ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ ’ਤੇ ਕਵਿਤਾਵਾਂ ਰਾਹੀ ਪਾਇਆ ਚਾਨਣ-ਨਿਖਿਲ ਰੰਜਨ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 29 ਜੂਨ 2021
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਜਰਾਂ ਬਲਾਕ ਸੁਨਾਮ -2 ਵਿਖੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਕੋਵਿਡ 19 ਦੇ ਮੱਦੇਨਜ਼ਰ ਆਨਲਾਈਨ ਕਰਵਾਏ ਗਏ। ਇਹ ਜਾਣਕਾਰੀ ਸਕੂਲ ਦੇ ਪਿ੍ਰੰਸੀਪਲ ਨਿਖਿਲ ਰੰਜਨ ਮੋਂਡਲ ਨੇ ਦਿੱਤੀ।
ਪਿ੍ਰੰਸੀਪਲ ਨੇ ਕਿਹਾ ਕਿ ਕਵਿਤਾ ਉਚਾਰਨ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ’ਤੇ ਆਪਣੀਆਂ ਕਵਿਤਾਵਾਂ ਰਾਹੀਂ ਚਾਨਣਾ ਪਾਇਆ। ਉਨਾਂ ਕਿਹਾ ਕਿ ਵਿਦਿਆਰਥੀਆਂ ਨੇ ਕਵਿਤਾਵਾਂ ਵਿਚ ਗੁਰੂ ਜੀ ਦੀ ਕੁਰਬਾਨੀ ਤੇ ਫਲਸਫ਼ੇ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨਾ ਕਿਹਾ ਕਿ ਕਵਿਤਾ ਉਚਾਰਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਲਵਪੀ੍ਰਤ ਸਿੰਘ ਨੇ ਦੂਸਰਾ ਸਥਾਨ ਰਣਬੀਰ ਸਿੰਘ ਨੇ ਅਤੇ ਤੀਸਰਾ ਸਥਾਨ ਮਨਪ੍ਰੀਤ ਕੌਰ ਤੇ ਲਵਜੋਤ ਸਿੰਘ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ।
ਉਨਾਂ ਕਿਹਾ ਕਿ ਜੇਤੂ ਸਾਰੇ ਹੀ ਵਿਦਿਆਰਥੀ ਸੱਤਵੀਂ ਜਮਾਤ ਨਾਲ ਸਬੰਧਤ ਹਨ। ਨੋਡਲ ਅਧਿਆਪਕ ਨਾਇਬ ਸਿੰਘ ਅਤੇ ਗਾਇਡ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਕਵਿਤਾ ਉਚਾਰਨ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਜੇਤੂ ਵਿਦਿਆਰਥੀਆਂ ਨੰੂ ਮੁਬਾਰਕਬਾਦ ਦਿੱਤੀ।