ਸਮੇਂ ਦੀਆਂ ਸਰਕਾਰਾਂ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰਨ ਤੇ ਦਿੱਤੀਆਂ ਜਾਣਗੀਆਂ ਐਨਕਾਂ 

Advertisement
Spread information

 ਸਮੇਂ ਦੀਆਂ ਸਰਕਾਰਾਂ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰਨ ਤੇ ਦਿੱਤੀਆਂ ਜਾਣਗੀਆਂ ਐਨਕਾਂ 

ਹਰਪ੍ਰੀਤ ਕੌਰ ਬਬਲੀ  , ਸੰਗਰੂਰ , 20 ਜੂਨ  2021

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜਾਰੀ ਬਿਆਨ ਵਿਚ ਸੂਬਾਈ ਮੀਤ ਪ੍ਰਧਾਨ ਗੁਰਮੇਲ ਕੌਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਆਂਗਨਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ  । 18/6/21 ਨੂੰ  ਕੈਬਨਿਟ ਮੰਤਰੀ ਮੰਡਲ ਦੀ ਵਿੱਤਿਆ ਮੀਟਿੰਗ ਵਿੱਚ ਵੀ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਸਮੱਸਿਆਵਾਂ ਨੂੰ ਛੇੜਿਆ ਤੱਕ ਨਹੀਂ । ਉਨ੍ਹਾਂ  ਨੇ ਕਿਹਾ ਕਿ ਆਈਸੀਡੀਐਸ ਸਕੀਮ ਪਿਛਲੇ 46 ਸਾਲਾਂ ਤੋਂ ਕੰਮ ਕਰ ਰਹੀ ਹੈ  ।1975 ਵਿੱਚ ਸ਼ੁਰੂ ਕੀਤੀ ਗਈ। ਇਸ ਸਕੀਮ ਵਿੱਚ 0 ਤੋਂ  6 ਸਾਲ ਦੇ ਬੱਚਿਆਂ ਦੀ ਮੁੱਢਲੀ ਦੇਖਭਾਲ ਅਤੇ ਗਰਭਵਤੀ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ  ਸਮੁੱਚੀਆਂ ਬਾਲ ਵਿਕਾਸ ਸੇਵਾਵਾਂ ਸਕੀਮ ਵਿੱਚ ਪ੍ਰੀ ਪ੍ਰਾਇਮਰੀ ਛੇ ਸੇਵਾਵਾਂ ਵਿਚੋਂ ਇਕ ਹੈ  ।  

Advertisement

          ਆਂਗਨਵਾੜੀ ਵਰਕਰਾਂ ਜੋ ਸਮੁੱਚੀਆਂ ਬਾਲ ਵਿਕਾਸ ਸੇਵਾਵਾਂ ਪ੍ਰਦਾਨ ਕਰਦੀਆਂ ਹਨ। । ਕਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਫਰੰਟ ਲਾਈਨ ਉੱਤੇ ਕਰੋਨਾ ਯੋਧਿਆਂ ਦੇ ਰੂਪ ਵਿੱਚ ਮਾਰਚ 2020 ਤੋਂ  ਆਂਗਣਵਾੜੀ ਵਰਕਰਾਂ ਹੈਲਪਰਾਂ ਇਸ ਮਹਾਂਮਾਰੀ ਉੱਤੇ ਰੋਕ ਲਈ ਫਰੰਟ ਲਾਈਨ ਉੱਤੇ ਡਟੀਆਂ ਹੋਈਆਂ ਹਨ | ਸਰਕਾਰ ਵੱਲੋਂ ਸਮੇਂ ਸਮੇਂ ਤੇ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ  ਮੋਢੇ ਨਾਲ ਮੋਢਾ ਜੋੜ ਕੇ ਲਾਭਪਾਤਰੀਆ ਤੱਕ ਪਹੁੰਚ ਲਈ  ਕੰਮ ਕਰ ਰਹੀਆਂ ਹਨ | ਇਸ ਵਿੱਚ NRI ਸਰਵੇ, ਕੋਰਨਟਾਈਨ ਕੀਤੇ ਲੋਕਾਂ ਦਾ ਸਰਵੇ ਅਤੇ  ਉਨ੍ਹਾਂ ਦਾ ਧਿਆਨ ਰੱਖਣਾ,ਘਰ ਘਰ ਵਿੱਚ ਬੁਢਾਪਾ, ਵਿਧਵਾ ,ਆਸ਼ਰਿਤ ਪੈਨਸ਼ਨ ਦਾ ਪਹੁੰਚਾਉਣਾ, ਘਰ ਘਰ ਆਂਗਨਵਾੜੀ ਦੀ ਫੀਡ ਪਾਉਣਾ ਆਦਿ ਕੰਮਾਂ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਅਤੇ ਬਿਨਾਂ  ਸੁਰੱਖਿਅਤ ਬੀਮੇ ਦੇ ਆਂਗਣਵਾੜੀ ਵਰਕਰਾਂ ਕੰਮ ਕਰ ਰਹੀਆਂ ਹਨ । ਜਦੋਂ ਕਿ ਪੂਰੇ ਹਿੰਦੁਸਤਾਨ ਵਿੱਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਾਰੇ ਹੀ ਵਰਕਰਜ਼ ਮੁਲਾਜ਼ਮਾਂ ਨੂੰ ਕਰੋਨਾ ਸੁਰੱਖਿਆ ਬੀਮਾ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ । ਪਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਮੁਹੱਈਆ ਨਹੀਂ ਹੈ।

              ਇਸ ਦੇ ਬਾਅਦ ਵੀ ਉਹ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੀਆਂ ਹਨ।ਇਸ ਡਿਊਟੀ ਦੇ ਚਲਦਿਆਂ ਬਹੁਤ ਸਾਰੀਆਂ ਭੈਣਾਂ ਰੋਗ ਦੀ ਲਪੇਟ ਵਿੱਚ ਆਈਆਂ ਅਤੇ ਕਈ ਭੈਣਾਂ ਆਪਣੀ ਜਾਨ ਵੀ ਗੁਆ ਚੁੱਕੀਆਂ  ਹਨ।ਪਰ ਕਿਸੇ ਵੀ ਭੈਣ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਰੋਨਾ ਸੁਰੱਖਿਅਾ ਬੀਮਾ ਨਹੀਂ ਦਿੱਤਾ ਗਿਆ  ।ਪਰ ਨਿੱਤ ਨਵੇਂ ਫ਼ੁਰਮਾਨ ਜਾਰੀ ਕਰ ਕੇ ਨਿਚਲੇ ਪੱਧਰ ਤੇ  ਵਰਕਰਾਂ ਹੈਲਪਰਾਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਜੋ ਜਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਾਨਸਿਕ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਜਦੋਂ ਤੱਕ ਸਰਕਾਰ ਵੱਲੋਂ ਸੁਰੱਖਿਆ ਘੇਰੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ।      

    ਦੂਜੇ ਪਾਸੇ ਇਨ੍ਹਾਂ ਯੋਧਿਆਂ ਨੂੰ ਬੇਰੁਜ਼ਗਾਰ ਕਰਨ ਦੇ ਸਰਕਾਰ ਦੇ ਮਨਸੂਬੇ ਦਿਨੋਂ ਦਿਨ ਵਧਦੇ ਜਾ ਰਹੇ ਹਨ ।20 ਸਤੰਬਰ 2017 ਨੂੰ ਪੰਜਾਬ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਪ੍ਰੀ ਪ੍ਰਾਇਮਰੀ ਸ਼੍ਰੇਣੀ ਸਕੂਲਾਂ ਵਿਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ  ।ਜਿਸ ਸਦਕਾ ਆਂਗਨਵਾੜੀ ਕੇਂਦਰਾਂ ਦੀਆਂ ਰੌਣਕਾਂ ਉੱਜੜ ਗਈਆਂ ਹਨ ਅਤੇ ਆਂਗਣਵਾੜੀ ਵਰਕਰ ਹੈਲਪਰ ਬੇਰੋਜ਼ਗਾਰੀ ਦੀ ਕਗਾਰ ਤੇ ਆ ਖੜ੍ਹੇ ਹਨ ।ਇਸ ਲਈ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਵਿਚ ਉਤਰਦੇ ਹੋਏ ਪਿਛਲੇ ਸੱਤਰ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਇਕਤਾਲੀ ਦਿਨਾਂ ਤੋਂ ਵਿਭਾਗੀ ਮੰਤਰੀ  ਅਰੁਣਾ ਚੌਧਰੀ ਦੇ ਨਿਵਾਸ ਤੇ ਆਈਸੀਡੀਐਸ ਬਚਾਓ ਬਚਪਨ ਬਚਾਓ  ਲਈ ਪੱਕਾ ਮੋਰਚਾ ਲਾਇਆ ਹੋਇਆ ਹੈ ਪਰ ਸਮੇਂ ਦੀ ਸਰਕਾਰ ਵੱਲੋਂ ਇਸ ਨੂੰ ਅੱਖੋਂ ਪਰੋਖੇ ਕਰਦੇ ਹੋਏ ਅੱਜ ਤੀਕ ਸਾਰ ਨਹੀਂ ਲਈ ਗਈ  ।ਉਨ੍ਹਾਂ ਨੇ ਕਿਹਾ ਕਿ ਸੰਘਰਸ਼ ਨੂੰ ਤਿੱਖਾ ਕਰਨ ਲਈ ਅੱਜ ਦੀ ਵਰਕਿੰਗ ਕਮੇਟੀ ਵਿਚ ਐਲਾਨ ਕੀਤਾ ਹੈ ਕਿ ਸਰਕਾਰ ਦੀ ਬੇਰੁਖ਼ੀ ਦਾ ਜਵਾਬ ਦੇਣ ਲਈ ਸੰਗਰੂਰ ਪੱਕੇ ਮੋਰਚੇ ਦੇ 100 ਦਿਨਾਂ ਪੂਰੇ ਹੋਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲ ਨੂੰ ਐਨਕ ਭੇਜੀ ਜਾਵੇਗੀ ।

             2 ਜੁਲਾਈ ਨੂੰ ਦੀਨਾਨਗਰ ਵਿਖੇ ਵਿਭਾਗੀ ਮੰਤਰੀ ਅਰੁਣਾ ਚੌਧਰੀ ਦੇ  ਹਲਕੇ ਵਿੱਚ ਵੱਡੀ ਰੈਲੀ ਕੀਤੀ ਜਾਵੇ ਗੀ । ਆਗੂ ਨੇ ਕਿਹਾ ਕਿ  ਜੇਕਰ ਕਰੋਨਾ ਡਿਊਟੀ ਸਮੇਂ ਫਰੰਟ ਲਾਈਨ ਤੇ ਕੰਮ ਕਰਦੇ ਸਮੇਂ ਵਰਕਰ ਜਾਂ ਹੈਲਪਰ ਕਰੋਨਾ ਮਹਾਂਮਾਰੀ ਦੀ ਚਪੇਟ ਵਿੱਚ ਆ ਜਾਂਦੀ ਹੈ ਤਾਂ ਉਸ ਦਾ ਇਲਾਜ ਸਰਕਾਰ ਦੁਆਰਾ ਕਰਵਾਇਆ ਜਾਏਗਾ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਘੇਰੇ ਵਿੱਚ ਸ਼ਾਮਿਲ ਕੀਤਾ ਜਾਵੇਜਿਹੜੀਆਂ ਭੈਣਾਂ ਆਪਣੀ ਜਾਨ ਗਵਾ ਚੁੱਕੀਆਂ ਹਨ ਉਨ੍ਹਾਂ ਨੂੰ ਪੰਜਾਹ ਲੱਖ ਬੀਮਾ ਦਿੱਤਾ ਜਾਵੇ ।ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਦਾਖ਼ਲ ਕਰਾਉਣੇ ਯਕੀਨੀ ਬਣਾਉਂਦੇ ਹੋਏ ਪ੍ਰੀ ਸਕੂਲ ਸਿੱਖਿਆ ਦਾ ਅਧਿਕਾਰ ਆਂਗਣਵਾੜੀ ਕੇਂਦਰਾਂ ਨੂੰ ਦਿੱਤਾ ਜਾਵੇ ।ਐਡਵਾਇਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲ ਰਹੇ ਆਂਗਨਵਾੜੀ ਕੇਂਦਰਾਂ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਵਾਪਸ ਲਿਆਂਦਾ ਜਾਵੇ।  ਧਰਨੇ ਵਿੱਚ ਬਲਾਕ ਪ੍ਰਧਾਨ ਕੁਲਦੀਪ ਕੌਰ ਦੀ ਅਗਵਾਈ ਵਿਚ ਬਲਾਕ ਅਹਿਮਦਗੜ੍ਹ ਦੀਆਂ ਵਰਕਰਾਂ ਹੈਲਪਰਾਂ ਨੇ ਭਾਗ ਲਿਆ । ਧਰਨੇ ਨੂੰ ਸਰਬਜੀਤ ਕੌਰ ਸੰਗਰੂਰ, ਸ਼ਬਨਮ,ਸੁਖਵੀਰ ਕੌਰ ਅਤੇ ਮਨਦੀਪ ਕੁਮਾਰੀ ਨੇ ਸੰਬੋਧਨ ਕੀਤਾ ।

Advertisement
Advertisement
Advertisement
Advertisement
Advertisement
error: Content is protected !!