੇ ਸਬੰਧੀ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨੂੰ ਲੁੱਟਣ ਲੱਗੀਆਂ ਹੋਈਆਂ ਹਨ। ਤੇਲ ਦੀਆਂ ਕੀਮਤਾਂ ਦੇ ਵਾਧੇ ਪਿੱਛੇ ਸਰਕਾਰ ਕੌਮਾਂਤਰੀ ਮੰਡੀ ਦੇ ਭਾਅ ਕੱਚੇ ਤੇਲ ਦੀਆਂ ਕੀਮਤਾਂ ਵਧਣ ਦਾ ਕਾਰਨ ਦੱਸ ਰਹੀ ਹੈ ਪਰ ਦੋਵੇਂ ਸਰਕਾਰਾਂ ਦਾ ਤੇਲ ‘ਤੇ 70 % ਦੇ ਲਗਪਗ ਇੱਕਲਾ ਟੈਕਸ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਇੱਕ ਦੇਸ਼ ਇੱਕ ਰਾਸ਼ਨ ਦੇ ਨਾਂ ‘ਤੇ ਲਾਗੂ ਕੀਤੇ ਜਾ ਰਹੇ ਫ਼ੈਸਲੇ ਸਬੰਧੀ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰਾਂ ਤੋਂ ਅਧਿਕਾਰ ਖੋਹ ਰਹੀ ਹੈ ਕਿਉਂਕਿ ਸਾਮਰਾਜੀ ਦੇਸ਼ਾਂ ਨਾਲ ਕੀਤੇ ਸਮਝੌਤਿਆਂ ਮੁਤਾਬਕ ਦੇਸ਼ ਦੇ ਲੋਕਾਂ ਨੂੰ ਮਿਲ ਰਹੀਆਂ ਸਬਸਿਡੀਆਂ ਖੋਹਣ ਦਾ ਮਾਮਲਾ ਹੈ। ਸਾਮਰਾਜੀ ਨੀਤੀਆਂ ਮੁਤਾਬਕ ਇਸ ਫ਼ੈਸਲੇ ਰਾਹੀਂ ਰਾਸ਼ਨ ਕਾਰਡਾਂ ਰਾਹੀਂ ਗ਼ਰੀਬਾਂ ਨੂੰ ਮਿਲਦੀਆਂ ਤੁੱਛ ਜਿਹੀਆਂ ਸਹੂਲਤਾਂ ਵੀ ਸਰਕਾਰ ਖੋਹਣ ਜਾ ਰਹੀ ਹੈ। ਖੇਤੀ ਵਿਰੋਧੀ ਕਾਨੂੰਨਾਂ ‘ਚ ਵੀ ਵਪਾਰੀਆਂ ਨੂੰ ਅਨਾਜ ਭੰਡਾਰਨ ਦੀ ਸਮਰੱਥਾ ਤੋਂ ਛੋਟ ਦੇ ਕੇ ਜਿੰਨਾ ਮਰਜ਼ੀ ਅਨਾਜ ਭੰਡਾਰਨ ਦੀ ਖੁੱਲ੍ਹ ਦੇਣਾ ਵੀ ਗਰੀਬਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਦੇ ਅਨਾਜ ਤੋਂ ਵਾਂਝੇ ਕਰਨਾ ਵੀ ਇਸ ਫ਼ੈਸਲੇ ਨਾਲ ਕੜੀ ਜੁੜਦੀ ਹੈ। ਉਨ੍ਹਾਂ ਸਭ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਮੋਰਚਿਆਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

        ਔਰਤ ਜੱਥੇਬੰਦੀ ਦੀ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਮਰਦ ਸਮਾਜ ਪ੍ਰਧਾਨ ਨੇ ਔਰਤਾਂ ਨੂੰ ਪੈਰ ਦੀ ਜੁੱਤੀ, ਗਿੱਚੀ ਪਿੱਛੇ ਮੱਤ, ਘਰਾਂ ਦੀ ਚਾਰਦੀਵਾਰੀ ਦੇ ਅੰਦਰ ਰਹਿਣ ਵਾਲੀਆਂ ਅਤੇ ਮਹਿੰਗੇ ਖਰਚ ਕਰਕੇ ਘਰ ਬਰਬਾਦ ਕਰਨ ਵਾਲੀਆਂ ਆਦਿ ਵੱਖ ਵੱਖ ਨਾਂਵਾਂ ਹੇਠ ਬਦਨਾਮ ਕੀਤਾ ਹੋਇਆ ਹੈ। ਅਸਲ ‘ਚ ਔਰਤਾਂ ਨੂੰ ਬਦਨਾਮ ਕਰਨਾ ਸਰਕਾਰਾਂ ਦੀ ਹੀ ਇੱਕ ਚਾਲ ਹੈ ਕਿ ਜੇ ਔਰਤਾਂ ਸੰਘਰਸ਼ ਦੇ ਮੈਦਾਨਾਂ ‘ਚ ਮਰਦਾਂ ਦੇ ਬਰਾਬਰ ਆ ਗਈਆਂ ਤਾਂ ਸੰਘਰਸ਼ਸ਼ੀਲ ਲੋਕਾਂ ਦੇ ਹੱਕੀ ਸੰਘਰਸ਼ ਅੱਗੇ ਸਰਕਾਰ ਨੂੰ ਹਰ ਹਾਲਤ ਚੁੱਕਣਾ ਪਵੇਗਾ। ਕਿਸਾਨ ਜਥੇਬੰਦੀ ਦੇ ਸੰਘਰਸ਼ਾਂ ‘ਚ ਔਰਤਾਂ ਦੀ ਸ਼ਮੂਲੀਅਤ ਨਾਲ ਅਨੇਕਾਂ ਘੋਲ ਜਿੱਤੇ ਹਨ ਗਏ ਹਨ।

           ਸਟੇਜ ਸੰਚਾਲਨ ਦੀ ਭੂਮਿਕਾ ਬਸੰਤ ਸਿੰਘ ਕੋਠਾ ਗੁਰੂ ਨੇ ਬਾਖੂਬੀ ਨਿਭਾਈ ਅਤੇ ਗੁਰਦੇਵ ਸਿੰਘ ਕਿਸ਼ਨਪੁਰਾ,ਡਾ ਕੁਲਦੀਪ ਸਿੰਘ,ਲੋਕ ਪੱਖੀ ਕਲਾਕਾਰ ਅਜਮੇਰ ਸਿੰਘ ਅਕਲੀਆ,ਤਜਿੰਦਰ ਸਿੰਘ,ਮਨਪ੍ਰੀਤ ਸਿੰਘ ਸਿੰਘੇਵਾਲਾ ਅਤੇ ਮਨਪ੍ਰੀਤ ਕੌਰ ਸਿੰਘੇਵਾਲਾ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

Advertisement
Advertisement
Advertisement
Advertisement
Advertisement
error: Content is protected !!