18 ਸਾਲ ਤੋਂ ਵੱਧ ਉਮਰ ਵਾਲੇ ਹਦਾਇਤਾਂ ਅਨੁਸਾਰ ਲਗਵਾਉਣ ਵੈਕਸੀਨ:ਡਾ.ਜਸਬੀਰ ਸਿੰਘ ਔਲਖ
ਪਰਦੀਪ ਕਸਬਾ ਬਰਨਾਲਾ, 20 ਜੂਨ 2021
ਕੋਵਿਡ-19 ਵਿਰੁੱਧ ਲੜਾਈ ਜਿੱਤਣ ਅਤੇ ਕੋਰੋਨਾ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਅ ਲਈ ਹਦਾਇਤਾਂ ਅਨੁਸਾਰ ਟੀਕਾਕਰਨ ਕਰਵਾਉਣਾ ਬਹੁਤ ਜਰੂਰੀ ਹੈ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਵੱਲੋਂ ਕੀਤਾ ਗਿਆ।
ਡਾ.ਔਲਖ ਨੇ ਕਿਹਾ ਕਿ ਹੁਣ 18 ਸਾਲ ਤੋਂ ਵੱਧ ਉਮਰ ਵਾਲੇ ਵਿਦੇਸਾਂ ਚ ਪੜਾਈ ਕਰਨ ਜਾ ਰਹੇ ਵਿਦਿਆਰਥੀ,ਵਿਦੇਸਾਂ ਚ ਜਾਣ ਵਾਲੇ ਵਿਆਕਤੀ,ਖੇਡਾਂ ਚ ਭਾਗ ਲੈਣ ਵਾਲੇ ਆਪਣਾ ਪਾਸਪੋਰਟ,ਵੀਜਾ ਆਦਿ ਦਸਤਾਵੇਜ ਵਿਖਾ ਕੇ ਟੀਕਾਕਰਨ ਕਰਵਾ ਸਕਦੇ ਹਨ ਅਤੇ 28 ਦਿਨਾਂ ਬਾਅਦ ਦੂਜਾ ਟੀਕਾਕਰਨ ਕਰਵਾ ਸਕਦਾ ਹੈ।
ਜੇਲਾਂ ਚ ਬੰਦ ਕੈਦੀ,ਬੱਸ ਡਰਾਇਵਰ ਕੰਡਕਟਰ,ਹੋਟਲਾਂ ਢਾਬਿਆਂ ਤੇ ਕੰਮ ਕਰਦੇ ਵਰਕਰ,ਜਿੰਮ,ਸੈਲੂਨ,ਸਿਨੇਮਾ,ਦੁਕਾਨਦਾਰ ਤੇ ਦੁਕਾਨਾਂ ਤੇ ਕੰਮ ਕਰਨ ਵਾਲੇ ,ਉਦਯੋਗ ਅਤੇ ਐਲ.ਪੀ.ਜੀ.ਗੈਸ ਕਾਮੇ ਅਤੇ 45 ਸਾਲ ਤੋਂ ਵੱਧ ਉਮਰ ਦਾ ਹਰ ਵਿਆਕਤੀ ਆਪਣਾ ਆਧਾਰ ਕਾਰਡ ,ਸਨਾਖਤੀ ਕਾਰਡ ਵਿਖਾ ਕੇ ਨੇੜੇ ਦੇ ਸਿਹਤ ਕੇਂਦਰ ਜਾ
ਕੇ ਮੁਫਤ ਟੀਕਾਕਰਨ ਕਰਵਾ ਸਕਦਾ ਹੈ।
ਜਿਲਾ ਟੀਕਾਕਰਨ ਅਫਸਰ ਡਾ.ਰਜਿੰਦਰ ਸਿੰਗਲਾ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਵਿੱਚ ਹੁਣ ਤੱਕ 91049 ਟੀਕੇ ਲਗਾਏ ਜਾ ਚੁੱਕੇ ਹਨ।ਕੋਰੋਨਾ ਵੈਕਸੀਨ ਦੀਆਂ ਦੋਵੇਂ ਕਿਸਮਾਂ ਪੂਰੀ ਤਰਾਂ ਸਰੱਖਿਅਤ ਹਨ।
ਜਿਲ੍ਹਾ ਮਾਸ ਮੀਡੀਆ ਸੂਚਨਾ ਅਫਸਰ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਮਾਸਕ ਲਗਾ ਕੇ ਰੱਖਣਾ,ਵਾਰ-ਵਾਰ ਹੱਥ ਸਾਬਣ ਪਾਣੀ ਨਾਲ ਧੋਣਾ ਅਤੇ 6 ਫੁੱਟ ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਭਰਮ ਭੁਲੇਖਿਆਂ ਤੋਂ ਉਪਰ ਉਠ ਕੇ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।