ਕਿਸਾਨ ਆਗੂ ਮਨਜੀਤ ਰਾਜ ਨੂੰ ਸਦਮਾ, ਭਰਾ ਦਾ ਦਿਹਾਂਤ
ਕਿਸਾਨ,ਮੁਲਾਜ਼ਮ,ਮਜਦੂਰ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪਰਦੀਪ ਕਸਬਾ , ਬਰਨਾਲਾ , 25, ਜੂਨ 2021
ਸੰਯੁਕਤ ਮੋਰਚਾ ਪੰਜਾਬ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ ਦੇ ਛੋਟੇ ਭਰਾ ਭੂਸ਼ਣ ਕੁਮਾਰ (46) ਵਾਸੀ ਹੰਢਿਆਇਆ ਦਾ ਦਿਹਾਂਤ ਹੋ ਗਿਆ । 20 ਜੂਨ ਨੂੰ ਭੂਸ਼ਣ ਕੁਮਾਰ ਦਾ ਦਿਹਾਂਤ ਹੋ ਗਿਆ ਸੀ । ਭੋਗ ਤੇ ਸ਼ਰਧਾਂਜਲੀ ਸਮਾਗਮ 30 ਜੂਨ ਬੁੱਧਵਾਰ ਨੂੰ ਗੁਰਦਵਾਰਾ ਸਾਹਿਬ ਪਿੰਡ ਹੰਢਿਆਇਆ ਵਿਖੇ ਹੋਵੇਗਾ।
ਸੰਯੁਕਤ ਮੋਰਚਾ ਵਿੱਚ ਸ਼ਾਮਲ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਮਨਜੀਤ ਰਾਜ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਰਿਵਾਰ ਦੇ ਨਜਦੀਕੀ ਮਿੱਤਰ ਡਾਕਟਰ ਜਗਰਾਜ ਸਿੰਘ ਟੱਲੇਵਾਲ ਨੇ ਦੱਸਿਆ ਕਿ ਮਨਜੀਤ ਰਾਜ ਹੁਰੀਂ ਤਿੰਨ ਭਰਾ ਸਨ ਜਿਨ੍ਹਾ ‘ਚੋਂ ਇੱਕ ਭਰਾ ਦੀ ਪਿਛਲੇ ਸਾਲ ਭਰ ਜੁਆਨੀ ਵਿੱਚ ਮੌਤ ਹੋ ਗਈ ਸੀ ਅਤੇ ਦੂਸਰੇ ਭਰਾ ਦਾ ਹੁਣ ਦਿਹਾਂਤ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਮਨਜੀਤ ਰਾਜ ਹੁਰਾਂ ਦਾ ਪਰਿਵਾਰ ਇੱਕ ਮਿਹਨਤੀ ਤੇ ਇਮਾਨਦਾਰ ਪਰਿਵਾਰ ਹੈ ਜੋ ਕਿਰਤ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਇਆ ਹੈ ਪਰ ਇੱਕ ਸਾਲ ਵਿੱਚ ਦੋ ਭਰਾਵਾਂ ਦਾ ਬੇਵਕਤੀ ਵਿਛੋੜਾ ਬਹੁਤ ਮੰਦਭਾਗਾ ਹੈ।
ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਆਪਣੀ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਆਗੂ ਮਨਜੀਤ ਰਾਜ ਬਹੁਤ ਅਹਿਮ ਰੋਲ ਨਿਭਾ ਰਿਹਾ ਹੈ ਜੋ 26 ਨਵੰਬਰ ਨੂੰ ਕਿਸਾਨ ਕਾਫਲੇ ਸੰਗ ਮੋਟਰਸਾਈਕਲ ‘ਤੇ ਦਿੱਲੀ ਪਹੁੰਚ ਗਿਆ ਸੀ ਤੇ ਉਸਦਾ ਭਰਾ ਪਰਿਵਾਰ ਦੀ ਦੇਖ ਰੇਖ ਕਰ ਰਿਹਾ ਸੀ।
ਮਨਜੀਤ ਰਾਜ ਨੇ ਦੱਸਿਆ ਕਿ ਉਸਦੇ ਭਰਾ ਭੂਸ਼ਨ ਕੁਮਾਰ ਨੂੰ ਪਹਿਲਾਂ ਕੋਈ ਗੰਭੀਰ ਬਿਮਾਰੀ ਨਹੀਂ ਸੀ ਪਰ ਮਹੀਨਾਂ ਕੁ ਪਹਿਲਾਂ ਬਿਮਾਰ ਹੋਇਆ ਤੇ ਉਸਦਾ ਦਿਹਾਂਤ ਹੋ ਗਿਆ।ਉਨ੍ਹਾਂ ਕਿਹਾ ਕਿ ਸਾਡੇ ਮਨੁੱਖ ਦੋਖੀ ਪ੍ਰਬੰਧ ਵੱਲੋਂ ਥੋਪੀਆਂ ਜਾ ਰਹੀਆਂ ਬਿਮਾਰੀਆਂ ਕਾਰਨ ਬੇਵਕਤੀ ਮੌਤਾਂ ਹੋ ਰਹੀਆ ਹਨ।ਭੂਸ਼ਨ ਕੁਮਾਰ ਦਾ ਪੁੱਤਰ ਵੈਟਨਰੀ ਡਾਕਟਰ ਦੀ ਪੜ੍ਹਾਈ ਕਰ ਰਿਹਾ ਹੈ।
ਮਨਜੀਤ ਰਾਜ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ,ਸੂਬਾ ਸਕੱਤਰ ਗੁਰਮੀਤ ਸਿੰਘ ਮਹਿਮਾ,ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ,ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ,ਜਿਲ੍ਹਾ ਸਕੱਤਰ ਰਾਜੀਵ ਕੁਮਾਰ,ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਠੁੱਲੀਵਾਲ,ਸਕੱਤਰ ਸੋਹਣ ਸਿੰਘ ਮਾਝੀ,ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਜੁਗਰਾਜ ਸਿੰਘ ਟੱਲੇਵਾਲ,ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਨਵਕਿਰਨ ਪੱਤੀ,ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਬਲਵੰਤ ਉੱਪਲੀ,ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਚਮਕੌਰ ਸਿੰਘ ਨੈਣੇਵਾਲ,ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਗੋਰਾ ਸਿੰਘ ਢਿੱਲਵਾਂ,ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜਗਸੀਰ ਸਿੰਘ,ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਨਿਰਭੈ ਸਿੰਘ ਛੀਨੀਵਾਲ,ਤਰਕਸ਼ੀਲ ਸੁਸਾਇਟੀ ਭਾਰਤ ਦੇ ਅਮਿੱਤ ਮਿੱਤਰ,ਇਨਕਲਾਬੀ ਜਮਹੂਰੀ ਮੋਰਚਾ ਦੇ ਸਵਰਨਜੀਤ ਸਿੰਘ ਸੰਗਰੂਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।