ਪੁਰਾਣੀ ਰੰਜਿਸ਼ ਦੇ ਕਾਰਨ ਦੁਕਾਨਦਾਰ ਨੂੰ ਰਸਤੇ ਵਿੱਚ ਘੇਰ ਕੇ ਕੀਤੀ ਕੁੱਟਮਾਰ

Advertisement
Spread information

ਦੁਕਾਨਦਾਰ ਨੂੰ  ਰਾਸਤੇ ਵਿੱਚ ਘੇਰ ਕੇ ਕੁੱਟਮਾਰ ਕਰਨ ਵਾਲਿਆਂ ‘ਤੇ ਮੁਕੱਦਮਾ ਦਰਜ  

ਪਰਦੀਪ ਕਸਬਾ , ਬਰਨਾਲਾ , 20 ਜੂਨ  2021
       ਨਿੱਜੀ ਰੰਜਿਸ਼ ਦੇ ਚੱਲਦਿਆਂ ਰਸਤੇ ਵਿਚ ਇਕ ਦੁਕਾਨਦਾਰ ਨੂੰ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰਨ ‘ਤੇ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਸ ਨੇ ਦੋਸ਼ੀਆਂ ‘ਤੇ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
        ਥਾਣਾ ਸਿਟੀ ਬਰਨਾਲਾ ਵਿੱਚ ਕ੍ਰਿਸ਼ਨ ਕੁਮਾਰ ਪੁੱਤਰ ਬਚਨਾ ਰਾਮ ਨਿਵਾਸੀ ਸ਼ਕਤੀ ਨਗਰ ਬਰਨਾਲਾ ਨੇ  ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ  ਜਦੋਂ ਮੈਂ ਆਪਣੇ ਘਰ ਕੰਮ ਕਰ ਰਿਹਾ ਸੀ ਤਾਂ ਮੇਰੇ ਮੋਬਾਈਲ ‘ਤੇ ਕਾਲ ਆਈ ਕਿ ਅਸੀਂ ਕੱਪੜੇ ਡਰਾਈਕਲੀਨ ਕਰਵਾਉਣੇ ਹਨ ਤਾਂ ਮੈਂ ਆਪਣੇ ਘਰ ਤੋਂ ਬਰਨਾਲੇ ਆਪਣੀ ਦੁਕਾਨ ਹੰਡਿਆਏ ਨੂੰ ਚੱਲ ਪਿਆ ।  ਜਦ ਮੈਂ ਸ਼ਮਸ਼ਾਨਘਾਟ ਦੇ ਸਾਹਮਣੇ ਪੁੱਜਾ ਤਾਂ ਮੈਨੂੰ ਤਿੰਨ ਵਿਅਕਤੀਆਂ ਨੇ ਮੈਨੂੰ ਘੇਰ ਲਿਆ।  ਜਿਨ੍ਹਾਂ ਵਿੱਚ ਧਰਮਾ ਸਿੰਘ ਉਕਤ ਨੇ ਹੱਥ ਵਿੱਚ ਲੱਕੜ ਦਾ ਤਾਂਬੜ ਮੇਰੀ ਬਾਂਹ ਤੇ ਮਾਰਿਆ । ਜਿਸ ਨਾਲ ਮੇਰੀ ਬਾਂਹ ਕਰੈਕ ਹੋ ਗਈ ਅਤੇ ਬਾਕੀ ਸਾਰਿਆਂ ਨੇ ਵੀ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਦੋ ਮੋਬਾਇਲ ਖੋਹ ਕੇ ਮੌਕੇ ਤੋਂ ਆਪਣੇ ਤਾਂਬੜ ਲੱਕੜ ਸਮੇਤ ਭੱਜ ਗਏ । ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਨਿੰਦਰ ਕੁਮਾਰ ਨਾਲ ਮੇਰੀ ਪੁਰਾਣੀ ਰੰਜਿਸ਼ ਸੀ ਜਿਸ ਕਰਕੇ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ।
         ਪੁਲਸ ਨੇ ਕ੍ਰਿਸ਼ਨ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮਨਿੰਦਰ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਨਿਵਾਸੀ ਹੰਡਾਇਆ , ਬਿੱਟੂ ਢਿੱਲੋਂ ਪੁੱਤਰ ਕਾਕਾਨਾ ਢਿੱਲੋਂ ਨਿਵਾਸੀ ਨੇਡ਼ੇ ਮਾਤਾ ਦਾ ਮੰਦਰ ਸੂਚ ਪੱਤੀ ਹੰਡਿਆਇਆ, ਧਰਮਾ ਸਿੰਘ ਪੁੱਤਰ ਪ੍ਰੀਤਮ ਨਿਵਾਸੀ ਹਠੂਰ ਵਾਲੇ ਕੋਠੇ ਹੰਡਿਆਇਆ ਅਤੇ ਇੱਕ ਅਣਪਛਾਤੇ  ਵਿਅਕਤੀ ਤੇ ਪੁਲੀਸ  ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ  ।
Advertisement
Advertisement
Advertisement
Advertisement
Advertisement
error: Content is protected !!