ਯੋਗਾ ਸਿਰਫ਼ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਕਿਰਿਆਵਾਂ ਲਈ ਵੀ ਸਹਾਈ ਹੁੰਦਾ – ਡਾ ਸੂਰੀਆਕਾਂਤ ਸ਼ੋਰੀ
ਪਰਦੀਪ ਕਸਬਾ, ਬਰਨਾਲਾ, 23 ਜੂਨ 2021
ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਡਾ ਸੂਰੀਆਕਾਂਤ ਸ਼ੋਰੀ ਜੀ ਦੀ ਪ੍ਰੇਰਨਾਹਿਤ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿਚ ਯੋਗ ਕੈਂਪ ਲਗਾਇਆ ਗਿਆ।ਇਸ ਯੋਗ ਕੈਂਪ ਵਿੱਚ ਯੋਗ ਗੁਰੂ ਗੁਣਮਾਲਾ ਨੇ ਸਕੂਲ ਅਧਿਆਪਕਾਂ ਨੂੰ ਵੱਖ ਵੱਖ ਯੋਗ ਆਸਣ ਕਰਵਾਏ ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਾਜਮਹਿੰਦਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਯੋਗ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਅਤਿ ਉੱਤਮ ਕਸਰਤ ਵਿਧੀ ਹੈ ਅਤੇ ਯੋਗ ਕਰਨ ਨਾਲ ਸਰੀਰ ਨੂੰ ਨਵੀਂ ਊਰਜਾ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਰੋਨਾ ਦੇ ਮੱਦੇਨਜ਼ਰ ਸਰਕਾਰੀ ਹੁਕਮਾਂ ਕਾਰਨ ਸਕੂਲ ਬੰਦ ਹਨ ਪ੍ਰੰਤੂ ਜਦੋਂ ਹੋਈ ਸਕੂਲ ਖੁੱਲ੍ਹ ਜਾਣਗੇ ਤਾਂ ਵਿਦਿਆਰਥੀਆਂ ਦੀਆਂ ਵੀ ਯੋਗ ਕਲਾਸਾਂ ਲਗਾਈਆਂ ਜਾਣਗੀਆਂ ਕਿਉਂ ਕਿ ਯੋਗਾ ਸਿਰਫ਼ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਕਿਰਿਆਵਾਂ ਲਈ ਵੀ ਸਹਾਈ ਹੁੰਦਾ ਹੈ।ਇਸ ਮੌਕੇ ਪ੍ਰਵੀਨ ਕੁਮਾਰ, ਸੁਸ਼ਮਾ ਗੋਇਲ, ਰੂਬੀ ਸਿੰਗਲਾ, ਰਵਨੀਤ ਕੌਰ, ਰੀਨਾ ਰਾਣੀ, ਰੀਮਾ ਗੁਪਤਾ, ਰੇਖਾ ਰਾਣੀ, ਸ਼ਾਰਦਾ ਗੋਇਲ, ਸੋਨੂੰ ਕੁਮਾਰੀ, ਸੁਦੇਸ਼ ਸ਼ੋਰੀ, ਰੇਖਾ ਅਤੇ ਵੰਦਨਾ ਆਦਿ ਨੇ ਯੋਗ ਕੈਂਪ ਵਿੱਚ ਭਾਗ ਲਿਆ