ਘਰਾਂ ਵਿੱਚ ਰਹਿ ਕੇ ਵਰਚੁਅਲ ਤੌਰ ਤੇ ਹੀ ਮਨਾਇਆ ਜਾਵੇ ਅੰਤਰਰਾਸ਼ਟਰੀ ਯੋਗ ਦਿਵਸ- ਸਿਵਲ ਸਰਜਨ  

Advertisement
Spread information

ਕੋਰੋਨਾ ਦੌਰਾਨ ਸਰੀਰਕ ਤੇ ਮਾਨਸਿਕ ਤਣਾਅ ਤੋਂ ਨਿਜਾਤ ਪਾਉਣ ਲਈ ਯੋਗ ਦੀ ਅਹਿਮ ਭੂਮਿਕਾ- ਅੰਜਨਾ ਗੁਪਤਾ

ਹਰਪ੍ਰੀਤ ਕੌਰ ਬਬਲੀ ,ਸੰਗਰੂਰ 20 ਜੂਨ 2022

ਕੋਵਿਡ 19 ਮਹਾਂਮਾਰੀ ਦੇ ਚਲਦਿਆਂ ਵਾਇਰਸ ਦੇ ਫੈਲਾਅ ਦੀ ਰੋਕਥਾਮ ਦੇ ਮੱਦੇਨਜ਼ਰ ਇਸ ਸਾਲ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2021 ਨੂੰ ਵਰਚੁਅਲ ਤੌਰ ਤੇ ਮਨਾਇਆ ਜਾਵੇਗਾ । ਇਹ ਜਾਣਕਾਰੀ ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਨੇ ਦਿੱਤੀ ।

Advertisement

ਡਾ ਅੰਜਨਾ ਗੁਪਤਾ ਨੇ ਦੱਸਿਆ ਕਿ ਇਸ ਸਾਲ  ਮਨਿਸਟਰੀ ਆਫ ਆਯੂਸ਼ ਵੱਲੋਂ ਯੋਗਾ ਤੇ ਆਧਾਰਤ ਇੰਟਰਨੈਸ਼ਨਲ ਡੇਅ ਆਫ ਯੋਗਾ 2021 ਹੈਂਡਬੁੱਕ ਵੀ ਤਿਆਰ ਕੀਤੀ ਗਈ ਹੈ ਇਸ ਦਾ ਲਿੰਕ http://yoga.ayush.gov.in/public/assets/IDY_ebook.pdf  ਮਨਿਸਟਰੀ ਆਫ ਆਯੁਸ਼ ਦੇ ਯੋਗਾ ਪੋਰਟਲ ਤੇ ਵੀ ਉਪਲੱਬਧ ਹੈ ।
ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਯੋਗਾ ਦਿਵਸ ਬੀ ਵਿਦ ਯੋਗਾ ਬੀ ਐਟ ਹੋਮ ਥੀਮ ਤਹਿਤ ਮਨਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਯੋਗ ਆਸਣ ਪੁਰਾਤਨ ਸਮੇਂ ਤੋਂ ਧਿਆਨ ਲਗਾਉਣ ਦੀ ਵਿਧੀ ਹੈ ਜਿਸ ਨਾਲ ਸਾਡਾ ਸਰੀਰ ਦਿਮਾਗ ਅਤੇ ਮਨ ਨਿਯੰਤਰਣ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੌਰਾਨ ਸਰੀਰਕ ਰੋਗਾਂ ਅਤੇ ਮਾਨਸਿਕ ਤਣਾਅ ਤੋਂ ਨਿਜਾਤ ਪਾਉਣ ਲਈ ਯੋਗ ਦੀ ਅਹਿਮ ਭੂਮਿਕਾ ਰਹੀ ਹੈ ਇਸੇ ਅਹਿਮ ਭੂਮਿਕਾ ਅਤੇ ਸਕਾਰਾਤਮਕ ਪ੍ਰਭਾਵਾਂ ਕਰਕੇ ਅੱਜ ਪੂਰੀ ਦੁਨੀਆਂ ਵਿੱਚ ਯੋਗ ਪ੍ਰਚੱਲਤ ਹੋ ਰਿਹਾ ਹੈ ।
       ਡਾ ਇੰਦਰਜੀਤ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਸੰਗਰੂਰ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ 21 ਜੂਨ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਪ੍ਰੋਟੋਕਾਲ ਅਨੁਸਾਰ ਰਾਜ ਪੱਧਰ ਤੇ ਵਰਚੁਅਲ ਤੌਰ ਤੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲੋਕਾਂ ਵੱਲੋਂ ਸਵੇਰੇ 7:00 ਵਜੇ ਤੋਂ 7:45 ਵਜੇ ਤਕ ਆਪਣੇ ਘਰਾਂ ਵਿੱਚ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਯੂ ਟਿਊਬ ਟਵਿੱਟਰ ਫੇਸਬੁੱਕ ਇੰਸਟਾਗ੍ਰਾਮ ਆਦਿ ਰਾਹੀਂ ਯੋਗ ਕਰਕੇ ਆਪਣੀ ਸ਼ਮੂਲੀਅਤ ਕੀਤੀ ਜਾਵੇ

Advertisement
Advertisement
Advertisement
Advertisement
Advertisement
error: Content is protected !!