ਪਤਨੀ ਦੇ ਵਕੀਲ ਨਾਲ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਪੀਤੀ ਜ਼ਹਿਰੀਲੀ ਦਵਾਈ  

Advertisement
Spread information

ਜ਼ਹਿਰੀਲੀ ਦਵਾਈ ਪੀਣ ਨਾਲ ਪਤੀ ਦੀ ਮੌਤ ਪੁਲਸ ਨੇ ਕੀਤਾ ਮੁਕੱਦਮਾ ਦਰਜ  

ਪਰਦੀਪ ਕਸਬਾ ਬਰਨਾਲਾ, 20 ਜੂਨ  2021
            ਪਤਨੀ ਦੇ ਵਕੀਲ ਨਾਲ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ  ਹੋਇਆ ਹੈ ।  ਪਤੀ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਧਾਰਾ  306 ਤਹਿਤ ਮੁਕੱਦਮਾ ਦਰਜ ਕਰਕੇ ਪਤਨੀ ਅਤੇ ਵਕੀਲ ਤੇ ਅਗਲੀ ਕਾਰਵਾਈ ਆਰੰਭ ਕਰ  ਕਰ ਦਿੱਤੀ ਹੈ  ।
        ਥਾਣਾ ਧਨੌਲਾ ਵਿੱਚ  ਮ੍ਰਿਤਕ ਦੀ ਭੈਣ  ਮਹਿੰਦਰ ਕੌਰ ਪਤਨੀ ਭੋਲਾ ਸਿੰਘ ਨਿਵਾਸੀ ਕੁੱਬੇ ਨੇ ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਭਰਾ ਕਰਮਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਭੱਠਲਾਂ ਨੇ ਕਿਹਾ ਸੀ ਕਿ ਉਸ ਦੀ ਪਤਨੀ ਜਸਵਿੰਦਰ ਕੌਰ ਦੇ ਵਕੀਲ ਸਿੰਘ ਉਕਤ ਨਾਲ ਗਲਤ ਸਬੰਧ ਹਨ । ਜੋ ਉਸ ਨੂੰ ਰੋਕਦਾ ਹੈ ਪਰ ਵਕੀਲ ਸ਼ਰ੍ਹੇਆਮ ਉਸ ਦੇ ਘਰ ਆਉਂਦਾ ਹੈ । ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਤਾਂ ਕਰਮਜੀਤ ਸਿੰਘ ਅਤੇ ਜਸਵਿੰਦਰ ਕੌਰ ਵਿੱਚ ਲੜਾਈ ਝਗੜਾ ਹੋ ਰਿਹਾ ਸੀ । ਜਿਸ ਤੇ ਜਸਵਿੰਦਰ ਕੌਰ ਕਹਿ ਰਹੀ ਸੀ ਕਿ ਵਕੀਲ ਸਿੰਘ ਇਸੇ ਤਰ੍ਹਾਂ  ਘਰ ਆਵੇਗਾ ਜੋ ਕਰਨਾ ਕਰ ਲੈ ਇਸ ਗੱਲ ਕਰਕੇ ਕਰਮਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਕਰਕੇ ਉਸ ਦੀ ਮੌਤ ਹੋ ਗਈ  । 
Advertisement
Advertisement
Advertisement
Advertisement
Advertisement
error: Content is protected !!