ਚਾਰ ਸਾਲਾ ਮਾਸੂਮ ਬੱਚੀ ਅਤੇ ਇੱਕ ਹੋਰ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਦੇ ਦੋ ਮਾਮਲੇ ਆਏ ਸਾਹਮਣੇ

Advertisement
Spread information

ਚਾਰ ਸਾਲਾ ਮਾਸੂਮ ਬੱਚੀ  ਅਤੇ ਇੱਕ ਹੋਰ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਦੇ ਦੋ ਮਾਮਲੇ ਆਏ ਸਾਹਮਣੇ  

ਬਲਵਿੰਦਰ ਪਾਲ, ਪਟਿਆਲਾ, 1 ਜੁਲਾਈ  2021
        ਮਾਸੂਮ ਬੱਚੀਆਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਨ੍ਹਾਂ ਨਾਲ ਹਰਕਤਾਂ ਕਰਨ ਦੇ ਦੋ ਮਾਮਲੇ ਸਾਹਮਣੇ ਆਏ ਹਨ । ਮਾਸੂਮ ਬੱਚੀਆਂ ਨੂੰ ਅਸ਼ਲੀਲ ਵੀਡੀਓ ਦਿਖਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਪੁਲੀਸ ਨੇ ਬੇਸ਼ੱਕ ਦੀ ਮੁਕੱਦਮੇ ਦਰਜ ਕਰ ਲਏ ਹਨ ਪਰ ਸਾਡੇ ਸਮਾਜ  ‘ਚ  ਲੜਕੀਆਂ ਦੀ ਸੁਰੱਖਿਆ ਦਾ ਸਵਾਲ ਫਿਰ ਸਾਹਮਣੇ ਖੜ੍ਹਾ ਹੋ ਗਿਆ ਹੈ। ਇਹ ਦੋਵੇਂ ਘਟਨਾਵਾਂ ਪਟਿਆਲੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀਆਂ ਹਨ । 
           ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਭਾਦਸੋਂ ਦੇ ਏ ਐੱਸ ਆਈ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਪਿੰਡ ਖਨੌੜਾ ਥਾਣਾ ਭਾਦਸੋਂ ਦਰਮਿਆਨੀ ਰਾਤ ਨੂੰ ਉਕਤ ਦੋਸ਼ੀ ਨੇ ਮੁਦਈ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਲੜਕੀ ਉਮਰ ਕਰੀਬ 14 ਸਾਲਾ ਨਾਬਾਲਗ  ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਿਸ ਕਰਕੇ ਮੁਕੱਦਮਾ ਦਰਜ ਦਰਜ ਰਜਿਸਟਰ ਹੋਇਆ ਹੈ ।
          ਇਸੇ ਤਰ੍ਹਾਂ ਦਾ ਮਾਮਲਾ ਥਾਣਾ ਗੰਢਿਆਂ ਖੇੜੀ  ਵਿੱਚ ਵੀ ਦਰਜ ਹੋਇਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਥਾਣੇਦਾਰ ਨੇ ਦੱਸਿਆ  ਕਿ ਮਰਦਾਨਾ ਸਿੰਘ ਪੁੱਤਰ ਜਸਵੀਰ ਸਿੰਘ ਨਿਵਾਸੀ ਗੋਪਾਲਪੁਰ ਥਾਣਾ ਖੇੜੀ ਗੰਡਿਆ  ਨੇ ਬੀਤੇ ਦਿਨੀਂ ਮੁਦਈ ਦੀ ਲੜਕੀ ਉਮਰ ਕਰੀਬ ਚਾਰ ਸਾਲਾ ਮਾਸੂਮ ਅਤੇ ਇਕ ਹੋਰ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਅਸ਼ਲੀਲ ਹਰਕਤਾਂ ਕੀਤੀਆਂ ਹਨ । ਜਿਸ ਕਰ ਕੇ ਥਾਣਾ ਖੇੜੀ ਗੰਡਿਆਂ ਵਿਚ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ  ।
Advertisement
Advertisement
Advertisement
Advertisement
Advertisement
error: Content is protected !!