ਪਿੰਡ ਖੋਰੀ ਦੇ ਲੋਕਾਂ ਨੂੰ ਪੁਲਿਸ ਵੱਲੋ ਬੇਰਹਿਮੀ ਨਾਲ ਕੁੱਟਣ ਅਤੇ ਗ੍ਰਿਫਤਾਰ ਕਰਨ ਦੀ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਿਖੇਧੀ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 1 ਜੁਲਾਈ 2021
ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਤੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਕਿ ਫਰੀਦਾਬਾਦ ਦੇ ਨੇੜੇ ਪਿੰਡ ਖੋਰੀ ਦੇ ਲੋਕਾਂ ਨੂੰ ਉਜਾੜ ਕੇ ਜਗਾ ਖਾਲੀ ਕਰਵਾਉਣ ਦੇ ਸੁਪਰੀਮ ਕੋਰਟ ਦੇ ਨਾਦਰਸਾਹੀ ਤੇ ਲੋਕ ਵਿਰੋਧੀ ਫੈਸਲੇ ਖਿਲਾਫ਼ ਲੋਕਾਂ ਦੀ ਹਮਾਇਤ ਕਰਨ ਪਹੁੰਚੇ ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਦੇ ਪ੍ਰਧਾਨ ਰਵਿੰਦਰ ,ਕਾਰਕੁਨ ਰਾਜਵੀਰ ਅਤੇ ਪਿੰਡ ਦੇ ਹੋਰਾ ਲੋਕਾਂ ਨੂੰ ਪੁਲਿਸ ਵੱਲੋ ਬੇਰਹਿਮੀ ਨਾਲ ਕੁੱਟਣ ਅਤੇ ਗ੍ਰਿਫਤਾਰ ਕਰਨ ਦੀ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨਿਖੇਧੀ ਕਰਦੀ ਹੈ ।
ਸੂਬਾਈ ਆਗੂਆਂ ਨੇ ਕਿਹਾ ਕਿ ਆਜਾਦ ਭਾਰਤ ਅੰਦਰ ਅੱਜ ਵੀ ਲੋਕ ਬੇਘਰੇ ਹਨ ਜਿਹੜੇ ਫੁੱਟਪਾਥਾਂ ਤੇ ਸੌਣ ਲਈ ਮਜ਼ਬੂਰ ਹਨ ਉਹਨਾ ਲੋਕਾਂ ਲਈ ਘਰਾਂ ਦਾ ਪ੍ਰਬੰਧ ਕਰਨ ਦੀ ਬਜਾਏ ਵਸਦੇ ਰਸਦੇ ਪਿੰਡਾ ਨੂੰ ਸੁਪਰੀਮ ਕੋਰਟ ਦੇ ਹੁਕਮਾ ਰਾਹੀ ਬੇਰਹਿਮੀ ਤੇ ਜਬਰੀ ਨਾਲ ਉਜਾੜਿਆਂ ਜਾ ਰਿਹਾ ਹੈ ਇਹ ਸਾਫ ਹੈ ਸਰਕਾਰ ਵਿਕਾਸ ਦੇ ਨਾਂ ਥੱਲੇ ਗਰੀਬ ਲੋਕਾਂ ਦਾ ਵਿਨਾਸ਼ ਕਰ ਰਹੀ ਹੈ ਅਤੇ ਜਗੀਰਦਾਰਾਂ ,ਦਲਾਲ ਸਰਮਾਏਦਾਰਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਵਿਕਾਸ ਲਈ ਹੱਕੀ ਸੰਘਰਸ਼ ਨੂੰ ਕੁਚਲਣ ਦੇ ਰਾਹ ਪਈ ਹੈ ਮਜ਼ਦੂਰ ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕੀਤੇ ਆਗੂਆਂ ਸਮੇਤ ਪਿੰਡ ਖੋਰੀ ਦੇ ਲੋਕਾਂ ਨੂੰ ਤੁੰਰਤ ਰਿਹਾਅ ਕੀਤਾ ਜਾਵੇ ਅਤੇ ਦਰਜ ਕੀਤੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ ਖੋਰੀ ਪਿੰਡ ਦੇ ਲੋਕਾਂ ਨੂੰ ਉਜਾੜਣ ਦੇ ਲਏ ਫੈਸਲੇ ਨੂੰ ਸੁਪਰੀਮ ਕੋਰਟ ਤੁੰਰਤ ਵਾਪਸ ਲਵੇ ਖੋਰੀ ਪਿੰਡ ਦੇ ਲੋਕਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪੂਰਨ ਹਮਾਇਤ ਕਰਦੀ ਹੈ