ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬਰਨਾਲਾ ਵੱਲੋਂ ਲਗਾਏ ਟੀਕਾਕਰਨ ਕੈਂਪ ਵਿੱਚ 190 ਲੋਕਾਂ ਨੇ ਟੀਕਾਕਰਨ ਕਰਵਾਇਆ
ਪਰਦੀਪ ਕਸਬਾ , ਬਰਨਾਲਾ :ਜੂਨ 2021
ਕਰੋਨਾ ਮਹਾਂਮਾਰੀ ਦੇ ਚਲਦੇ ਜਿੱਥੇ ਹਰ ਇੱਕ ਇਨਸਾਨ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ ਓਥੇ ਹੀ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਇਸ ਨਿਰੰਕਾਰ ਪ੍ਰਮਾਤਮਾ ਦਾ ਆਸਰਾ ਲੈਂਦੇ ਹੋਏ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹੇ। ਫਿਰ ਭਾਵੇਂ ਜਰੂਰਤਮੰਦਾਂ ਨੂੰ ਰਾਸ਼ਨ ਵੰਡਣਾ, ਸ਼ਹਿਰ ਦੀਆਂ ਗਲੀਆਂ ਨੂੰ ਸੈਨੇਟਾਈਜੇਸ਼ਨ ਕਰਨਾ,ਮਾਸਕ ਵੰਡਣਾ, ਖੂਨਦਾਨ ਕੈਂਪ ਆਦਿ । ਇਸੇ ਲੜੀ ਵਿੱਚ ਜਦ ਤੋਂ ਭਾਰਤ ਸਰਕਾਰ ਦੁਆਰਾ ਟੀਕਾਕਰਨ ਕੈਂਪਾ ਦੀ ਲੜੀ ਸ਼ੁਰੂ ਹੋਈ ਹੈ ਉਦੋਂ ਤੋਂ ਸੰਤ ਨਿਰੰਕਾਰੀ ਮਿਸ਼ਨ ਨੇ ਸਤਿਗੁਰੂ ਮਾਤਾ ਜੀ ਦੇ ਅਸ਼ੀਰਵਾਦ ਨਾਲ ਪੂਰੇ ਭਾਰਤ ਭਰ ਦੇ ਨਿਰੰਕਾਰੀ ਭਵਨਾਂ ਵਿੱਚ ਟੀਕਾਕਰਨ ਕੈਂਪਾ ਦੀ ਸ਼ੁਰੂਆਤ ਕਰ ਦਿੱਤੀ ਸੀ । ਇਸ ਦੇ ਮੱਦੇਨਜ਼ਰ ਬਰਨਾਲਾ ਬ੍ਰਾਂਚ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਪਹਿਲਾਂ ਦੋ ਟੀਕਾਕਰਨ ਕੈਂਪ ਲਗਾਏ ਗਏ ਅਤੇ ਅੱਜ ਤੀਸਰੇ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 18 ਸਾਲ ਤੋਂ 45 ਸਾਲ ਤੱਕ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ।
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਦੇ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿੱਚ ਮੂਹਰੇ ਰਿਹਾ ਹੈ । ਇੱਥੇ ਜਿਕਰਯੋਗ ਇਹ ਹੈ ਇਸ ਕੈਂਪ ਦਾ ਉਦਘਾਟਨ ਇੱਕ 18 ਸਾਲ ਦੀ ਸੇਵਾਦਾਰ ਭੈਣ ਵਲੋਂ ਕਰਾਇਆ ਗਿਆ । ਜਿਸ ਨੇ ਸਭ ਵਲੋਂ ਪਹਿਲਾਂ ਟੀਕਾਕਰਨ ਕਰਵਾ ਕੇ ਸਾਰਿਆਂ ਨੂੰ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦਾ ਇਹ ਸੰਦੇਸ਼ ਦਿੱਤਾ ਕਿ ਸਾਡਾ ਸਭ ਦਾ ਇਹ ਪਹਿਲਾ ਫ਼ਰਜ਼ ਹੈ ਕਿ ਅਸੀ ਸੱਭ ਨੇ ਮਿਲ ਕੇ ਇਸ ਭਿਆਨਕ ਰੋਗ ਦਾ ਖਾਤਮਾ ਕਰਨਾ ਹੈ ਤੇ ਸਰਕਾਰ ਦੇ ਨਿਯਮਾਂ ਤਹਿਤ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਰਾ ਭੈਣਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ।
ਇਸ ਕੈਂਪ ਵਿੱਚ ਬਰਨਾਲਾ ਸ਼ਹਿਰ ਦੇ ਐੱਸ. ਡੀ. ਐਮ. ਸ਼੍ਰੀ ਵਾਜਿੰਦਰ ਵਾਲੀਆ ਜੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ । ਉਨ੍ਹਾਂ ਨੇ ਸੰਤ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਹੀ ਇਹ ਸਿਖਲਾਈ ਹੈ ਜੋ ਇਹ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਤੋਂ ਮਾਨਵਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ । ਅੱਜ ਜਿੱਥੇ ਸੰਸਾਰ ਇਸ ਭਿਆਨਕ ਰੋਗ ਨਾਲ ਲੜ ਰਿਹਾ ਹੈ ਓਥੇ ਹੀ ਇਹ ਮਿਸ਼ਨ ਦੁਨੀਆ ਭਰ ਵਿੱਚ ਆਪਣੇ ਸਤਿਗੁਰੂ ਦੀ ਸਿੱਖਿਆ ਅਨੁਸਾਰ ਸੇਵਾਵਾਂ ਵਿੱਚ ਲਗਾ ਹੋਇਆ ਹੈ । ਇਸ ਕੈਂਪ ਵਿੱਚ ਬਰਨਾਲਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਸਟਾਫ ਟੀਮ ਦੁਆਰਾ ਟੀਕਾਕਰਨ ਕੀਤਾ ਗਿਆ । ਜਿਸ ਵਿੱਚ 190 ਲੋਕਾਂ ਨੇ ਟੀਕਾਕਰਨ ਕਰਵਾਇਆ ।
ਇਸ ਕੈਂਪ ਵਿੱਚ ਸ਼ਹਿਰ ਨਿਵਾਸੀਆਂ ਨੇ ਵੱਧ ਚੜ੍ਹਕੇ ਸ਼ਿਰਕਤ ਕੀਤੀ ਅਤੇ ਟੀਕਾਕਰਨ ਕਰਵਾਇਆ । ਸ਼ਹਿਰ ਨਿਵਾਸੀਆਂ ਨੇ ਸੰਤ ਨਿਰੰਕਾਰੀ ਮਿਸ਼ਨ ਦਾ ਜਿੱਥੇ ਧੰਨਵਾਦ ਕੀਤਾ ਓਥੇ ਨਾਲ ਹੀ ਇਥੋਂ ਦੇ ਸੇਵਾਦਾਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕੈਂਪ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ।