ਲਿਖਤੁਮ ਸਤਵਿੰਦਰ ਸੱਤੀ *
ਵਿਸ਼ਾ-ਵਿਦੇਸ਼ੀ @ ਲੋਕਲ ਧੋਖੇਬਾਜ਼ ਲਾੜਿਆਂ ਹੱਥੋਂ ਸਤਾਈਆਂ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਬੇਘਰ ਧੀਆਂ ਵੱਲ ਇੱਕ ਝਲਕ ਧਿਆਨ ਦੇਣ ਸਬੰਧੀ
ਕੈਪਟਨ ਸਾਹਿਬ ! ਅਸੀਂ ਪੰਜਾਬ ਦੀਆਂ ਉਹ ਅਭਾਗਣ ਧੀਆਂ ਹਾਂ ਜਿਨ੍ਹਾਂ ਨੂੰ ਸਹੁਰਿਆਂ ਨੇ ਕੁਝ ਦਿਨ ਕੁਝ ਮਹੀਨੇ ਜਾਂ ਕੁਝ ਸਾਲ ਵਰਤਣ ਤੋਂ ਬਾਅਦ ਰੁਲਣ ਲਈ ਛੱਡ ਦਿੱਤਾ। ਕਈਆਂ ਦੇ ਪਤੀ ਇੱਜ਼ਤਾਂ ਨਾਲ ਖੇਡ ਕੇ ਵਿਦੇਸ਼ ਭੱਜ ਗਏ ਅਤੇ ਕੋਈ ਹੋਰ ਜ਼ਨਾਨੀਆਂ ਨੂੰ ਲੈ ਕੇ ਸ਼ਰੇਆਮ ਘੁੰਮ ਰਹੇ ਹਨ। ਪ੍ਰਸ਼ਾਸਨ ਦਾ ਅਕਸ ਖ਼ਰਾਬ ਹੋ ਚੁੱਕਿਆ ਹੈ। ਪੰਜਾਬ ਇੱਕ ਕੁੜੀ ਮਾਰ ਸੂਬਾ ਬਣਦਾ ਰਿਹਾ ਹੈ। ਪੰਜਾਬ ਦੀਆਂ ਧੀਆਂ ਨੂੰ ਹਨੀਮੂਨ ਲਈ ਵਰਤਿਆ ਜਾਂਦਾ ਹੈ। ਇਹ ਕੋਈ ਕਿਸੇ ਰਾਜਨੀਤਕ ਪਾਰਟੀ ਦਾ ਮੁੱਦਾ ਨਹੀਂ ਹੈ। ਕਿਹੜੇ ਪੰਜਾਬ ਦੇ ਬਾਪ ਬਣੇ ਬੈਠੇ ਹੋ ਤੁਸੀਂ। ਤੁਹਾਡੀਆਂ ਧੀਆਂ ਕੋਲ ਰਹਿਣ ਲਈ ਘਰ ਨਹੀਂ ਹੈ। ਪਹਿਨਣ ਲਈ ਕੱਪੜਾ ਨਹੀਂ , ਖਾਣ ਲਈ ਖਾਣਾ ਨਹੀਂ ਹੈ । ਬੱਚਿਆਂ ਦੀਆਂ ਫੀਸਾਂ ਭਰਨ ਲਈ ਪਤਾ ਨਹੀਂ ਕੀ ਹੱਥ ਕੰਡ ਅਪਣਾਉਣੇ ਪੈਂਦੇ ਹਨ। ਫੌਜੀਆਂ ਦੀਆਂ ਧੀਆਂ, ਭੈਣਾਂ , ਸ਼ਹੀਦਾਂ ਦੀਆਂ ਧੀਆਂ ਤੱਕ ਰੁਲ਼ ਰਹੀਆਂ ਹਨ। ਸਾਡੇ ਬਾਪ ! ਸਾਡੇ ਭਰਾਵਾਂ ਦੇ ਸਿਰ ਤੇ ਹੀ ਤੁਸੀਂ ਆਰਾਮ ਦੀ ਨੀਂਦ ਸੌਂ ਰਹੇ ਹੋ ਅਤੇ ਤੁਹਾਡੀ ਪੁਲਿਸ ਦੋ ਦੋ ਸਾਲ ਤੱਕ ਉਨ੍ਹਾਂ ਧੀਆਂ ਦੀ ਐਫ ਆਰ ਆਈ ਨਹੀਂ ਕੱਟਦੀ ।
ਉਹੀ ਸਾਬਕਾ ਫੌਜੀ ਪਿਤਾ ਫਿਰ ਧੀਆਂ ਦੇ ਇੰਸਾਫ ਲਈ ਫਿਰ ਥਾਣੇਦਾਰ ਅੱਗੇ ਹੱਥ ਜੋੜਦਾ ਹੈ । ਇੱਥੇ ਮੈਂ ਸਾਰੀ ਪੁਲਿਸ ਦੀ ਗੱਲ ਨਹੀਂ ਕੀਤੀ 80% ਪੁਲਿਸ ਦੀ ਗੱਲ ਕੀਤੀ ਹੈ) ।
ਕੈਪਟਨ ਸਾਹਿਬ ! ਅਸੀਂ ਵੋਟਾਂ ਪਾਉਣ ਜਾਂ ਬੱਚੇ ਪੈਦਾ ਕਰਨ ਲਈ ਨਹੀਂ ਬਣੀਆਂ। ਸਾਨੂੰ ਹੱਕ ਦਿਓ ਸਾਡੇ। ਸਾਨੂੰ ਘਰ ਚਾਹੀਦੇ ਨੇ ਸਾਨੂੰ ਰੁਜ਼ਗਾਰ ਚਾਹੀਦਾ, ਆਈ ਫੋਨ ਨਹੀਂ ਚਾਹੀਦਾ।
ਜਦ ਸੰਵਿਧਾਨ ਵਿੱਚ ਲਿਖਿਆ ਹੈ ਕਿ ਨੂੰ ਸਹੁਰੇ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਤਾਂ ਉਹ ਘਰ ਵਿੱਚ ਵੜਨ ਲਈ ਅਦਾਲਤਾਂ ਦੇ ਧੱਕੇ ਕਿਉਂ ਖਾਣੇ ਪੈਂਦੇ ਹਨ।ਕਈ ਕੁੜੀਆਂ ਤਾਂ ਘਰ ਵਿਚ ਵੜਨ ਦੇ ਅਦਾਲਤਾਂ ਦੇ ਹੁਕਮਾਂ ਦੀਆਂ ਕਾਪੀਆਂ ਵੀ ਲੈ ਚੁੱਕੀਆਂ ਹਨ । ਪਰ ਫਿਰ ਵੀ ਉਨ੍ਹਾਂ ਨੂੰ ਘਰ ਅੰਦਰ ਵੜਨ ਨਹੀਂ ਦਿੱਤਾ ਜਾਂਦਾ। ਕਿਉਂਕਿ ਸਹੁਰਿਆਂ ਨੇ ਘਰ ਅਤੇ ਬਾਕੀ ਜਾਇਦਾਦਾਂ ਦੂਜੇ ਦਿਉਰਾਂ ਅਤੇ ਨਨਾਣਾਂ ਦੇ ਨਾਮ ਕਰ ਦਿੱਤੀਆਂ ਹਨ।
ਫਿਰ ਬੇਦਖਲੀ ਰੋਜ਼ ਅਖ਼ਬਾਰਾਂ ਵਿਚ ਛਪਦੇ ਇਸ਼ਤਿਹਾਰ ਅਤੇ ਰੋਜ਼ ਸੜਦੀਆਂ ਜਾਂ ਆਤਮ ਹੱਤਿਆਵਾਂ ਕਰਦੀਆਂ ਧੀਆਂ।ਕੈਪਟਨ ਸਾਹਿਬ ਮੇਰੀ ਇਹ ਚਿੱਠੀ ਪੜ੍ਹ ਕੇ ਕੂੜਾਦਾਨ ਵਿੱਚ ਨਾ ਸੁੱਟ ਦੇਣਾ। ਇੱਕ ਵਾਰ ਸਾਡੇ ਵਾਰੇ ਸੋਚਿਓ ਜ਼ਰੂਰ। ਕਿਉਂਕਿ ਤੁਸੀਂ ਜਾਣਦੇ ਹੈ ਕਿ ਜਿਸ ਘਰ ਜਾਂ ਦੇਸ਼ ਦੀਆਂ ਧੀਆਂ ਦੁਖੀ ਅਤੇ ਬੇਸਹਾਰਾ ਹੋਣ ਉਸ ਨੂੰ ਉੱਜੜਦਿਆਂ ਬਹੁਤੀ ਦੇਰ ਨਹੀਂ ਲਗਦੀ। ਤੁਸੀਂ 33-33 ਗਜ਼ ਵਾਲੇ ਗਰੀਬਾਂ ਦੀ ਗੱਲ ਕੀਤੀ ਹੈ । ਸਾਡੇ ਤੋਂ ਗਰੀਬ ਕੌਣ ਹੈ। ਉਨ੍ਹਾਂ ਕੋਲ ਤੇ ਝੁੱਗੀਆਂ ਵੀ ਨੇ ਸਾਡੇ ਕੋਲ ਤੇ ਉਹ ਵੀ ਨਹੀਂ।ਇੱਕ ਵਾਰ ਦਿਓ ਸਾਨੂੰ ਮਿਲਣ ਦਾ ਸਮਾਂ ਦੱਸੀਏ ਤੁਹਾਨੂੰ ਆਪਣੇ ਦਰਦ ਦੀ ਕਹਾਣੀ। ਨੌਜਵਾਨ ਚਿੱਟੇ ਨੇ ਖਾ ਲਏ, ਧੀਆਂ ਕਚਹਿਰੀਆਂ ਦੇ ਧੱਕਿਆਂ ਨੇ। ਇਨ੍ਹਾਂ ਦੇ ਮਾਂ ਬਾਪ ਬੱਚਿਆਂ ਦੇ ਗਮ ਨੇ ਖਾ ਲਏ। ਹਰ ਕਿਸੇ ਕੋਲ ਮੋਤੀ ਮਹਿਲ ਨਹੀਂ ਹੈ ਰਾਜਾ ਸਾਹਿਬ। ਜਾਗੋ, ਆਪਣਾ ਫਰਜ਼ ਪਛਾਣੋ। ਮੇਰੀ ਇਸ ਚਿੱਠੀ ਤੇ ਵਿਚਾਰ ਕਰੋ। ਸਾਡੀਆਂ ਮੰਗਾਂ ਦੀ ਪੂਰਤੀ ਕਰੋ।
1) ਰਹਿਣ ਲਈ ਸਹੁਰੇ ਘਰ ਅੰਦਰ ਛੱਡ ਦਿਓ।
2) ਵਿਆਹ ਤੋਂ ਬਾਅਦ ਬੇਦਖਲੀ ਕਰਨ ਵਾਲਿਆਂ ਉਪਰ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਹੋਵੇ। ਇਸ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ।
3) ਸਾਨੂੰ ਸਾਡੀ ਯੋਗਤਾ ਦੇ ਆਧਾਰ ਤੇ ਰੋਜ਼ਗਾਰ ਦਿਓ।
4) ਸਰਕਾਰ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕੇ। 5) ਘਰ ਵਿੱਚ ਵੜਨ ਲਈ ਅਦਾਲਤਾਂ ਤੋਂ ਹੁਕਮ ਲੈ ਚੁੱਕੀਆਂ ਧੀਆਂ ਦੀ ਸੁਣਵਾਈ ਕਰੋ।
6 ਵਿਦੇਸ਼ੀ ਠੱਗ ਲਾੜੇ ਅਤੇ ਲਾੜੀਆਂ ਨੂੰ ਵਾਪਸ ਲਿਆਓ। 7) ਚੱਲਦੇ ਕੇਸ ਦੌਰਾਨ ਬਦਲੀ ਸੰਪਤੀ ਤੁਰੰਤ ਰੱਦ ਕਰੋ। ਜਿਸ ਦਾ ਨਾਟਕ ਰਚਿਆ ਜਾਂਦਾ ਹੈ | ਇਸਦਾ ਸਬੂਤ ਹੈ
8) ਸਾਡੇ ਸਾਰੇ ਨੀਲੇ ਕਾਰਡ, ਪੀਲੇ ਕਾਰਡ , ਡਾਕਟਰੀ ਸਹਾਇਤਾ ਜਾਂ ਹੋਰ ਉਹ ਸਹੂਲਤਾਂ ਮਿਲਣ (ਕੈਪਟਨ ਸਾਹਿਬ ਧੀਆਂ ਨੂੰ ਸਿਰਫ ਵੋਟ ਬੈਂਕ ਲਈ ਨਾ ਵਰਤ, ਸਾਡੇ ਦੁੱਖੜੇ ਸੁਣ। ਨਹੀਂ ਤਾਂ ਧੀਆਂ ਉੱਜੜੀਆਂ ਤੇ ਘਰ ਉੱਜੜਿਆ ਸਮਝੋ।
ਵੱਲੋਂ ਸਤਵਿੰਦਰ ਕੌਰ ਸੱਤੀ
ਮੁੱਖ ਇੰਚਾਰਜ
ਅਬ ਨਹੀਂ ਵੈੱਲਫੇਅਰ ਸੁਸਾਇਟੀ ਰਜਿ ਲੁਧਿਆਣਾ।
ਫੋਨ ਨੰਬਰ 7710166278