ਆਂਗਣਵਾੜੀ ਮੁਲਾਜ਼ਮ ਨੇਵਿਭਾਗੀ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਕੀਤੀ ਮੀਟਿੰਗ

Advertisement
Spread information

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਹੋਈ: ਊਸ਼ਾ  ਰਾਣੀ

ਹਰਪ੍ਰੀਤ ਕੌਰ ਬਬਲੀ, ਸੰਗਰੂਰ , 1 ਜੁਲਾਈ  2022

ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਹੈਲਪਰ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਜੀ ਦੀ ਅਗਵਾਈ ਵਿਚ ਵਿਭਾਗੀ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸ੍ਰੀ  ਵੀਪੁਲ ਉਜਵਲ ਜੀ ਨਾਲ ਹੋਈ । ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਸ਼ਾਮਿਲ ਸਨ ।ਜੱਥੇਬੰਦੀ ਵੱਲੋਂ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਗੁਰਮੇਲ ਕੌਰ ਸਿੰਦਰ ਕੌਰ ਬੜੀ ਸ਼ਾਮਿਲ ਸਨ ।ਜੱਥੇਬੰਦੀ ਵੱਲੋਂ ਆਪਣੀਆ ਹੱਕੀ ਅਤੇ ਜਾਇਜ ਮੰਗਾਂ  ਉਤੇ ਖੁਲ ਕੇ ਚਰਚਾ ਕੀਤੀ ਗਈ ਅਤੇ  ਮੀਟਿੰਗ ਹਾਂ ਪੱਖੀ  ਰਹੀ ।ਮੀਟਿੰਗ ਵਿੱਚ ਭਰਤੀ ਸਬੰਧੀ ਤਰੁਟੀਆਂ ਉੱਤੇ ਚਰਚਾ ਕਰ ਕੇ ਇਕ ਹਫਤੇ ਦਾ ਸਮਾਂ ਲਿਆ ਗਿਆ ਹੈ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ । ਤਿੰਨ ਤੋਂ ਛੇ ਸਾਲਾਂ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰਾਂ ਵਿੱਚ ਯਕੀਨੀ ਬਣਾਇਆ ਜਾਵੇ । ਵਰਕਰਾਂ ਹੈਲਪਰਾਂ ਨੂੰ ਰਿਸਕਵਰ ਬੀਮਾ ਵਿੱਚ ਜੋੜਿਆ ਜਾਵੇ । ਗਲਤ ਭਾਰਤੀਆ ਅਤੇ  ਬਦਲੀਆਂ ਲਈ ਤੁਰੰਤ ਜਾਂਚ ਕਰਕੇ ਹੱਲ ਕੀਤਾ ਜਾਵੇ।ਕੱਟਿਆ ਮਾਨਭੱਤਾ ਲਾਗੂ ਕੀਤਾ ਜਾਵੇ ।

Advertisement
Advertisement
Advertisement
Advertisement
Advertisement
Advertisement
error: Content is protected !!