100 ਦਿਨ ਧਰਨੇ ਦੇ ਪੂਰੇ ਹੋਣ ‘ਤੇ ਭੜਕੀਆਂ ਆਂਗਣਵਾੜੀ ਵਰਕਰਾਂ

Advertisement
Spread information

ਪ੍ਰੀ ਪ੍ਰਾਇਮਰੀ ਸਿੱਖਿਆ ਆਂਗਣਵਾੜੀ ਦਾ ਅਧਿਕਾਰ” ਇਸ ਸਬੰਧੀ ਮੁੜ ਵਿਚਾਰ ਕਰੇ ਸਰਕਾਰ : ਅੰਮ੍ਰਿਤਪਾਲ ਕੌਰ  

 ਆਂਗਣਵਾੜੀ ਕੇਂਦਰਾਂ ਦੀਆਂ ਰੌਣਕਾਂ ਵਾਪਿਸ ਲੈਣ ਲਈ 100 ਦਿਨ  ਪੱਕਾ ਮੋਰਚੇ ਦੇ ਨਾਲ

ਹਰਪ੍ਰੀਤ ਕੌਰ ਬਬਲੀ ਸੰਗਰੂਰ, 24 ਜੂਨ  2021

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਪਿਛਲੇ17 ਮਾਰਚ ਤੋਂ ਲਗਾਤਾਰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਜੀ ਦੇ ਘਰ ਅੱਗੇ  ਲੱਗੇ ਪੱਕੇ ਮੋਰਚੇ ਨੂੰ ਅੱਜ ਪੂਰੇ ਸੌ ਦਿਨ ਹੋ ਗਏ ਹਨ ਅਤੇ ਸੌ ਦਿਨ ਪੂਰੇ ਹੋਣ ਤੇ ਰੋਸ ਮੁਜ਼ਾਹਰਾ ਕਰਨ ਦੇ ਲਈ ਅੱਜ ਐਨਕ ਦੇ ਕੇ ਅਾਪਣਾ ਰੋਸ ਪ੍ਰਦਰਸ਼ਨ ਜ਼ਾਹਰ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਤਾਂ ਕਿ ਸਰਕਾਰ ਨੂੰ ਸਾਫ਼ ਦਿਖਾਈ ਦੇ ਸਕੇ ਕਿ ਉਸ ਦੀਆਂ ਧੀਆਂ ਭੈਣਾਂ ਉਸ ਦੇ ਦਰ ਤੇ ਆਪਣੇ ਅਧਿਕਾਰ ਮੰਗਣ ਆਈਆਂ ਹਨ  ।ਅਧਿਕਾਰਾਂ ਦੀ ਰਾਖੀ ਲਈ ਦਿਨ ਰਾਤ ਤੋਂ ਪਿਛਲੇ ਨੜਿੱਨਵੇ ਦਿਨਾਂ ਤੋਂ ਉਸ ਦੇ ਘਰ ਅੱਗੇ ਬੈਠੀਆਂ ਹਨ ।

Advertisement

         ਸੂਬਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਅਤੇ ਸਕੱਤਰ ਜਸਵਿੰਦਰ ਕੌਰ ਦਾਤੇਵਾਸ ਨੇ ਕਿਹਾ ਕਿ  ਆਈਸੀਡੀਐਸ ਸਕੀਮ ਪਿਛਲੇ 46 ਸਾਲਾਂ ਤੋਂ ਕੰਮ ਕਰ ਰਹੀ ਹੈ  ।1975 ਵਿੱਚ ਸ਼ੁਰੂ ਕੀਤੀ ਗਈ। ਇਸ ਸਕੀਮ ਵਿੱਚ 0 ਤੋਂ  6 ਸਾਲ ਦੇ ਬੱਚਿਆਂ ਦੀ ਮੁੱਢਲੀ ਦੇਖਭਾਲ ਅਤੇ ਗਰਭਵਤੀ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ  ਸਮੁੱਚੀਆਂ ਬਾਲ ਵਿਕਾਸ ਸੇਵਾਵਾਂ ਸਕੀਮ ਵਿੱਚ ਪ੍ਰੀ ਪ੍ਰਾਇਮਰੀ ਛੇ ਸੇਵਾਵਾਂ ਵਿਚੋਂ ਇਕ ਹੈ  । ਆਂਗਨਵਾੜੀ ਵਰਕਰਾਂ ਜੋ ਸਮੁੱਚੀਆਂ ਬਾਲ ਵਿਕਾਸ ਸੇਵਾਵਾਂ ਪ੍ਰਦਾਨ ਕਰਦੀਆਂ ਹਨ। । ਕਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਫਰੰਟ ਲਾਈਨ ਉੱਤੇ ਕਰੋਨਾ ਯੋਧਿਆਂ ਦੇ ਰੂਪ ਵਿੱਚ ਮਾਰਚ 2020 ਤੋਂ  ਆਂਗਣਵਾੜੀ ਵਰਕਰਾਂ ਹੈਲਪਰਾਂ ਇਸ ਮਹਾਂਮਾਰੀ ਉੱਤੇ ਰੋਕ ਲਈ ਫਰੰਟ ਲਾਈਨ ਉੱਤੇ ਡਟੀਆਂ ਹੋਈਆਂ ਹਨ |

       ਉਨ੍ਹਾਂ ਨੇ ਕਿਹਾ ਕਿ  ਚੋਣਾਂ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ  ਨੇ  ਘੱਟੋ ਘੱਟ ਉਜਰਤ ਦੇਣ ਦੀ ਗੱਲ ਕੀਤੀ ਸੀ ਪਰ ਅੱਜ ਘੜੀ ਉਹ ਹੈ ਕਿ ਪੰਜਾਬ ਸਰਕਾਰ ਨੇ ਦਿੱਤਾ ਹੋਇਆ ਮਾਣ ਭੱਤੇ ਵਿੱਚੋਂ ਵੀ 40% ਹਿੱਸੇਦਾਰੀ ਪਾਉਣ ਤੋਂ ਭੱਜ ਰਹੀ ਹੈ  । ਉਨ੍ਹਾਂ ਕਿਹਾ ਕਿ ਕੇਂਦਰ ਤੋਂ ਵੀ ਪਹਿਲ ਕਦਮੀ ਕਰ ਪੰਜਾਬ ਸਰਕਾਰ ਨੇ 2017 ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਗਈਆਂ ਹਨ ।ਜਿਸ ਨਾਲ ਆਈ.ਸੀ.ਡੀ.ਐਸ ਸਕੀਮ ਨੂੰ ਖਾਤਮੇ ਵੱਲ ਧੱਕਿਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ ਮੁੜ ਆਂਗਣਵਾੜੀਆਂ ਦੀਆਂ ਰੌਣਕਾਂ ਬਣਾਉਣ ਲਈ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਉਨ੍ਹਾਂ ਨੇ ਮੰਗ ਕੀਤੀ ਕਿ ਬਹੁਤ ਹੀ ਨਿਗੂਣੀਆਂ ਜਿਹੀਆਂ ਮੰਗਾਂ ਹਨ ਜਿਨ੍ਹਾਂ ਨੂੰ ਸਰਕਾਰ ਪੂਰਾ ਕਰਨ ਲਈ ਤਿਆਰ ਨਹੀਂ ਹੈ   ।ਉਨ੍ਹਾਂ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ   1/10/2018 ਨੂੰ ਲਾਗੂ ਕੇਂਦਰ ਸਰਕਾਰ ਦੁਆਰਾ ਵਧਾਏ  ਮਾਨਭੱਤੇ ਵਿਚੋਂ 40% ਕਟੌਤੀ ਨੂੰ  ਖਤਮ ਕਰਦੇ ਹੋਏ ਆਂਗਨਵਾੜੀ ਵਰਕਰ ਦੇ 600  ਮਿੰਨੀ ਵਰਕਰ 500 ਹੈਲਪਰ ਦੇ300 ਰੁਪਏ ਤੁਰੰਤ ਬਕਾਏ ਸਮੇਤ ਲਾਗੂ ਕੀਤੇ ਜਾਣ, ਪ੍ਰੀ ਪ੍ਰਾਇਮਰੀ ਕਲਾਸਾਂ ਆਈਸੀਡੀਐੱਸ ਦਾ ਅਨਿੱਖੜਵਾਂ ਅੰਗ ਹਨ ਅਤੇ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਕੇਂਦਰ ਦਾ ਸ਼ਿੰਗਾਰ ਹਨ ਇਸ ਲਈ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿਚ ਯਕੀਨੀ ਬਣਾਇਆ ਜਾਵੇ !ਅਤੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਆਂਗਨਵਾੜੀ ਵਰਕਰ ਨੂੰ ਹੀ ਟ੍ਰੇਨਿੰਗ ਦਿੰਦੇ ਹੋਏ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ  ।

         ਦੋ ਜੁਲਾਈ ਨੂੰ ਵਿਭਾਗੀ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਵਿੱਚ ਵੱਡੀ ਰੈਲੀ ਕਰਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਾਵੇਗਾ ਕਿਉਂਕਿ ਪਿਛਲੇ  73ਦਿਨਾਂ ਤੋਂ ਲਗਾਤਾਰ ਵਿਭਾਗੀ ਮੰਤਰੀ ਦੇ ਘਰ ਅੱਗੇ ਮਾਝੇ ਅਤੇ ਦੁਆਬੇ ਦੇ ਗਿਆਰਾਂ ਜ਼ਿਲ੍ਹਿਆਂ ਦੀਆਂ ਵਰਕਰ ਹੈਲਪਰ ਭੈਣਾਂ  ਲੜੀਵਾਰ ਧਰਨਾ ਦੇ ਰਹੀਆਂ ਹਨ ਪਰ ਸਰਕਾਰ  ਅੱਖੋਂ ਪਰੋਖੇ ਕਰਨ ਦੀ ਨੀਤੀ ਤੋਂ ਖਫ਼ਾ ਹੋ ਕੇ ਵਰਕਰਾਂ ਹੈਲਪਰਾਂ ਵਿਚ ਤਿੱਖਾ ਰੋਸ ਹੈ ਜਿਸ ਦੇ ਪ੍ਰਦਰਸ਼ਨ ਲਈ ਅੱਜ ਮੁਲਤਵੀ ਕੀਤੇ ਪ੍ਰੋਗਰਾਮ ਤੋਂ ਬਾਅਦ ਵੀ ਭੈਣਾਂ ਨੇ ਸੰਗਰੂਰ  ਮਾਨਸਾ  ਭਵਾਨੀਗੜ੍ਹ ਬੁਢਲਾਡਾ ਲਹਿਰਾਂ ਪਾਤੜਾਂ ਸੰਗਰੂਰ ਮਲੇਰਕੋਟਲਾ ਅੰਨਦਾਣਾ   ਸੁਨਾਮ ਟੂ ਦੀਆਂ ਵਰਕਰ ਅਤੇ ਹੈਲਪਰ ਭੈਣਾਂ ਨੇ ਸ਼ਮੂਲੀਅਤ ਕੀਤੀ ਤੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਸਿੱਖਿਆ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾ  ਦੀ ਪ੍ਰਾਪਤੀ ਲਈ ਆਪਣਾ ਰੋਸ ਪ੍ਰਦਰਸ਼ਨ ਦਰਜ ਕਰਵਾਇਆ  ।ਅੱਜ ਦੇ ਪ੍ਰਦਰਸ਼ਨ ਵਿੱਚ ਸੂਬਾਈ ਅਹੁਦੇਦਾਰ ਮਨਦੀਪ ਕੁਮਾਰੀ  ਵਰਕਿੰਗ ਕਮੇਟੀ ਮੈਂਬਰ ਰਣਜੀਤ ਕੌਰ ਬਰੇਟਾ ਸਰਬਜੀਤ  ਕੋਰ ਸੰਗਰੂਰ  ਰਜਵੰਤ ਕੌਰ ਲਹਿਰਾ ਪਰਵੀਨ ਕੁਮਾਰੀ ਸੁਨਾਮ ਟੂ ਛਤਰਪਾਲ ਭਵਾਨੀਗੜ੍ਹ,  ਸੁਖਵਿੰਦਰ ਕੌਰ ਪਾਤੜਾਂ ਦਰਸ਼ਨਾ ਦੇਵੀ  ਕਿਸੇ ਮਲੇਰਕੋਟਲੇ ਦੀਆਂ ਭੈਣਾਂ ਨੇ ਭਾਗ ਲਿਆ  । 
 
 

Advertisement
Advertisement
Advertisement
Advertisement
Advertisement
error: Content is protected !!